ਦੁੱਧ ਦੀਆਂ ਕੀਮਤਾਂ ‘ਚ ਦੋ ਰੁਪਏ ਦਾ ਵਾਧਾ

0
121

ਨਵੀਂ ਦਿੱਲੀ: ਅਮੂਲ ਦੁੱਧ ਦੀ ਕੀਮਤਾਂ ‘ਚ ਵਾਧੇ ਤੋਂ ਬਾਅਦ ਹੁਣ ਮਦਰ ਡੇਅਰੀ ਨੇ ਵੀ ਦੁੱਧ ਦੀ ਕੀਮਤਾਂ ‘ਚ ਵਾਧਾ ਕੀਤਾ ਹੈ। ਵਧੀਆਂ ਹੋਇਆਂ ਕੀਮਤਾਂ ਸ਼ਨੀਵਾਰ ਤੋਂ ਲਾਗੂ ਹੋਣਗੀਆਂ। ਮਦਰ ਡੇਅਰੀ ਨੇ ਇੱਕ ਲੀਟਰ ਦੁੱਧ ਇੱਕ ਰੁਪਏ ਅਤੇ ਅੱਧਾ ਲੀਟਰ ਦੁੱਧ ਦੋ ਰੁਪਏ ਮਹਿੰਗਾ ਕਰ ਦਿੱਤਾ ਹੈ। ਮਦਰ ਡੇਅਰੀ ਨੇ ਬਿਆਨ ਜਾਰੀ ਕਰ ਕਿਹਾ ਹੈ ਕਿ ਪਸ਼ੂਆਂ ਦਾ ਚਾਰਾ ਅਤੇ ਮਜ਼ਦੂਰੀ ਵੱਧ ਜਾਣ ਕਾਰਨ ਉਨ੍ਹਾਂ ਨੂੰ ਦੁੱਧ ਦੀ ਕੀਮਤਾਂ ‘ਚ ਵਾਧਾ ਕਰਨਾ ਪਿਆ।

ਦਿੱਲੀ ‘ਚ ਸਭ ਤੋਂ ਜ਼ਿਆਦਾ ਦੁੱਧ ਵੇਚਣ ਵਾਲੀ ਕੰਪਨੀ ਮਦਰ ਡੇਅਰੀ ਨੇ ਦੋ ਸਾਲ ਬਾਅਦ ਕੀਮਤਾਂ ‘ਚ ਵਾਧਾ ਕੀਤਾ ਹੈ ਇਸ ਤੋਂ ਪਹਿਲਾਂ ਅਮੂਲ ਨੇ ਵੀ ਦੋ ਰੁਪਏ ਪ੍ਰਤੀ ਲੀਟਰ ਦੁੱਧ ਦੀ ਕੀਮਤਾਂ ‘ਚ ਵਾਧਾ ਕੀਤਾ ਸੀ। ਮਦਰ ਡੇਅਰ ਨੇ ਪੈਕੇਟ ਵਾਲੇ ਦੁੱਧ ਦੀ ਕੀਮਤਾਂ ਵਧਾਈਆਂ ਹਨ ਪਰ ਕੰਪਨੀ ਦਾ ਖੁੱਲ੍ਹਾ ਜਾਂ ਟੋਕਨ ਵਾਲਾ ਦੁੱਧ ਪੁਰਾਣੀ ਕੀਮਤ ‘ਤੇ ਹੀ ਮਿਲੇਗਾ।

ਮਦਰ ਡੇਅਰੀ ਦਿੱਲੀ-ਐਨਸੀਆਰ ‘ਚ ਹਰ ਰੋਜ਼ 30 ਲੱਖ ਲੀਟਰ ਦੁੱਧ ਦੀ ਸਪਲਾਈ ਕਰਦੀ ਹੈ। ਵਧੀਆਂ ਕੀਮਤਾਂ ਤੋਂ ਬਾਅਦ ਮਦਰ ਡੇਅਰੀ ਦਾ ਫੁੱਲ ਕ੍ਰੀਮ ਦੁੱਧ ਹੁਣ 53 ਰੁਪਏ ਪ੍ਰਤੀ ਲੀਟਰ ਅਤੇ ਅੱਧਾ ਲੀਟਰ ਦੁੱਧ 27 ਰੁਪਏ ਮਿਲੇਗਾ। ਫੁਲ ਕ੍ਰੀਮ ਪ੍ਰੀਮੀਅਮ ਦੁੱਧ 55 ਰੁਪਏ ਲੀਟਰ ਅਤੇ ਅੱਧਾ ਲੀਟਰ 26 ਰੁਪਏ ਦਾ ਮਿਲੇਗਾ। ਇਸੇ ਤਰ੍ਹਾਂ ਬਾਕੀ ਦੁੱਧ ਦੀ ਕੀਮਤਾਂ ‘ਚ ਵਾਧਾ ਹੋਇਆ ਹੈ।

LEAVE A REPLY

Please enter your comment!
Please enter your name here