*ਮਾਨ ਨੇ ਬਰਸਾਤ ਨਾਲ ਪ੍ਰਭਾਵਿਤ ਪਿੰਡਾਂ ਤੇ ਸ਼ਹਿਰੀ ਖੇਤਰਾਂ ‘ਚ ਹੋਏ ਨੁਕਸਾਨ ਦਾ ਲਿਆ ਜਾਇਜਾ*

0
7

ਫਗਵਾੜਾ 1 ਸਤੰਬਰ  (ਸਾਰਾ ਯਹਾਂ/ਸ਼ਿਵ ਕੌੜਾ) ਪਿਛਲੇ ਕਾਫੀ ਦਿਨਾਂ ਤੋਂ ਫਗਵਾੜਾ ਖੇਤਰ ‘ਚ ਹੋ ਰਹੀ ਭਾਰੀ ਬਰਸਾਤ ਦੇ ਨਾਲ ਹੋਏ ਨੁਕਸਾਨ ਦਾ ਜਾਇਜਾ ਲੈਣ ਲਈ ਆਮ ਆਦਮੀ ਪਾਰਟੀ ਵਿਧਾਨਸਭਾ ਹਲਕਾ ਫਗਵਾੜਾ ਦੇ ਇੰਚਾਰਜ ਹਰਨੂਰ ਸਿੰਘ (ਹਰਜੀ) ਮਾਨ ਨੇ ਹਲਕੇ ਦੇ ਪਿੰਡਾਂ ਅਤੇ ਕਈ ਸ਼ਹਿਰੀ ਇਲਾਕਿਆਂ ਦਾ ਦੌਰਾ ਕੀਤਾ। ਇਸ ਦੌਰਾਨ ਉਹਨਾਂ ਨੇ ਖਾਸ ਤੌਰ ਤੇ ਪਿੰਡ ਬੋਹਾਨੀ, ਰਾਣੀਪੁਰ, ਦੁੱਗਾਂ, ਜਗਪਾਲਪੁਰ ਤੇ ਮਾਧੋਪੁਰ ਪਿੰਡਾਂ ‘ਚ ਨੁਕਸਾਨੇ ਗਏ ਮਕਾਨਾਂ ਨੂੰ ਦੇਖਿਆ ਅਤੇ ਪੀੜ੍ਹਤ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਉਹਨਾਂ ਕਿਹਾ ਕਿ ਇਸ ਕੁਦਰਤੀ ਆਫਤ ਦੇ ਨਾਲ ਪ੍ਰਭਾਵਿਤ ਪਰਿਵਾਰਾਂ ਨਾਲ ਸਰਕਾਰ ਨੂੰ ਪੂਰੀ ਹਮਦਰਦੀ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਹੜ ਪ੍ਰਭਾਵਿਤ ਇਲਾਕਿਆਂ ‘ਚ ਪਹੁੰਚ ਕੇ ਜਾਇਜਾ ਲੈ ਰਹੇ ਹਨ। ਉਹਨਾਂ ਭਰੋਸਾ ਦਿੱਤਾ ਕਿ ਮਕਾਨਾਂ, ਫਸਲਾਂ ਅਤੇ ਡੰਗਰਾਂ ਆਦਿ ਦਾ ਜੋ ਵੀ ਨੁਕਸਾਨ ਹੋਇਆ ਹੈ, ਉਸਦੇ ਬਣਦੇ ਮੁਆਵਜੇ ਦਾ ਪ੍ਰਬੰਧ ਕਰਵਾਇਆ ਜਾਵੇਗਾ। ਇਸ ਦੌਰਾਨ ਹਰਜੀ ਮਾਨ ਦੇ ਨਾਲ ਮੌਜੂਦ ਰਹੇ ਜਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਲੁਬਾਣਾ, ਜਸਪ੍ਰੀਤ ਸਿੰਘ ਕੰਗ ਯੂਥ ਇੰਚਾਰਜ ਦੋਆਬਾ ਆਦਿ ਨੇ ਪਿੰਡ ਮਾਧੋਪੁਰ ਤੋਂ ਭੁਲੱਥ ਹਲਕੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ‘ਚ ਪਸ਼ੂਆਂ ਦੇ ਲਈ ਚਾਰੇ ਦੀ ਟਰਾਲੀ ਨੂੰ ਵੀ ਰਵਾਨਾ ਕੀਤਾ। ਇਸ ਮੌਕੇ ਨਰਿੰਦਰ ਸਿੰਘ ਸਰਪੰਚ ਮਾਧੋਪੁਰ, ਰਣਜੀਤ ਕਲੇਰ ਸਰਪੰਚ ਨੰਗਲ ਮੱਝਾ, ਰਣਜੀਤ ਸਿੰਘ ਫਤਿਹ ਜਿਲ੍ਹਾ ਯੂਥ ਪ੍ਰਧਾਨ, ਨਾਮਦੀਪ ਸਿੰਘ, ਹਰਿੰਦਰ ਸਿੰਘ, ਰਾਜਦੀਪ ਸਿੰਘ, ਟਿੰਮੀ ਰਾਣੀਪੁਰ, ਭੁਪਿੰਦਰ ਸਿੰਘ ਸਰਪੰਚ ਬੋਹਾਨੀ, ਬਲਵਿੰਦਰ ਸਿੰਘ ਤੋਂ ਇਲਾਵਾ ਹੋਰ ਪਤਵੰਤੇ ਹਾਜਰ ਸਨ।

LEAVE A REPLY

Please enter your comment!
Please enter your name here