

ਸਰਦੂਲਗੜ੍ਹ 16 ਮਾਰਚ ((ਸਾਰਾ ਯਹਾ, ਬੀ.ਪੀ.ਅੈਸ): : ਪੰਜਾਬ ਵਿੱਚ ਅੱਜ ਕੈਪਟਨ ਸਰਕਾਰ ਬਣੀ ਨੂੰ ੨ ਸਾਲ ਹੋ ਗਏ ਹਨ ਜਿਸ ਦੇ ਵਿਰੋਧ ਵਿੱਚ ਅੱਜ ਪੰਜਾਬ ਵਿੱਚ ਅਕਾਲੀ ਦਲ ਬਾਦਲ ਵੱਲੋ ਸ਼ਾਤ ਮਈ ਧਰਨੇ ਲਗਾਕੇ ਵਿਸ਼ਵਾਸਘਾਤ ਦਿਵਸ ਮਨਾਇਆ ਜਾ ਰਿਹਾ ਹੈ। ਉਸੇ ਦੇ ਤਹਿਤ ਸਰਦੂਲਗੜ੍ਹ ਸ਼ਹਿਰ ਵਿੱਚ ਅਕਾਲੀ ਦਲ ਵੱਲੋ ਐਮ ਐਲ ਏ ਦਿਲਰਾਜ ਸਿੰਘ ਭੂੰਦੜ ਦੀ ਅਗਵਾਈ ਵਿੱਚ ਚੋੜਾ ਬਜ਼ਾਰ ਵਿੱਚ ਧਰਨਾ ਲਗਾਇਆ ਗਿਆ। ਇਸ ਮੋਕੇ ਦਿਲਰਾਜ ਸਿੰਘ ਭੂੰਦੜ ਨੇ ਬੋਲਦਿਆ ਕਿਹਾ ਕਿ ਕਾਂਗਰਸ ਪਾਰਟੀ ਲੋਕਾਂ ਨੂੰ ਝੂਠ ਬੋਲਕੇ ਪੰਜਾਬ ਵਿੱਚ ਸਰਕਾਰ ਬਣਾ ਲਈ ਹੈ। ਕਾਂਗਰਸ ਪਾਰਟੀ ਨੂੰ ਬਣੇ ਦੋ ਸਾਲ ਹੋ ਗਏ ਹਨਾ। ਉਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋ ਸ਼੍ਰੀ ਗੁਟਕਾ ਸਾਹਿਬ ਤੇ ਹੱਥ ਰੱਖਕੇ ਸੋਹ ਖਾਧੀ ਸੀ ਕਿ ਪੰਜਾਬ ਵਿੱਚ ੪ ਹਫਤਿਆ ਵਿੱਚ ਨਸ਼ਾ ਖਤਮ ਕਰ ਦਿੱਤਾ ਜਾਵੇਗਾ ਅਤੇ ਹਰ ਇੱਕ ਘਰ ਵਿੱਚ ਨੋਕਰੀ ਦਿੱਤੀ ਜਾਵੇਗੀ ਨੋਜਵਾਨਾਂ ਨੂੰ ਸਮਾਰਟ ਫੋਨ ਦਿੱਤੇ ਜਾਣਗੇ। ਪਰੰਤੂ ਕੈਪਟਨ ਅਮਰਿੰਦਰ ਸਿੰਘ ਨੇ ਕੋਈ ਵੀ ਵਾਅਦਾ ਨਹੀ ਪੂਰਾ ਕੀਤਾ ਜਿਸ ਕਾਰਨ ਲੋਕਾਂ ਵਿੱਚ ਕਾਂਗਰਸ ਸਰਕਾਰ ਵਿੱਰੁਧ ਭਾਰੀ ਰੋਸ਼ ਹੈ ਜੋ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਇਨਾਂ ਨੂੰ ਹਰਾਕੇ ਆਪਣਾ ਰੋਸ਼ ਜਾਹਿਰ ਕਰਨਗੇ। ਇਸ ਧਰਨੇ ਵਿੱਚ ਨਗਰ ਪੰਚਾਇਤ ਦੇ ਪ੍ਰਧਾਨ ਜਤਿੰਦਰ ਜੈਨ ਬੋਬੀ,ਤਰਸੇਮ ਚੰਦ ਭੋਲੀ,ਅਜੈ ਕੁਮਾਰ ਨੀਟਾ,ਜਿਲਾ ਪ੍ਰਧਾਨ ਯੂਥ ਅਕਾਲੀ ਦਲ ਗੁਰਪ੍ਰੀਤ ਸਿੰਘ ਚਹਿਲ ਮਾਨਸਾ, ਹਰਮਨਜੀਤ ਸਿੰਘ ਭੰਮਾ,ਪਵਨ ਜੈਨ ਐਮ ਸੀ,ਪ੍ਰਕਾਸ਼ ਜੈਨ,ਹੇਮੰਤ ਹਨੀ,ਜਗਦੀਪ ਸਿੰਘ ਢਿੱਲੋ,ਬਲਜਿੰਦਰ ਸਿੰਘ ਮੱਦੀ ,ਰਾਜੂ ਜੈਨ,ਕੈਪਟਨ ਤੇਜਾ ਸਿੰਘ,ਪ੍ਰੇਮ ਚੋਹਾਨ,ਰਾਜਿੰਦਰ ਸਰਮਾ,ਜਗਪਾਲ ਖਹਿਰਾ,ਡੱਬਲੂ ਕੁਮਾਰ,ਸਰਕਲ ਪ੍ਰਧਾਨ ਜਰਮਲ ਸਿੱਧ,ਨਿਰਮਲ ਨਾਹਰਾ,ਸਵਰਨ ਸਿੰਘ,ਬਲਵਿੰਦਰ ਸਿੰਘ,ਰਮੇਸ਼ ਖੈਰਾ ਕਲਾ,ਕਸਮੀਰ ਸਿੰਘ,ਬਲਵੀਰ ਸਰਮਾ ਬਰਫੀ ਐਮ ਸੀ,ਭਰਪੂਰ ਸਿੰਘ ਐਮਸੀ,ਜੱਜ ਸਿੰਘ,ਸੁਖਵਿੰਦਰ ਸਿੰਘ ਟਾਟਾ,ਰੂਪ ਰੋੜਕੀ,ਗੁਰਚਰਨ ਸਿੰਘ ਚੰਨਾ,ਰਾਮਾ ਬਾਠ,ਕਰਮਾ ਸਿੰਘ,ਹਰਪ੍ਰੀਤ ਭੂੰਦੜ,ਪ੍ਰਾਣ ਜੈਨ,ਲਾਡੀ ਕੱਕੜਾ,ਸੁਨੀਲ ਜੈਨ ਕੱਪਾਂ,ਗੁਰਲਾਲੀ ਸਿੰਘ ਸਿੱਧੂ,ਗੁਰਮੇਲ ਸਿੰਘ ਟਹਿਲਾਵਾਲੀ,ਰੇਸਮ ਬਣਾਵਾਲੀ,ਸਿਵਜੀ ਰਾਮ,ਸਵਰਨ ਸਿੰਘ,ਸੁਰਜੀਤ ਸਿੰਘ ਰਾਏਪੁਰ,ਅੰਮ੍ਰਿਤਪਾਲ ਖਹਿਰਾ ਆਦਿ ਮੋਜੂਦ ਸਨ
ਕੈਪਸ਼ਨ: ਐਮ ਐਲ ਏ ਦਿਲਰਾਜ ਸਿੰਘ ਭੂੰਦੜ ਧਰਨੇ ਨੂੰ ਸੰਬੋਧਨ ਕਰਦੇ ਹੋਏ ਅਤੇ ਧਰਨੇ ਵਿੱਚ ਸ਼ਾਮਿਲ ਅਕਾਲੀ ਵਰਕਰ
























