

ਮਾਨਸਾ ,28 ਸਤੰਬਰ (ਸਾਰਾ ਯਹਾ,ਬਲਜੀਤ ਸ਼ਰਮਾ) ਮਾਨਸਾ ਜਿਲੇ ਚ ਪਿਛਲੇ ਦੋ ਸਾਲ ਤੋਂ ਤਾਇਨਾਤ ਸ਼ੀ੍ ਅਭਿਜੀਤ ਕਪਲਿਸ਼ ਆਈ.ਏ.ਐਸ.ਐਸ.ਡੀ.ਐਮ.ਮਾਨਸਾ ਨੇ ਜਿੱਥੇ ਤੰਨਦੇਹੀ ਨਾਲ ਅਪਣੀ ਡਿਉਟੀ ਨਿਭਾਈ ਉਸ ਦੇ ਨਾਲ ਮਾਨਸਾ ਵਾਸੀਆਂ ਦੇ ਦਿਲਾਂ ਚ ਇੱਕ ਵੱਖਰੀ ਜਗਾ ਵੀ ਬਣਾ ਲਈ ਅੱਜ ਉਹਨਾਂ ਦੀ ਬਤੌਰ ਏ.ਡੀ.ਸੀ.ਪਠਾਨਕੋਟ ਪੋਸਟਿੰਗ ਹੋਣ ਤੇ ਸ਼ਹਿਰ ਵਾਸੀਆਂ ਚ ਖੁਸ਼ੀ ਦੀ ਲਹਿਰ ਦੋੜ ਗਈ ਉਸ ਦੇ ਨਾਲ ਹੀ ਉਹਨਾਂ ਦੇ ਇਸ ਸ਼ਹਿਰ ਨੂੰ ਛੱਡ ਕੇ ਜਾਣ ਦਾ ਗਮ ਵੀ ਸੀ।ਅੱਜ ਇੱਕ ਸਾਦਾ ਵਿਦਾਈ ਪਾਰਟੀ ਸਮੇਂ ਸੰਜੀਵ ਪਿੰਕਾ ਨੇ ਕਿਹਾ ਕਿ ਐਸ.ਡੀ.ਐਮ.ਸਾਹਿਬ ਸ਼ਹਿਰ ਦੀਆਂ ਸਮਾਜਸੇਵੀ ਸੰਸਥਾਵਾਂ ਨਾਲ ਨਿੱਜੀ ਤੋਰ ਤੇ ਜੁੜੇ ਹੋਏ ਸਨ ਉਹ ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਨਾਲ ਸਾਇਕਲਿੰਗ ਸਮੇਂ ਕਦੇ ਵੀ ਇਹ ਮਹਿਸੂਸ ਨਹੀ ਹੋਣ ਦਿੰਦੇ ਸਨ ਕਿ ਉਹਨਾਂ ਦਾ ਪ੍ਸ਼ਾਸ਼ਨਿਕ ਰੁੱਤਵਾ ਉੱਚਾ ਹੈ ਉਹ ਆਮ ਸਾਇਕਲਿਸਟਾਂ ਵਾਂਗ ਹੀ ਵਿਚਰਦੇ ਸਨ ਅਤੇ ਸਾਇਕਲ ਗਰੁੱਪ ਦੇ ਮੈਂਬਰ ਵੀ ਉਹਨਾਂ ਦਾ ਦਿਲੋ ਸਤਿਕਾਰ ਕਰਦੇ ਸਨ। ਉਹਨਾਂ ਵੱਲੋ ਸ਼ਹਿਰ ਦੀ ਸਫਾਈ ਅਤੇ ਪਲਾਸਟਿਕ ਦੀ ਵਰਤੋਂ ਨਾ ਕਰਨ ਨੂੰ ਲੈ ਕੇ ਕੀਤੇ ਜਾਣ ਵਾਲੇ ਉਪਰਾਲੇ ਸ਼ਲਾਘਾਯੋਗ ਸਨ।
ਬਲਜੀਤ ਕੜਵਲ ਨੇ ਕਿਹਾ ਕਿ ਉਹਨਾਂ ਵਲੋਂ ਸ਼ਹਿਰ ਦੀ ਦਿੱਖ ਨੂੰ ਸੋਹਣਾ ਕਰਨ ਲਈ ਸ਼ਲਾਘਾਯੋਗ ਯਤਨ ਕੀਤੇ ਗਏ। ਯੋਗਾ ਪਾਰਕ ਦਾ ਨਿਰਮਾਣ ਕਰਨ ਵਿੱਚ ਉਹਨਾਂ ਦੀ ਅਹਿਮ ਭੁਮਿਕਾ ਰਹੀ ਅਤੇ ਉਹਨਾਂ ਨੇ ਸ਼ਹਿਰ ਨੂੰ ਕੂੜਾ ਮੁਕਤ ਕਰਨ ਲਈ ਸ਼ੁਰੂ ਕੀਤੇ ਥੀ੍.ਡੀ.ਪੋ੍ਜੈਕਟ ਨੂੰ ਵਿਸ਼ੇਸ਼ ਦਿਲਚਸਪੀ ਲੈ ਕੇ ਕਾਮਯਾਬ ਕਰਨ ਵਿੱਚ ਵਿਸ਼ੇਸ਼ ਯੋਗਦਾਨ ਦਿੱਤਾ।
ਇਸ ਮੌਕੇ ਐਸ.ਡੀ.ਐਮ.ਸਾਹਿਬ ਨੇ ਮਾਨਸਾ ਵਿਖੇ ਬਿਤਾਏ ਸਮੇਂ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਮਾਨਸਾ ਸ਼ਹਿਰ ਵਾਸੀਆਂ ਵਲੋਂ ਉਹਨਾਂ ਨੂੰ ਬਹੁਤ ਪਿਆਰ ਅਤੇ ਸਹਿਯੋਗ ਮਿਲਦਾ ਰਿਹਾ ਹੈ ਉਹ ਹਮੇਸ਼ਾ ਇਸਨੂੰ ਯਾਦ ਰੱਖਣਗੇ।
ਇਸ ਮੌਕੇ ਅਸ਼ਵਨੀ ਜਿੰਦਲ,ਪਵਨ ਕੁਮਾਰ,ਜਗਜੀਤ ਵਾਲੀਆ,ਪ੍ਕਾਸ਼ ਜੈਨ,ਵਿਨੋਦ ਭੰਮਾਂ,ਅਰੁਣ ਬਿੱਟੂ,ਧੰਨਦੇਵ ਗਰਗ,ਕੇ.ਕੇ.ਸਿੰਗਲਾ,ਪਵਨ ਫੱਤਾ ਸਮੇਤ ਮੈਂਬਰ ਹਾਜਰ ਸਨ।























