

ਅੱਕਾਂਵਾਲੀ (ਮਾਨਸਾ) 16, ਮਾਰਚ (ਬੀ.ਪੀ.ਅੈਸ): ਅੱਜ ਮਿਤੀ 16_03_2019 ਨੂੰ ਸੁਖਵਿੰਦਰ ਸਿੰਘ ਪੀ.ਟੀ.ਆਈ ਨੇ ਆਪਣੀ ਬੇਟੀ ਨਿਆਮਤ ਦੇ ਜਨਮਦਿਨ ਦੀ ਖੁਸaੀ ਵਿੱਚ ਸਰਕਾਰੀ ਸਕੂਲ ਅੱਕਾਂਵਾਲੀ (ਮਾਨਸਾ) ਦੀ ਲਾਇਬਰੇਰੀ ਨੂੰ 70 ਪੁਸਤਕਾਂ ਭੇਂਟ ਕੀਤੀਆਂ। ਇਹ ਪੁਸਤਕਾਂ ਵਿਦਿਆਰਥੀ ਦੇ ਗਿਆਨ ਵਿੱਚ ਵਾਧਾ ਕਰਨ ਵਿੱਚ ਸਹਾਈ ਹੋਣਗੀਆਂ। ਇਸ ਮੌਕੇ ਜਗਦੇਵ ਸਿੰਘ, ਇਕਬਾਲ ਸਿੰਘ, ਹਰਪਾਲ ਕੌਰ, ਦੀਪਿਕਾ ਗੋਇਲ, ਹਰਦੀਪ ਕੌਰ, ਸਿਮਰ ਕੌਰ, ਹਰਮੀਤ ਕੌਰ, ਵੀਰਪਾਲ ਕੌਰ, ਗੁਰਪ੍ਰੀਤ ਸਿੰਘ, ਹਰਦੀਪ ਸਿੰਘ, ਕ੍ਰਿਸaਨ ਸਿੰਘ ਅਤੇ ਮਨਦੀਪ ਸਿੰਘ ਅਤੇ ਸਮੂਹ ਵਿਦਿਆਰਥੀ ਹਾਜaਰ ਸਨ। ਇਸ ਮੌਕੇ ਸਕੂਲ ਪ੍ਰਿੰਸੀਪਲ ਹਰਪ੍ਰੀਤ ਸਿੰਘ ਨੇ ਨਿਮਆਤ ਨੂੰ ਜਨਮਦਿਨ ਦੀ ਵਧਾਈ ਦਿੱਤੀ ਅਤੇ ਸੁਖਵਿੰਦਰ ਸਿੰਘ ਨੂੰ ਸਕੂਲ ਲਾਇਬਰੇਰੀ ਨੂੰ ਭੇਂਟ ਕੀਤੀਆਂ ਪੁਸਤਕਾਂ ਲਈ ਧੰਨਵਾਦ ਕੀਤਾ।






















