

ਮਾਨਸਾ 1ਅਪ੍ਰੈਲ : ਵਿਦਿਅਕ ਸ਼ੈਸ਼ਨ ਦੇ ਪਹਿਲੇ ਦਿਨ ਹੀ ਸਿੱਖਿਆ ਵਿਭਾਗ ਨੇ ਮਾਨਸਾ ਜਿਲ੍ਹੇ ਦੇ ਸਰਕਾਰੀ ਸਕੂਲਾਂ ਦਾ ਜਲੂਸ ਕੱਢਕੇ ਰੱਖ
ਦਿੱਤਾ। ਵਿਦਿਆਰਥੀਆਂ ਲਈ ਨਾ ਵਰਦੀਆਂ ਆਈਆਂ,ਨਾ ਪੂਰੀਆ ਕਿਤਾਬਾਂ ਨਾ ਜਮਾਤਾਂ ਦੇ ਰਜਿਸਟਰ,ਨਾ ਚਾਕ,ਤੱਪੜ,ਨਾ ਹੀ ਹੋਰ ਲੋੜੀਦੀ
ਸਟੇਸ਼ਨਰੀ ,ਬਲਾਕ ਦਫਤਰਾਂ ਵੱਲ੍ਹੋ ਕਿਤਾਬਾਂ ਸਕੂਲਾਂ ਚ ਪਹੁੰਚਾਉਣ ਤੋ ਕੀਤੇ ਹੱਥ ਖੜ੍ਹੇ ਕਰਨ ਤੋਂ ਬਾਅਦ ਅਧਿਆਪਕ ਕਈ ਦਿਨਾਂ ਤੋਂ ਸਕੂਲ
ਛੱਡਕੇ ਅਪਣੇ ਪੱਲਿਓ ਖਰਚਿਆਂ ਨਾਲ ਕਿਤਾਬਾਂ ਦੀ ਢੋ ਢੁਆਈ ਕਰ ਰਹੇ ਹਨ । ਇਨ੍ਹਾਂ ਮਸਲਿਆਂ ਦੇ ਰੋਸ ਵੱਜੋਂ ਜਿਲ੍ਹਾ ਅਧਿਆਪਕ ਸੰਘਰਸ਼
ਕਮੇਟੀ ਮਾਨਸਾ ਦੀ ਹੋਈ ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਹੈ ਕਿ ਜੇਕਰ ਜਲਦੀ ਇਹਨਾਂ ਮਸਲਿਆਂ ਦਾ ਹੱਲ ਨਾ ਕੀਤਾ ਗਿਆ ਤਾਂ ਡੀ ਈ
ਓ ਦਫਤਰ ਦਾ ਘਿਰਾਓ ਕੀਤਾ ਜਾਵੇਗਾ।
ਮਿਲੀ ਜਾਣਕਾਰੀ ਅਨੁਸਾਰ ਨਵਾਂ ਫਰਨੀਚਰ ਵੀ ਗਿਣਤੀ ਦੇ ਸਕੂਲਾਂ ਨੂੰ ਨਸੀਬ ਹੋਇਆ ਹੈ,ਦੂਜੇ ਬੰਨੇ ਰਿਪੇਅਰ ਗਰਾਂਟ,ਸਕੂਲ ਗਰਾਂਟ,ਟੀ ਐਲ
ਐਮ ਬੰਦ ਹੋਣ ਕਾਰਨ ਸਾਰੇ ਖਰਚੇ ਅਪਣੀਆਂ ਜੇਬਾਂ ਚੋ ਕਰਨ ਲਈ ਮਜਬੂਰ ਹਨ। ਬਿਜਲੀ ਦੇ ਬਿਲਾਂ ਦੀ ਪੇਮੈਂਟ ਵੀ ਸਮੇਂ ਅਨੁਸਾਰ, ਨਹੀ ਦਿਤੀ
ਜਾਂਦੀ ਜਿਸ ਕਾਰਨ ਅਧਿਆਪਕਾਂ ਨੂੰ ਇਹ ਬਿਲ ਪਹਿਲਾ ਅਧਿਆਪਕਾਂ ਨੂੰ ਤਾਰਨੇ ਪੈਂਦੇ ਹਨ ,ਕਈ ਥਾਂਵਾ ਤੇ ਪੰਚਾਇਤਾਂ ਵੀ ਬਿੱਲ ਭਰ ਰਹੀਆਂ
ਹਨ,ਸਕੂਲਾਂ ਚ ਪੱਕੇ ਸਫਾਈ ਸੇਵਕ ਨਾ ਹੋਣ ਕਾਰਨ ਅਤੇ ਸਿੱਖਿਆ ਵਿਭਾਗ ਵੱਲ੍ਹੋ ਕੋਈ ਗਰਾਂਟ ਨਾ ਮਿਲਣ ਕਰਕੇ ਆਧਿਆਪਕ ਇਹ ਖਰਚੇ ਵੀ
ਅਪਣੀਆਂ ਜੇਬਾਂ ਵਿੱਚੋ ਕਰ ਰਹੇ ਹਨ। ਆਗੂਆਂ ਤੋ ਮਿਲੀ ਜਾਣਕਾਰੀ ਅਨੁਸਾਰ ਪਹਿਲੀ ਜਮਾਤ ਦੁ ਸਿਰਫ ਪੰਜਾਬੀ ਦੀ ਕਿਤਾਬ ਆਈ
ਹੈ,ਅੰਗਰੇਜ਼ੀ,ਹਿਸਾਬ ਨਹੀ ਆਇਆ,ਤੀਜੀ ਦੀ ਅੰਗਰੇਜ਼ੀ ਅਤੇ ਚੋਥੀ ਜਮਾਤ ਦੀ ਅੰਗਰੇਜ਼ੀ, ਵਾਤਾਵਰਣ ਸਿੱਖਿਆ ਨਹੀ ਆਈ,ਇਨ੍ਹਾਂ ਕਿਤਾਬਾਂ
ਲਈ ਸਕੂਲ ਛੱਡ ਅਧਿਆਪਕਾਂ ਨੂੰ ਦੁਬਾਰਾ ਦੁਬਾਰਾ ਫਿਰ ਗੇੜੇ ਲਾਉਣੇ ਪੈਣਗੇ
ਸੰਘਰਸ਼ ਕਮੇਟੀ ਦੇ ਆਗੂਆਂ ਕਰਮਜੀਤ ਤਾਮਕੋਟ,ਗਰਪਿਆਰ ਕੋਟਲੀ, ਨਿਤਿੰਨ ਸੋਢੀ, ਗੁਰਜੀਤ ਲਾਲਿਆਂਵਾਲੀ, ਸੁਖਵੀਰ ਗਿੱਲ, ਰਜਿੰਦਰ
ਸਿੰਘ, ਧਰਮਿੰਦਰ ਸਿੰਘ, ਦਰਸ਼ਨ ਅਲੀਸ਼ੇਰ, ਅਜੈਬ ਆਲੀਸ਼ੇਰ, ਗੁਰਜੀਤ ਸਿੰਘ ਤਾਮਕੋਟ, ਤਰਪਿੰਦਰ ਸਿੰਘ ਸਮਾਓ, ਦਮਨਜੀਤ ਸਿੰਘ, ਬੂਟਾ
ਸਿੰਘ ਭੁਪਾਲ, ਸੰਦੀਪ ਢੰਡ, ਸੁਰਜੀਤ ਰਾਏਪੁਰ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇੱਕ ਪਾਸੇ ਸਿੱਖਿਆ ਵਿਭਾਗ ਆਪਣੇ ਲੋਗੋ ਰਾਹੀਂ
ਸੋਹਣੀਆਂ ਵਰਦੀਆਂ ਦੇ ਨਮੂਨੇ ਦਿਖਾ ਰਿਹਾ ਹੈ ਪਰ ਪਿਛਲੇ ਲੰਮੇ ਸਮੇਂ ਤੋਂ ਅਜੇ ਤੱਕ ਵਰਦੀਆਂ ਨਹੀਂ ਆਈਆ ਜਿਸ ਕਾਰਨ ਜਿਲ੍ਹੇ ਭਰ ਵਿੱਚ
ਵੱਡੀ ਪੱਧਰ ਤੇ ਸਰਕਾਰੀ ਸਕੂਲਾਂ ਦੇ ਦਾਖਲੇ ਪ੍ਰਭਾਵਤ ਹੋ ਰਹੇ ਹਨ। ਉਧਰ ਇੱਕ ਵੱਖਰੇ ਪ੍ਰੈਸ ਨੋਟ ਵਿੱਚ ਨਰਿੰਦਰ ਮਾਖਾ,ਗੁਰਦਾਸ
ਬਾਜੇਵਾਲਾ,ਵਿਜੇ ਬੁਢਲਾਡਾ ਗੁਰਮੇਲ ਬੋੜਾਵਾਲ ,ਗਰਮੇਲ ਬਰ੍ਹੇ,ਰਾਜੇਸ਼ ਬੁਢਲਾਡਾ, ਖੁਸ਼ਵਿੰਦਰ ਬਰਾੜ,ਹਰਪਾਲ ਕੌਰ, ਇੰਦਰਜੀਤ ਡੇਲੂਆਣਾ,
,ਅਮੋਲਕ ਡੇਲੂਆਣਾ ,ਰਾਜਦੀਪ ਬਰੇਟਾ,ਜਗਤਾਰ ਝੱਬਰ, ਜੋਗਿਦਰ ਵਰੇ, ਅੰਮ੍ਰਿਤਪਾਲ ਮਾਨਸਾ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਤੋ
ਮੰਗ ਕੀਤੀ ਹੈ ਕਿ ਸਕੂਲਾਂ ਦੇ ਸਾਰੇ ਮਸਲੇ ਹੱਲ ਕੀਤੇ ਜਾਣ, ਰਹਿੰਦੀਆ ਕਿਤਾਬਾਂ ਭੇਜੀਆ ਜਾਣ ਅਤੇ ਪਿਛਲੇ ਸਮੇਂ ਤੋ ਬੰਦ ਪਈਆ ਗਰਾਂਟਾ ਨੂੰ
ਜਾਰੀ ਕੀਤਾ ਜਾਵੇ।ਆਗੂਆਂ ਨੇ ਕਿਹਾ ਕਿ ਇਕ ਪਾਸੇ ਅਧਿਆਪਕ ਅਪਣੇ ਪੱਲਿਓ ਜਾਂ ਫਿਰ ਦਾਨੀ ਸੱਜਣਾਂ ਤੋ ਅਪੀਲਾਂ ਕਰਕੇ ਲਏ ਫੰਡ ਕਾਰਨ
ਸਕੂਲਾਂ ਨੂੰ ਚਮਕਾ ਰਿਹਾ ਹੈ,ਪਰ ਵਿਭਾਗ ਮੱਢਲੀਆ ਗਰਾਂਟਾਂ ਤੋ ਵੀ ਹੱਥ ਪਿਛੇ ਖਿੱਚ ਰਿਹਾ, ਵਰਦੀਆ ਅਤੇ ਹੋਰ ਮਸਲਿਆ ਤੇ ਵੀ ਗੰਭੀਰ
ਨਹੀਂ।






















