ਰਾਜ ਰਾਣੀ ਫਾਉਂਡੇਸ਼ਨ ਮਾਨਸਾ ਵੱਲੋਂ ਮਾਈ ਨਿਕੋ ਦੇਵੀ ਸਕੂਲ ਕੋਲ ਬੂਟੇ ਲਗਾਏ ਗਏ।

0
39

ਮਾਨਸਾ ,28 ਸਤੰਬਰ (ਸਾਰਾ ਯਹਾ ,ਹੀਰਾ ਸਿੰਘ ਮਿੱਤਲ) ਰਾਜ ਰਾਣੀ ਫਾਉਂਡੇਸ਼ਨ ਮਾਨਸਾ ਵੱਲੋਂ ਗਲੋਬਲ ਵਾਰਮਿੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਮਾਈ ਨਿਕੋ ਦੇਵੀ ਸਕੂਲ ਕੋਲ ਬੂਟੇ ਲਗਾਏ ਗਏ। ਫਾਉਂਡੇਸ਼ਨ ਦੇ ਪ੍ਰਧਾਨ ਰੋਹਿਤ ਬਾਂਸਲ ਦੁਆਰਾ ਅੱਜ ਦੇ ਸਮੇਂ ਵਿੱਚ ਬੂਟੇ ਲਗਾਉਣ ਦੀ ਮਹੱਤਤਾ ਬਾਰੇ ਦੱਸਿਆ ਕਿ ਸਾਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੱਧ ਤੋਂ ਵੱਧ ਬੂਟੇ ਲਗਾਉਣਾ ਬਹੁਤ ਜ਼ਰੂਰੀ ਹੈ ਤਾਂ ਕਿ ਭਵਿੱਖ ਵਿੱਚ ਪ੍ਰਦੂਸ਼ਣ ਨੂੰ ਘੱਟ ਕੀਤਾ ਜਾ ਸਕੇ। ਉਨ੍ਹਾਂ ਇਸ ਗੱਲ ਤੇ ਜ਼ਿਆਦਾ ਜ਼ੋਰ ਦਿੱਤਾ ਕਿ ਅਸੀਂ ਆਪਣੇ ਬੱਚਿਆਂ ਨੂੰ ਵਿਰਾਸਤ ਵਿੱਚ ਪ੍ਰਦੂਸ਼ਿਤ ਹਵਾ ਦੇ ਬਜਾਏ ਸ਼ੁੱਧ ਹਵਾ ਦੇ ਕੇ ਜਾਈਏ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਤੰਦਰੁਸਤ ਰਹਿ ਸਕਣ। ਉਨ੍ਹਾਂ ਕਿਹਾ ਕਿ ਆਕਸੀਜਨ ਦੀ ਮਾਤਰਾ ਸਿਰਫ ਦਰੱਖਤਾਂ ਹੀ ਪੂਰੀ ਕਰ ਸਕਦੇ ਹਨ। ਉਨ੍ਹਾਂ ਆਖਿਰ ਵਿੱਚ ਬੇਨਤੀ ਕੀਤੀ ਕਿ ਅਸੀਂ ਸਾਰੇ ਹਰ ਖੁਸ਼ੀ ਤੇ ਇਕ ਬੂਟਾ ਜ਼ਰੂਰ ਲਗਾਈਏ। ੲਿਸ ਮੌਕੇ ਸੇਕ੍ਰੇਟਰੀ ਪਾਰਸ ਕੁਮਾਰ , ਸੀ਼ਤਲ ਗਰਗ , ਮੁਕੇਸ਼ ਕੁਮਾਰ , ਰਮਨੀਕ ਕੁਮਾਰ , ਅਸ਼ੋਕ ਕੁਮਾਰ , ਰੋਬਿਨ ਤਾਇਲ , ਵਿਨੇ ਕੁਮਾਰ , ਦੀਪਕ ਕੁਮਾਰ ਤੋਂ ਇਲਾਵਾ ਸਹਿਯੋਗੀ ਬਠਿੰਡਾ ਮੋਟਰ ਜੋਗਾ ਤੋਂ ਅਲਵਿੰਦਰ ਗੋਇਲ , ਗੁਰੂ ਰੀਪਰ ਮਾਨਸਾ ਤੋਂ ਸੁਖਚੈਨ ਸਿੰਘ , ਹਾਜ਼ਰ ਸਨ। ਜੱਨਤ ਇਨਕਲੇਵ ਮਾਨਸਾ ਅਤੇ ਬਲਰਾਜ ਐਗਰੀਕਲਚਰਲ ਇੰਪਲੀਮੈਂਟ ਮਾਨਸਾ ਵੱਲੋਂ ਵੀ ਸਹਿਯੋਗ ਦਿੱਤਾ ਗਿਆ।

LEAVE A REPLY

Please enter your comment!
Please enter your name here