ਮੋਗਾ ਦੇ ਪਿੰਡ ਸਿੰਘ ਵਾਲਾ ਦੇ ਨੌਜਵਾਨ ਨੇ ਲੰਡਨ ‘ਚ ਗੱਡਿਆ ਜਿੱਤ ਦਾ ਝੰਡਾ ਚੋਣ ਜਿੱਤ ਕੇ ਬਣੇ ਡਿਪਟੀ ਮੇਅਰ- ਘਰ ‘ਚ ਵਧਾਈਆ ਦੇਣ ਵਾਲਿਆ ਦਾ ਲੱਗਾ ਤਾਂਤਾ

0
18


ਮੋਗਾ, 26 ਮਈ (ਗੋਪੀ ਰਾਊਕੇ) ਵਿਸ਼ਵ ਭਰ ਵਿਚ ਪੰਜਾਬੀਆਂ ਨੇ ਜਿੱਥੇ ਵੀ ਰੈਣ ਬਸੇਰਾ ਕੀਤਾ ਉੱਥੇ ਜਾ ਕੇ ਹੀ ਆਪਣਾ ਕਾਬਲੀਅਤ ਦਾ ਲੋਹਾ ਮੰਨਵਾਇਆ ਹੈ। ਇਸੇ ਕੜੀ ਤਹਿਤ ਹੀ ਮਾਲਵਾ ਖਿੱਤੇ ਦੀ ਧੁੰਨੀ ਵਜੋ ਜਾਣੇ ਜਾਦੇ ਮੋਗਾ ਸ਼ਹਿਰ ਦੇ ਐਨ ਨਾਲ ਲੱਗਦੇ ਨਿੱਕੇ ਜਿਹੇ ਪਿੰਡ ਸਿੰਘਾਵਾਲਾ ਦੇ ਨੌਜ਼ਵਾਨ ਰਘਵਿੰਦਰ ਸਿੰਘ ਨੇ ਲੰਡਨ ਵਿਖੇ ਚੋਣ ਜਿੱਤ ਕੇ ਡਿਪਟੀ ਮੇਅਰ ਦਾ ਅਹੁਦਾ ਹਾਸਲ ਕੀਤਾ ਹੈ। 2002 ਵਿਚ ਇੰਗਲੈਡ ਦੇ ਸ਼ਹਿਰ ਲੰਡਨ ਵਿਚ ਵਸੇ ਰਘਵਿੰਦਰ ਸਿੰਘ ਨੇ ਪਹਿਲਾ ਕੁੱਝ ਸਮਾਂ ਲੰਡਨ ਵਿਖੇ ਵਕਾਲਤ ਕੀਤੀ ਤੇ ਇਸ ਮਗਰੋਂ ਉਹ ਉੱਥੋ ਦੀ ਰਾਜਨੀਤੀ ਵਿਚ ਸਰਗਰਮ ਹੋ ਗਏ। ਅੱਜ ਰਘਵਿੰਦਰ ਦੇ ਪਿੰਡ ਜਦੋਂ ਉਨ੍ਹਾ ਦੇ ਡਿਪਟੀ ਮੇਅਰ ਬਨਣ ਦੀ ਖ਼ਬਰ ਪੁੱਜੀ ਤਾ ਸਾਰੇ ਰਘਵਿੰਦਰ ਸਿੰਘ ਦੇ ਜੱਦੀ ਘਰ ਵਿਖੇ ਉਨ੍ਹਾ ਦੇ ਮਾਤਾ- ਪਿਤਾ ਨੂੰ ਵਧਾਈਆਂ ਦੇਣ ਲੱਗੇ। ਰਘਵਿੰਦਰ ਸਿੰਘ ਦੇ ਪਿਤਾ ਤਿਰਲੋਕ ਸਿੰਘ ਨੇ ਆਪਣੇ ਪੁੱਤ ਦੀ ਇਸ ਪ੍ਰਾਪਤੀ ਤੇ ਖੁਸ਼ੀ ਜਾਹਰ ਕਰਦਿਆਂ ਕਿਹਾ ਕਿ ਉਨ੍ਹਾ ਦੇ ਪਰਿਵਾਰ ਨੂੰ ਸ਼ੁਰੂ ਤੋਂ ਹੀ ਸਮਾਜ ਸੇਵਾ ਦੀ ਚਿਣਗ ਹੈ, ਕਿਉਕਿ ਪਹਿਲਾ ਰਘਬੀਰ ਸਿੰਘ ਦੇ ਦਾਦਾ ਕਾਫ਼ੀ ਸਮਾਂ ਪਿੰਡ ਦੇ ਸਰਪੰਚ ਰਹੇ। ਉਨ੍ਹਾ ਕਿਹਾ ਕਿ ਪਰਿਵਾਰ ਦੀ ਇਸ ਚੇਟਕ ਨੂੰ ਰਘਵਿੰਦਰ ਨੇ ਅੱਗੇ ਵਧਾਇਆ ਹੈ। ਦੱਸਯੋਗ ਹੌ ਕਿ ਪਿਛਲੇ ਵਰ੍ਹੇ 2018 ਵਿਚ ਕੌਸ਼ਲਰ ਬਣੇ ਰਘਵਿੰਦਰ ਸਿੰਘ ਨੂੰ ਹਾਲ ਹੀ ਵਿਚ ਡਿਪਟੀ ਮੇਅਰ ਚੁਣਿਆ ਗਿਆ ਹੈ।
26 ਮੋਗਾ 48
ਪਿੰਡ ਵਾਸੀ ਪਰਿਵਾਰਕ ਮੈਂਬਰਾਂ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ

LEAVE A REPLY

Please enter your comment!
Please enter your name here