ਮੋਗਾ ਪੁਲਸ ਵਲੋਂ ਮੋਟਰ ਸਾਈਕਲ ਚੋਰ ਗਿਰੋਹ ਦਾ ਪਰਦਾਫਾਸ ਚੋਰੀ ਦੇ 7 ਮੋਟਰ ਸਾਈਕਲ ਅਤੇ 10 ਮੋਬਾਇਲ ਫੋਨ ਬਰਾਮਦ ਗਿਰੋਹ ਦੇ 3 ਮੈਂਬਰ ਕਾਬੂ, ਅਦਾਲਤ ਵਲੋਂ ਦੋ ਦਿਨ ਦਾ ਪੁਲਸ ਰਿਮਾਂਡ

0
9

ਮੋਗਾ, 26 ਮਈ (ਗੋਪੀ ਰਾਊਕੇ)-ਮੋਗਾ ਪੁਲਸ ਵਲੋਂ ਜ਼ਿਲਾ ਪੁਲਸ ਮੁਖੀ ਅਮਰਜੀਤ ਸਿੰਘ ਬਾਜਵਾ ਦੇ ਨਿਰਦੇਸ਼ਾਂ ਤੇ ਮੋਟਰ ਸਾਈਕਲ ਚੋਰਾਂ ਅਤੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹਾਂ ਨੂੰ ਕਾਬੂ ਕਰਨ ਦੇ ਲਈ ਚਲਾਈ ਜਾ ਰਹੀ ਮੁਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਪੁਲਸ ਨੇ ਚੋਰੀ ਦੇ 7 ਮੋਟਰ ਸਾਈਕਲ ਅਤੇ 10 ਮੋਬਾਇਲ ਫੋਨ ਬਰਾਮਦ ਕੀਤੇ। ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਡੀ.ਐਸ.ਪੀ ਸਿਟੀ ਕੁਲਜਿੰਦਰ ਸਿੰਘ ਅਤੇ ਥਾਣਾ ਮੁਖੀ ਇੰਸਪੈਕਟਰ ਜਗਤਾਰ ਸਿੰਘ ਨੇ ਦੱਸਿਆ ਕਿ ਜਦੋਂ ਸਹਾਇਕ ਥਾਣੇਦਾਰ ਪਹਾੜਾ ਸਿੰਘ ਪੁਲਸ ਪਾਰਟੀ ਸਮੇਤ ਇਲਾਕੇ ਵਿਚ ਗਸਤ ਕਰਦੇ ਹੋਏ ਪੁਲ ਸੂਆ ਜੀਰਾ ਰੋਡ ਤੇ ਜਾ ਰਹੇ ਸੀ ਤਾਂ ਉਨਾਂ ਨੂੰ ਗੁਪਤ ਸੂਤਰਾਂ ਤੋਂ ਜਾਣਕਾਰੀ ਮਿਲੀ ਕਿ ਕੁੱਝ ਲੜਕੇ ਚੋਰੀ ਦੇ ਮੋਟਰ ਸਾਈਕਲ ਤੇ ਘੁੰਮ ਰਹੇ ਹਨ ਜਿੰਨਾਂ ਨੂੰ ਵੇਚਣਾ ਚਾਹੁੰਦੇ ਹਨ, ਜਿਸ ਤੇ ਉਨਾਂ ਇਕ ਵਿਸ਼ੇਸ਼ ਨਾਕਾਬੰਦੀ ਕੀਤੀ ਜਦੋਂ ਪੁਲਸ ਪਾਰਟੀ ਨੇ ਇਕ ਮੋਟਰ ਸਾਈਕਲ ਤੇ ਸਵਾਰ 3 ਨੌਜਵਾਨ ਲੜਕਿਆਂ ਨੂੰ ਸੱਕ ਦੇ ਅਧਾਰ ਤੇ ਰੋਕਿਆ ਤਾਂ ਉਨਾਂ ਕੋਲੋਂ ਮੋਟਰ ਸਾਈਕਲ ਦੇ ਦਸਤਾਵੇਜ ਮੰਗੇ ਤਾਂ ਉਹ ਕੋਈ ਦਸਤਾਵੇਜ ਨਾ ਦਿਖਾ ਸਕੇ ਜਿਸ ਤੇ ਪੁਲਸ ਪਾਰਟੀ ਨੇ ਉਨਾਂ ਨੂੰ ਪੁਲਸ ਹਿਰਾਸਤ ਵਿਚ ਲੈ ਲਿਆ। ਪੁੱਛਗਿੱਛ ਤੇ ਉਨਾਂ ਆਪਣਾ ਨਾਮ ਅਰਵਿੰਦਰ ਕੁਮਾਰ ਲੱਡੂ ਨਿਵਾਸੀ ਮੁਹੱਲਾ ਮੱਲ੍ਹੀਆਂ ਜੀਰਾ, ਭਗਵਾਨ ਸਿੰਘ ਨਿਵਾਸੀ ਮੁਹੱਲਾ ਬਲਵੰਤ ਨਗਰੀ ਜੀਰਾ ਅਤੇ ਲਖਵਿੰਦਰ ਸਿੰਘ ਨਿਵਾਸੀ ਜੀਰਾ ਦੱਸਿਆ ਪੁਲਸ ਪਾਰਟੀ ਵਲੋਂ ਪੁੱਛਗਿੱਛ ਕਰਨ ਤੇ ਉਨਾਂ ਕਿਹਾ ਕਿ ਉਕਤ ਮੋਟਰ ਸਾਈਕਲ ਉਨਾਂ ਨੇ ਚੋਰੀ ਕੀਤਾ ਸੀ ਜਿਸ ਤੇ ਪੁਲਸ ਪਾਰਟੀ ਵਲੋਂ ਤਿੰਨਾਂ ਦੀ ਨਿਸ਼ਾਨਦੇਹੀ ਤੇ ਲੰਡੇ ਕੇ ਦੇ ਕੋਲ ਇਕ ਬੇਅਬਾਦ ਜਗ੍ਹਾ ਵਿਚ ਬਣੇ ਕਮਰਿਆਂ ਵਿਚੋਂ 6 ਮੋਟਰ ਸਾਈਕਲ ਅਤੇ ਇਕ ਖੁੱਲਿਆ ਹੋਇਆ ਮੋਟਰ ਸਾਈਕਲ ਬਰਾਮਦ ਕਰ ਲਿਆ ਅਤੇ ਨਾਲ ਹੀ ਵੱਖ ਵੱਖ ਇਲਾਕਿਆਂ ਵਿਚੋਂ ਖੋਹੇ ਗਏ 10 ਮੋਬਾਇਲ ਫੋਨ ਵੀ ਬਰਾਮਦ ਕੀਤੇ।
ਵੱਖ-ਵੱਖ ਸ਼ਹਿਰਾਂ ‘ਚੋਂ ਕੀਤੇ ਮੋਟਰ ਸਾਈਕਲ ਚੋਰੀ
ਡੀ.ਐਸ.ਪੀ ਕੁਲਜਿੰਦਰ ਸਿੰਘ ਅਤੇ ਥਾਣਾ ਮੁਖੀ ਇੰਸਪੈਕਟਰ ਜਗਤਾਰ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਕੋਲੋਂ ਪੁੱਛਗਿੱਛ ਕਰਨ ਤੇ ਉਨਾਂ ਕਿਹ ਕਿ ਉਕਤ ਮੋਟਰ ਸਾਈਕਲ ਉਨਾਂ ਮੋਗਾ ਸ਼ਹਿਰ ਦੇ ਇਲਾਵਾ ਜੀਰਾ, ਲੁਧਿਆਣਾ, ਫਿਰੋਜਪੁਰ, ਮੱਖੂ, ਮੱਲਾਂਵਾਲਾ, ਤਲਵੰਡੀ ਭਾਈ ਅਤੇ ਹੋਰ ਕਈ ਸ਼ਹਿਰਾਂ ਵਿਚੋਂ ਚੋਰੀ ਕੀਤੇ ਅਤੇ ਕਈ ਔਰਤਾਂ ਕੋਲੋਂ ਪਰਸ ਵੀ ਖੋਹੇ।
ਮੋਟਰ ਸਾਈਕਲ ਕਬਾੜੀਆਂ ਨੂੰ ਕਰਦੇ ਸਨ ਵਿੱਕਰੀ
ਡੀ.ਐਸ.ਪੀ ਕੁਲਜਿੰਦਰ ਸਿੰਘ ਨੇ ਦੱਸਿਆ ਕਿ ਪੁੱਛਗਿੱਛ ਕਰਨ ਤੇ ਗਿਰੋਹ ਦੇ ਤਿੰਨਾਂ ਮੈਂਬਰਾਂ ਨੇ ਕਿਹਾ ਕਿ ਉਹ ਚੋਰੀ ਕੀਤੇ ਮੋਟਰ ਸਾਈਕਲਾਂ ਨੂੰ ਕਬਾੜੀਆਂ ਕੋਲ 2500/3000 ਵਿਚ ਵੇਚ ਦਿੰਦੇ ਸਨ। ਉਨਾਂ ਅੱਗੇ ਕਿਹਾ ਕਿ ਪੁਲਸ ਪਾਰਟੀਆਂ ਵਲੋਂ ਕਈ ਕਬਾੜੀਆਂ ਦੀਆਂ ਦੁਕਾਨਾਂ ਤੇ ਛਾਪਾਮਾਰੀ ਕੀਤੀ ਗਈ ਹੈ, ਪਰ ਉਹ ਕਾਬੂ ਨਹੀਂ ਆ ਸਕੇ। ਪੁੱਛਗਿੱਛ ਕਰਨ ਤੇ ਉਨਾਂ ਦੱਸਿਆ ਕਿ ਕਰੀਬ 10-15 ਮੋਟਰ ਸਾਈਕਲ ਕਬਾੜੀਆਂ ਨੂੰ ਵੇਚ ਚੁੱਕੇ ਹਨ। ਉਨਾਂ ਕਿਹਾ ਕਿ ਉਹ ਉਕਤ ਮੋਟਰ ਸਾਈਕਲ ਬੇਅਬਾਦ ਜਗ੍ਹਾ ਵਿਚ ਲੁਕੋ ਕੇ ਰੱਖਦੇ ਸਨ ਅਤੇ ਇਕੱਲਾ-ਇਕੱਲਾ ਲਿਆ ਕੇ ਵੇਚਦੇ ਰਹਿੰਦੇ ਸਨ ਤਾਂ ਕਿ ਕਿਸੇ ਨੂੰ ਸ਼ੱਕ ਨਾ ਹੋ ਸਕੇ।
ਕਈ ਔਰਤਾਂ ਕੋਲੋਂ ਖੋਹੇ ਮੋਬਾਇਲ ਤੇ ਪਰਸ
ਡੀ.ਐਸ.ਪੀ ਕੁਲਜਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਕਥਿਤ ਦੋਸ਼ੀਆਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਨਾਂ ਰਾਹ ਜਾਂਦੀਆਂ ਕਈ ਔਰਤਾਂ ਕੋਲੋਂ ਮੋਬਾਇਲ ਫੋਨ ਅਤੇ ਪਰਸ ਖੋਹੇ ਹਨ। ਪਿਛਲੇ ਦਿਨੀਂ ਉਨਾਂ ਰੇਲਵੇ ਪੁਲ ਹੇਠਾਂ ਜਾਂਦੀ ਇਕ ਔਰਤ ਕੋਲੋਂ ਪਰਸ ਖੋਹਿਆ, ਚੱਕੀ ਵਾਲੀ ਗਲੀ ਵਿਚੋਂ ਇਕ ਔਰਤ ਕੋਲੋਂ ਪਰਸ ਖੋਹਿਆ, ਜੀਰਾ ਰੋਡ ਤੇ ਜਾ ਰਹੀ ਇਕ ਔਰਤ ਕੋਲੋਂ ਪਰਸ ਖੋਹਿਆ ਅਤੇ ਇਸੇ ਤਰ੍ਹਾਂ ਕਈਆਂ ਕੋਲੋਂ ਮੋਬਾਇਲ ਫੋਨ ਵੀ ਖੋਹੇ ਹਨ। ਜੋ ਉਹ ਸਸਤੇ ਭਾਅ ਵਿਚ ਲੋਕਾਂ ਨੂੰ ਵੇਚ ਦਿੰਦੇ ਸਨ। ਉਨਾਂ ਕਿਹਾ ਕਿ ਕਈ ਪਰਸ ਅਤੇ ਮੋਬਾਇਲ ਫੋਨ ਬਰਾਮਦ ਹੋਣੇ ਬਾਕੀ ਹਨ।
ਡੀ.ਐਸ.ਪੀ ਕੁਲਜਿੰਦਰ ਸਿੰਘ ਨੇ ਕਿਹਾ ਕਿ ਕਥਿਤ ਦੋਸ਼ੀਆਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇੰਨਾਂ ਦੇ ਹੋਰ ਸਾਥੀਆਂ ਦੀ ਪਛਾਣ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਹੋਰ ਵੀ ਕਈ ਵ੍ਹੀਕਲ ਚੋਰੀਆਂ ਅਤੇ ਲੁੱਟਾਂ-ਖੋਹਾਂ ਦੇ ਸੁਰਾਗ ਮਿਲਣ ਦੀ ਸੰਭਾਵਨਾ ਹੈ।
Photo ੨੬moga੨੭
ਡੀ.ਐਸ.ਪੀ ਕੁਲਜਿੰਦਰ ਸਿੰਘ ਅਤੇ ਇੰਸਪੈਕਟਰ ਜਗਤਾਰ ਸਿੰਘ ਅਤੇ ਬਰਾਮਦ ਮੋਟਰ ਸਾਈਕਲ, ਮੋਬਾਇਲ ਅਤੇ ਕਾਬੂ ਕਥਿਤ ਦੋਸ਼ੀ ਦਿਖਾਈ ਦੇ ਰਹੇ।

LEAVE A REPLY

Please enter your comment!
Please enter your name here