

ਜਲੰਧਰ (ਸਾਰਾ ਯਹਾ ): ਪੂਰੀ ਦੁਨੀਆ ਫੀਫਾ ਫੁਟਬਾਲ ਵਰਲਡ ਕੱਪ ‘ਤੇ ਭੰਗੜੇ ਪਾ ਰਹੀ ਹੈ ਪਰ ਭਾਰਤ ਫੁਟਬਾਲ ਦੇ ਖੇਤਰ ਵਿੱਚ ਕਿਧਰੇ ਨਜ਼ਰ ਨਹੀਂ ਆ ਰਿਹਾ। ਪੰਜਾਬ ਦੀ ਗੱਲ ਕਰੀਏ ਤਾਂ ਹਾਲਾਤ ਹੋਰ ਵੀ ਖਰਾਬ ਹਨ। ਇਸ ਦੇ ਬਾਵਜੂਦ ਪਿੰਡ ਰੁੜਕਾ ਕਲਾਂ ਫੁਟਬਾਲ ਨੂੰ ਹੁਲਾਰਾ ਦੇਣ ਲਈ ਡਟਿਆ ਹੋਇਆ ਹੈ।
ਜਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਰੁੜਕਾ ਕਲਾਂ ਦੇ ਬੀਟੈਕ ਇੰਜਨੀਅਰ ਪਿਛਲੇ 18 ਸਾਲ ਤੋਂ ਫੁਟਬਾਲ ਕਲੱਬ ਚਲਾ ਕੇ ਬੱਚਿਆਂ ਤੇ ਨੌਜਵਾਨਾਂ ਨੂੰ ਇਸ ਖੇਡ ਨਾਲ ਜੋੜ ਰਹੇ ਹਨ। ਰੁੜਕਾਂ ਕਲਾਂ ਵੱਲੋਂ ਕੁੜੀਆਂ ਨੂੰ ਟ੍ਰੇਨਿੰਗ ਦੇ ਕੇ ਸਕੂਲਾਂ ਵਿੱਚ ਬੱਚਿਆਂ ਨੂੰ ਗੇਮ ਸਿਖਾਉਣ ਤੇ ਸਪੋਰਟਸ ਪ੍ਰਤੀ ਉਤਸ਼ਾਹਤ ਕਰਨ ਲਈ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ।
ਇਨ੍ਹਾਂ ਵਿੱਚੋਂ ਤਿੰਨ ਕੁੜੀਆਂ ਫੀਫਾ ਵਰਲਡ ਕੱਪ ਦੌਰਾਨ ਫੈਸਲੀਟੇਟਰ ਵਜੋਂ ਵਰਲਡ ਵਿੱਚ ਜਾ ਕੇ ਆਈਆਂ ਹਨ। ਰੁੜਕਾਂ ਵਿੱਚ ਫੁਟਬਾਲ ਖਿਡਾਰੀਆਂ ਨੂੰ ਜਿਸ ਤਰ੍ਹਾਂ ਟ੍ਰੇਨਿੰਗ ਦਿੱਤੀ ਜਾ ਰਹੀ ਹੈ, ਜੇਕਰ ਸਰਕਾਰ ਤੇ ਹੋਰ ਕਲੱਬ ਬੱਚਿਆਂ ਨੂੰ ਟ੍ਰੇਨਿੰਗ ਦੇਣ ਤਾਂ ਭਾਰਤੀ ਖਿਡਾਰੀਵੀ ਫੁਟਬਾਲ ਦੀ ਖੇਡ ਚ ਕੌਮਾਂਤਰੀ ਪੱਧਰ ‘ਤੇ ਦੇਸ਼ ਦਾ ਨਾਂ ਰੌਸ਼ਨ ਕਰ ਸਕਦੇ ਹਨ।
EDITED BY : SARA YAHA | | Last Updated : 5:58 pm 13 JULY 2018























