

ਝੁਨੀਰ 1ਅਪ੍ਰੈਲ ,,(ਸਾਰਾ ਯਹਾ,(ਬਲਜੀਤ ਪਾਲ) ।ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜਥੇਬੰਦੀ ਵੱਲੋਂ ਜਦੋਂ ਪਿੰਡ ਉੱਡਤ ਭਗਤ ਰਾਮ ਵਿਖੇ ਰੈਲੀ ਰੱਖੀ ਗਈ ਸੀ ਉਦੋ ਪਿੰਡ ਦੇ ਕਿਸਾਨ ਭੁੱਬਾ ਮਾਰ ਕੇ ਆਖਣ ਲੱਗੇ ਕਿ ਸਾਡੇ ਉੱਡਤ ਭਗਤ ਰਾਮ ਛਾਪਿਆਵਾਲੀ ਅਤੇ ਹੋਰ ਜਿਹੜੇ ਪਿੰਡ ਇਸ ਸੂਏ ਵਿਚ ਪੈਦੇ ਹਨ ਅੱਜ ਤੱਕ ਕਦੇ ਵੀ ਇਸ ਦੀ ਟੇਲ ਪੂਰੀ ਨਹੀਂ ਹੋਈ ਅਤੇ ਇਸ ਦੇ ਬਾਵਜੂਦ ਅਸੀਂ ਚਾਰ ਬਾਰ ਅਸੀਂ ਜਵਾਹਕੇ ਕੋਠੀ ਨਹਿਰੀ ਮਹਿਕਮੇ ਦੇ ਅਧਿਕਾਰੀਆਂ ਨੂੰ ਮਿਲ ਚੁੱਕੇ ਹਾਂ ਪਰ ਸਾਡੀ ਕਿਸੇ ਨੇ ਸੁਣੀ ਨਹੀਂ ਜਦੋਂ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਮਨਜੀਤ ਸਿੰਘ ਉੱਲਕ ਨੇ ਕਿਹਾ ਕਿ ਚਲੋ ਆਪਾਂ ਅੱਜ ਨਹਿਰੀ ਮਹਿਕਮੇ ਦੇ ਅਧਿਕਾਰੀਆਂ ਨੂੰ ਇੱਕ ਵਾਰ ਫਿਰ ਧਿਆਨ ਵਿੱਚ ਲਿਆ ਦੇਈਏ ਤਾਂ ਪਿੰਡ ਦੇ ਕਿਸਾਨ ਅਤੇ ਪਿੰਡ ਇਕਾਈ ਦੇ ਆਗੂ ਜਵਾਹਰਕੇ ਨਹਿਰੀ ਮਹਿਕਮੇ ਦੇ ਅਧਿਕਾਰੀਆਂ ਨੂੰ ਮਿਲੇ ਤਾਂ ਉਹ ਆਪਣੇ ਵੱਲੋਂ ਮਿਲੀ ਭੁਗਤ ਵਾਲੀਆਂ ਗੱਲਾਂ ਕਰਨ ਲੱਗ ਪਏ ਤੇ ਜਦੋਂ ਆਗੂਆਂ ਵੱਲੋਂ ਇਸ ਗੱਲ ਦਾ ਪ੍ਰਗਟਾਵਾ ਕੀਤਾ ਗਿਆ ਤਾਂ ਉਨ੍ਹਾਂ ਦੇ ਅੈਸ ਡੀ ਓ ਵੱਲੋਂ ਇਹ ਦੱਸਿਆ ਗਿਆ ਕਿ ਮੈਨੂੰ ਤਾਂ ਅਜੇ ਥੋੜੇ ਦਿਨ ਹੋਏ ਹਨ ਇੱਥੇ ਆਏ ਨੂੰ ਹੁਣ ਮੈਂ ਤੁਹਾਨੂੰ ਪੂਰੇ ਯਕੀਨ ਨਾਲ ਕਹਿ ਰਿਹਾ ਹਾਂ ਕਿ ਹਫਤੇ ਦੇ ਅੰਦਰ ਅੰਦਰ ਤੁਹਾਡਾ ਹੱਲ ਕਰਕੇ ਸਾਰੇ ਪਿੰਡਾਂ ਦੀ ਟੇਲ ਪੂਰੀ ਕੀਤੀ ਜਾਵੇਗੀ ਅਤੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਮਨਜੀਤ ਸਿੰਘ ਉੱਲਕ ਨੇ ਦੱਸਿਆ ਕਿ ਇਨ੍ਹਾਂ ਦੇ ਲਾਰਿਆਂ ਤੇ ਵਾਲਾ ਭਰੋਸਾ ਨਹੀਂ ਕਰਨਾ ਚਾਹੀਦਾ ਆਪਾ ਜੇਕਰ ਇਨ੍ਹਾਂ ਨੇ ਹਫਤੇ ਦੇ ਅੰਦਰ ਅੰਦਰ ਕੋਈ ਹੱਲ ਨਾ ਕੀਤਾ ਗਿਆ ਤਾਂ ਸਾਰੇ ਪਿੰਡਾਂ ਵਿੱਚ ਰੈਲੀਆਂ ਕਰਵਾ ਕੇ ਸੰਘਰਸ਼ ਦੀ ਤਿਆਰੀ ਕੀਤੀ ਜਾਵੇਗੀ ਅਤੇ ਇਸ ਨਹਿਰੀ ਮਹਿਕਮੇ ਦੇ ਅਧਿਕਾਰੀਆਂ ਦਾ ਘਿਰਾਓ ਕੀਤਾ ਜਾਵੇਗਾ ਉਹਨਾਂ ਚਿਰ ਅੰਦਰੋਂ ਬਾਹਰੋਂ ਆਉਣ ਨਹੀਂ ਦਿੱਤਾ ਜਾਵੇਗਾ ਜਿੰਨਾ ਚਿਰ ਆਪਣਾ ਹੱਲ ਨਹੀਂ ਹੁੰਦਾ ਪਿੰਡ ਇਕਾਈ ਦੇ ਪ੍ਰਧਾਨ ਸਰਬਜੀਤ ਸਿੰਘ ਇੰਦਰਜੀਤ ਸਿੰਘ ਗਗਨ ਦੀਪ ਸਿੰਘ ਖਜਾਨਚੀ ਬਿੱਕਰ ਸਿੰਘ ਤੋਂ ਇਲਾਵਾ ਹੋਰ ਵੀਹ ਕਿਸਾਨ ਹਾਜ਼ਰ ਸਨ ਅਤੇ ਸਾਰੇ ਕਿਸਾਨਾਂ ਵੱਲੋਂ ਟਰਾਲੀਆਂ ਭਰ ਲਿਆਉਣ ਦਾ ਫੈਸਲਾ ਕੀਤਾ ਗਿਆ ਹੈ
ਜਾਰੀ ਕਰਤਾ ਮਨਜੀਤ ਸਿੰਘ ਉੱਲਕ























