ਸ਼ਹਿਰ ਵਾਸੀਆ ਨੂੰ ਟਰੈਫਿਕ ਦੀ ਸਮੱਸਿਆ ਤੋ ਨਿਜਾਤ ਦਵਾਈ ਜਾਵੇ:ਸੁਰੇਸ਼ ਨੰਦਗੜੀਆ

0
45

ਮਾਨਸਾ,(ਸਾਰਾ ਯਹਾ,(ਬਲਜੀਤ ਸ਼ਰਮਾ) :ਅੱਜ ਮਜਦੂਰ ਕਿਸਾਨ ਦੁਕਾਨਦਾਰ ਸੰਗਰਸ ਕਮੇਟੀ ਦਾ ਵਫਦ ਸੁਰੇਸ ਨੰਦਗੜੀਆ ਦੀ ਪ੍ਰਧਾਨਗੀ ਹੇਠ
ਐਸ ਐਸ ਪੀ ਮਾਨਸਾ ਗੁਰਨੀਤ ਸਿੰਘ ਖੁਰਾਣਾ ਨੂੰ ਮਿਲਿਆ।ਇਸ ਮੋਕੇ ਸਹਿਰ ਵਾਸੀਆ ਨੂੰ ਹਸਪਤਾਲ ਰੋਡ ਅਤੇ 
ਬਾਕੀ ਸਹਿਰ ਵਿੱਚ ਆ ਰਹੀਆ ਟਰੈਫਿਕ ਦੀ ਸਮੱਸਿਆ ਤੋ ਜਾਨੂੰ ਕਰਵਾਇਆ ਗਿਆ।ਇਸ ਮੋਕੇ ਸੰਗਰਸ ਕਮੇਟੀ ਆਗੂ ਕਾਮਰੇਡ ਰਾਜਵਿੰਦਰ ਰਾਣਾ ਤੇ ਸੁਰੇਸ ਨੰਦਗੜੀਆ ਨੇ ਕਿਹਾ ਕਿ ਹਸਪਤਾਲ ਰੋਡ ਤੇ ਟਰੈਫਕਿ ਦੀ ਸਭ ਤੋ ਵੱਧ ਸਮੱਸਿਆ ਹੈ ਇਹ ਰੋਡ ਤੇ ਸਭ ਤੋ ਵੱਧ ਹਸਪਤਾਲ ਹਨ ਇਥੋ ਦੀ ਕਈ ਐਮਬੁਲੈਸ਼ਾ ਦਿਨ ਭਰ ਵਿੱਚ ਗੁਜਰਦੀਆ ਹਨ 
ਟਰੈਫਕਿ ਜਾਮ ਨਾਲ ਕਿਸੇ ਮਰੀਜ ਦੀ ਜਾਨ ਵੀ ਜਾ ਸਕਦੀ ਹੈ ਇਸ ਲਈ ਪਹਿਲ ਦੇ ਅਧਾਰ ਤੇ ਇਸ ਸਮੱਸਿਆ ਦਾ ਹਲ ਕਰਵਾਇਆ ਜਾਵੇ।ਇਸ ਮੋਕੇ ਓੁਹਨਾ ਕਿਹਾ ਸਹਿਰ ਦੇ ਕਈ ਵਾਰਡਾ ਵਿੱਚ ਨਸੇ ਤੇ ਹਰਿਆਣਾ ਮਾਰਕਾ ਦਾਰੂ ਸਰੇਆਮ ਵਿਕ ਰਹੀ ਹੈ ਇਸ ਬਾਰੇ ਸੰਗਰਸ ਕਮੇਟੀ ਵੱਲੋ ਪੁਲਿਸ ਮੁੱਖੀ ਨੂੰ ਜਾਣੂ ਕਰਵਾਇਆ ਗਿਆ।ਐਸ ਐਸ ਪੀ ਖੁਰਾਣਾ ਨੇ ਮਜਦੂਰ ਕਿਸਾਨ ਦੁਕਾਨਦਾਰ ਸੰਗਰਸ ਕਮੇਟੀ ਨੂੰ ਭਰੋਸਾ ਦਿਤਾ ਕਿ ਜੋ ਵੀ ਮੰਗਾ ਨੂੰ ਉਹਨਾ ਦੇ ਧਿਆਨ ਵਿੱਚ ਲਿਆਦਾ ਗਿਆ ਹੈ ਓੁਹ ਇਹਨਾ ਤੇ ਜਲਦ ਤੋ ਜਲਦ ਕਰਵਾਈ ਕਰਨਗੇ ਪਹਿਲਾ ਵੀ ਮਾਨਸਾ ਤੋ ਨਸ਼ੇ ਦੀ ਵੱਡੀ ਖੇਪ ਪੁਲਿਸ ਦੁਆਰਾ ਫੜੀ ਗਈ ਹੈ ਅੱਗੇ ਵੀ ਮਾੜੇ ਅਨਸਰਾ ਨੂੰ ਕਿਸੇ ਕੀਮਤ ਤੇ ਬਖਸਿਆ ਨਹੀ ਜਾਵੇਗਾ।ਇਸ ਮੋਕੇ ਹਸਪਤਾਲ ਸੰਗਰਸ ਕਮੇਟੀ ਦੇ ਪ੍ਰਧਾਨ ਰਾਜੀਵ ਸ਼ਰਮਾ ਅਖਿਲ ਭਾਰਤੀਯ ਸਵਰਨਕਾਰ ਸੰਘ ਦੇ ਪ੍ਰਧਾਨ ਬਲਜੀਤ ਕੜਵਲ,ਨਰੇਸ ਬਿਰਲਾ,ਕਰਿਆਣਾ ਐਸ਼ੋਏਸ਼ਨ ਤੋ ਵਿਜੇ ਜੈਨ,ਦੀਨਾ ਨਾਥ ,ਨਰੇਸ਼ ਕਾਲਾ,ਪਰਮਜੀਤ ਵਾਦੀ,ਵਿਜੇ ਗਰਗ,ਰਾਜਿੰਦਰ ਮਾਨਸਾਹੀਆ ਤੇ ਹੋਰ ਵੱਖ ਵੱਖ ਜਥੇਬੰਦੀਆ ਦੇ ਨੁਮਾਇੰਦੇ ਮਜੂਦ ਸਨ।

LEAVE A REPLY

Please enter your comment!
Please enter your name here