

ਮਾਨਸਾ 13,ਅਕਤੂਬਰ (ਸਾਰਾ ਯਹਾਂ/ਬਲਜੀਤ ਸ਼ਰਮਾ ) ਤੇ ਦਿਨੀ IMA ਪੰਜਾਬ ਵੱਲੋਂ ਆਯੂਸ਼ਮਾਨ ਭਾਰਤ ਸਕੀਮ ਦੇ ਅੰਦਰ ਆਓਦੇ ਪ੍ਰਾਈਵੇਟ ਹਸਪਤਾਲਾਂ ਦੀ ਮੀਟਿੰਗ ਬੁਲਾਈ ਗਈ । ਇਹ ਮੀਟਿੰਗ IMA ਪੰਜਾਬ ਸਟੇਟ ਦੀ ਲੀਡਰਸ਼ਿਪ ਹੇਠ ਬਲਾਈ ਗਈ। ਇਹ ਮੀਟਿੰਗ 5 ਘੰਟੇ ਚੱਲੀ ਤੇ ਇਸ ਵਿੱਚ 300 ਹਸਪਤਾਲਾਂ ਦੇ ਡਾਕਟਰ ਸ਼ਾਮਿਲ ਹੋਏ ਅਤੇ ਓਹਨਾ ਨੇ IMA ਪੰਜਾਬ ਨੂੰ ਇਹ ਸਕੀਮ ਛੱਡਣ ਲਈ ਆਪਣਾ ਅਥੁਟੀ ਪੱਤਰ ਵੀ ਦਿੱਤਾ । ਇਸ ਮੀਟਿੰਗ ਦੇ ਵਿਚਾਰ ਵਟਾਂਦਰੇ ਦੇ ਦੌਰਾਨ ਇਹ ਤਥ ਨਿੱਕਲਿਆ , ਇਹ ਇੰਸ਼ੋਰੈਂਸ ਕੰਪਨੀਆਂ ਟੈਂਡਰ ਲੈਣ ਦੀ ਹੋੜ ਵਿੱਚ ਬਹੁਤ ਘੱਟ ਰੇਟ ਤੇ ਟੈਂਡਰ ਚੱਕ ਲੈਂਦੀਆਂ ਹਨ , ਪਰ ਬਾਅਦ ਵਿੱਚ ਆਪਣੇ ਹਿਸਾਬ ਨਾਲ ਗ਼ਲਤ ਤੱਥ ਪੇਸ਼ ਕਰਕੇ ਜਾਂ ਤੰਗ ਕਰਕੇ ਹਸਪਤਾਲਾਂ ਨੂੰ ਪੈਸੇ ਨਹੀਂ ਦਿੰਦੀਆਂ । ਇਸ ਤੋ ਪਹਿਲਾਂ ਵਾਲੀ ਜੋ ਇਸ਼ਰੈਸ ਕੰਪਨੀ ਸੀ ਉਸਦੇ ਵੀ ਜਦੋਂ ਫੰਡ ਖ਼ਤਮ ਹੋ ਗਏ । ਉਸਨੇ 194 ਪੈਕੇਜ ਸਰਕਾਰੀ ਹਸਪਤਾਲਾਂ ਦੇ ਵਿੱਚ ਰਿਜ਼ਰਵ ਕਰਾ ਦਿੱਤੇ । ਜਿਸ ਦੀ ਮਾਰ ਆਮ ਲੋਕਾਂ ਦੇ ਉੱਪਰ ਪਈ । ਕਿਉਂਕਿ ਇਸ ਸਕੀਮ ਵਿੱਚ ਇੱਕ ਪੈਕੇਜ਼ ਦੇ ਸਰਕਾਰੀ ਜਾਂ ਪ੍ਰਾਈਵੇਟ ਹਸਪਤਾਲਾਂ ਨੂੰ ਇੱਕੋ ਜਿਹੇ ਪੈਸੇ ਮਿਲਦੇ ਹਨ । SBI ਜਨਰਲ ਕੰਪਨੀ ਜਿਸ ਕੋਲ ਹੁਣ ਇਸ ਸਾਲ ਦਾ ਠੇਕਾ ਹੈ , ਉਹ ਵੀ ਹੁਣ ਸਰਕਾਰ ਉੱਪਰ ਇੰਨਾਂ ਪੈਕੇਜ ਨੂੰ ਸਰਕਾਰੀ ਹਸਪਤਾਲਾਂ ਵਿੱਚ ਰਿਜ਼ਰਵ ਕਰਾਉਣ ਦੇ ਜ਼ੋਰ ਪਾ ਰਹੀ ਹੈ । ਜਦ ਕਿ ਆਪਣੇ ਸੰਵਿਧਾਨ ਦੇ ਮੁਤਾਬਿਕ ਹਰ ਆਦਮੀ ਨੂੰ ਆਪਣੀ ਮਰਜ਼ੀ ਨਾਲ ਇਲਾਜ਼ ਕਰਵਾਉਣ ਦਾ ਹੱਕ ਹੈ । ਜੇ ਅਸੀਂ ਰਿਜ਼ਰਵਏਸ਼ਨ ਪੈਕੇਜ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ 194 ਪੈਕੇਜ਼ ਬੁੱਕ ਹਨ ਪਰ ਨਾਲ ਲਗਦੇ ਸੂਬਿਆਂ ਵਿੱਚ 30-40 ਪੈਕੇਜ਼ ਹੀ ਰਿਜ਼ਰਵ ਹਨ । ਅੱਖਾਂ ਵਾਲੇ ਮਰੀਜ਼ਾਂ ਨੂੰ ਸਰਕਾਰੀ ਹਸਪਤਾਲ ਵਿੱਚ ਹੀ ਜਾਣਾ ਪੈਂਦਾ ਹੈ , ਜੇ ਉਹ ਪ੍ਰਾਈਵੇਟ ਹਸਪਤਾਲ ਵਿੱਚ ਕਰਵਾਉਣਾਂ ਚਾਹੁੰਦੇ ਹਨ ਤਾਂ ਉਹ ਇਸ ਸਕੀਮ ਤਹਿਤ ਨਹੀਂ ਕਰਵਾ ਸਕਦੇ । ਹੁਣ SBI ਜਨਰਲ ਕੰਪਨੀ ਆਪਣੇ ਪੈਸੇ ਬਚਾਉਣ ਦੀ ਖਾਤਿਰ ਹਸਪਤਾਲਾਂ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਕਈ ਹਸਪਤਾਲਾਂ ਨੂੰ ਸਸਪੈਂਡ ਕਰ ਦਿੱਤਾ ਹੈ ।ਤੰਗ , ਪਰੇਸ਼ਾਨ ਕਰਨ ਦੇ ਤਰੀਕੇ :-
- ਜਿਹੜਾ ਮਰੀਜ਼ ਹਸਪਤਾਲ ਵਿੱਚ ਦਾਖਿਲ ਹੁੰਦਾ ਹੈ ਉਸਦੀ ਮਨਜ਼ੂਰੀ 6 ਘੰਟੇ ਵਿਚ ਆਉਣੀ ਹੁੰਦੀ ਹੈ ਪਰ ਉਹ 6 ਘੰਟੇ ਵਿੱਚ ਆਉਣ ਦੀ ਵਜਾਏ 2-3 ਦਿਨਾਂ ਤੱਕ ਆਉਂਦੀ ਹੈ । ਇਹ ਇੱਕ ਤਰੀਕਾ ਹੈ ਤਾਂ ਕਿ ਮਰੀਜ਼ ਆਪਣਾ ਇਲਾਜ਼ ਸਕੀਮ ਹੇਠ ਨਾ ਕਰਾ ਸਕਣ ।
- ਹਸਪਤਾਲ ਵਲੋ ਇਲਾਜ਼ ਕੀਤੇ ਮਰੀਜ਼ ਦੇ ਪੈਸੇ ਸਮੇਂ ਸਿਰ ਨਹੀਂ ਆਉਂਦੇ ਜੋ ਕਿ ਸਰਕਾਰ ਵੱਲੋਂ 15 ਦਿਨ ਮਿੱਥੇ ਗਏ ਹਨ ।
- ਇਸ ਸਕੀਮ ਵਿੱਚ ਆਉਣ ਵਾਲੇ ਪ੍ਰਾਈਵੇਟ ਹਸਪਤਾਲਾਂ ਨੂੰ BAMS / BDS / BHMS ਡਾਕਟਰਾਂ ਵੱਲੋਂ ਜਾਂਚ ਪੜਤਾਲ ਕਰਾ ਕਿ ਪਰੇਸ਼ਾਨ ਕੀਤਾ ਜਾ ਰਿਹਾ ਹੈ ਜੋ ਕਿ NHA ਦੀ ਦਿਸ਼ਾ ਨਿਰਦੇਸ਼ ਤਹਿਤ ਕਾਨੂੰਨੀ ਤੌਰ ਤੇ ਗ਼ਲਤ ਹੈ। ਦਿਸ਼ਾ ਨਿਰਦੇਸ਼ ਦੇ ਮੁਤਾਬਿਕ ਕੇਵਲ M.B.B.S. ਡਾਕਟਰ ਹੀ ਹਸਪਤਾਲਾਂ ਦੀ ਜਾਂਚ ਪੜਤਾਲ ਤੇ ਆ ਸਕਦੇ ਹਨ ।
- ਇਨ੍ਹਾਂ ਡਾਕਟਰਾਂ ਦੀ ਤਿਆਰ ਕੀਤੀ ਰਿਪੋਰਟ ਤੇ ਹਸਪਤਾਲਾਂ ਨੂੰ ਸਸਪੈਂਡ ਕੀਤਾ ਜਾ ਰਿਹਾ ਹੈ ।
- ਜਿਹੜਾ ਔਡਿਟ ਡਾਕਟਰਾਂ ਵੱਲੋਂ ਕੀਤਾ ਜਾਂਦਾ ਹੈ , ਉਹ ਕਾਨੂੰਨ ਤੌਰ ਤੇ ਗ਼ਲਤ ਕੀਤਾ ਜਾਂਦਾ ਹੈ ਜਦੋਂ ਮਰੀਜ ਇਲਾਜ਼ ਕਰਵਾ ਤੇ ਘਰ ਚਲਾ ਜਾਂਦਾ ਹੈ ਉਸ ਤੋਂ ਬਾਅਦ ਹਸਪਤਾਲਾਂ ਨੂੰ ਕੰਪਿਊਟਰ ਉੱਪਰ ਗ਼ਲਤ ਕੁਆਇਰੀ ਲਗਾ ਕਿ ਪਰੇਸ਼ਾਨ ਕੀਤਾ ਜਾਂਦਾ ਹੈ ਤਾਂ ਕਿ ਇਹਨਾਂ ਤਰੀਕਿਆਂ ਨਾਲ ਹਸਪਤਾਲਾਂ ਦੇ ਪੈਸੇ ਰੋਕ ਲਏ ਜਾਣ ।
- ਇਨਾਂ ਦੇ ਐਡਿਟ ਟੀਮ ਵਲੋਂ ਡਾਕਟਰਾਂ ਨੂੰ ਪਰੇਸ਼ਾਨ ਅਤੇ ਗ਼ਲਤ ਵਿਵਹਾਰ ਕੀਤਾ ਜਾਂਦਾ ਹੈ ।
- ਇਸ ਤੋਂ ਇਲਾਵਾ ਸੱਭ ਤੋਂ ਵੱਡੀ ਗੱਲ ਪਿਛਲੇ 40 ਦਿਨਾਂ ਤੋਂ ਕਿਸੇ ਵੀ ਪ੍ਰਾਈਵੇਟ ਹਸਪਤਾਲ ਦੀ ਕੋਈ ਪੈਮੈਂਟ ਨਹੀਂ ਆਈ ਤੇ ਹਸਪਤਾਲਾਂ ਨੂੰ ਆਪਣੇ ਖਰਚੇ ਚਲਾਉਣੇ ਬਹੁਤ ਔਖੇ ਹੋ ਗਏ ਹਨ ।
ਇਹ ਦੁੱਖ ਤਕਲੀਫ ਪਹਿਲਾਂ ਵੀ ਪੰਜਾਬ ਦੇ ਸਿਹਤ ਮੰਤਰੀ ਸ. ਬਲਵੀਰ ਸਿੰਘ ਸਿੱਧੂ ਤੇ ਹੋਰ ਵੱਡੇ ਅਫਸਰਾਂ ਅੱਗੇ ਪੇਸ਼ ਕੀਤੀਆਂ ਗਈਆਂ ਅਤੇ ਉਹਨਾਂ ਵੱਲੋਂ ਜ਼ੁਬਾਨੀ ਦਿਲਾਸਾ ਦੇ ਦਿੱਤਾ ਗਿਆ ਪਰ ਜਦੋਂ ਤੋਂ SBI ਕੰਪਨੀ ਆਈ ਹੈ ਓਦੋਂ ਤੋ ਇਹਨਾਂ ਦੁੱਖ ਤਕਲੀਫਾਂ ਵਿੱਚ ਕਈ ਗੁਣਾਂ ਵਾਧਾ ਹੋ ਗਿਆ ਹੈ ।
ਇਸ ਮੌਕੇ ਬੋਲਦਿਆਂ ਡਾਕਟਰ ਜਨਕ ਰਾਜ ਸਿੰਗਲਾ ਪ੍ਰਧਾਨ IMA ਮਾਨਸਾ, ਡਾਕਟਰ ਤੇਜਿੰਦਰਪਾਲ ਸਿੰਘ ਰੇਖੀ, ਡਾਕਟਰ ਕੁਲਵੰਤ ਸਿੰਘ, ਡਾਕਟਰ ਅਨਿਲ ਗਰਗ ਅਤੇ ਡਾਕਟਰ ਸੁਖਦੇਵ ਡੁਮੇਲੀ ਨੇ ਦੱਸਿਆ ਕਿ IMA ਪੰਜਾਬ ਵੱਲੋਂ ਆਪਣੇ ਹਸਪਤਾਲਾਂ ਦੀਆਂ ਪਰੇਸ਼ਾਨੀਆਂ ਦੇਖਦੇ ਹੋਏ ਇਹ ਫੈਸਲਾਂ ਲਿਆ ਗਿਆ ਹੈ ਕਿ ਜੇਕਰ ਮਿੱਥੇ ਸਮੇਂ ਤੇ ਪਰੇਸ਼ਾਨੀਆਂ ਦਾ ਹੱਲ ਨਹੀਂ ਕੀਤਾ ਗਿਆ ਤਾਂ ਅਸੀਂ ਸਾਰੇ ਪ੍ਰਾਈਵੇਟ ਹਸਪਤਾਲ ਇਸ ਸਕੀਮ ਨੂੰ ਛੱਡ ਦਵਾਂਗੇ।























