*ਮਾਨਸਾ ਤੋਂ ਫਾਜ਼ਿਲਕਾ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਲਈ ਹਰੇ ਚਾਰੇ ਦਾ ਟਰੱਕ ਰਵਾਨਾ*

0
28

ਮਾਨਸਾ, 01 ਸਤੰਬਰ:  (ਸਾਰਾ ਯਹਾਂ/ਮੁੱਖ ਸੰਪਾਦਕ)

          ਸ਼ਹਿਰ ਮਾਨਸਾ ਤੋਂ ਫਾਜ਼ਿਲਕਾ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਪਸ਼ੂਆਂ ਲਈ ਚਾਰੇ ਦਾ ਇਕ ਟਰੱਕ ਅਤੇ ਪਿੰਡ ਕੋਟ ਲੱਲੂ ਤੋਂ ਦੋ ਟਰਾਲੀਆਂ ਚੇਅਰਮੈਨ ਮਾਰਕਿਟ ਕਮੇਟੀ ਸ੍ਰ ਗੁਰਪ੍ਰੀਤ ਸਿੰਘ ਭੁੱਚਰ ਦੀ ਅਗਵਾਈ ਵਿਚ ਭੇਜਿਆ ਗਿਆ।

          ਇਸ ਮੌਕੇ ਸ੍ਰ ਗੁਰਪ੍ਰੀਤ ਸਿੰਘ ਭੁੱਚਰ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਹੋ ਰਹੀ ਲਗਾਤਾਰ ਬਰਸਾਤ ਕਾਰਨ ਕਈ ਜ਼ਿਲ੍ਹਿਆਂ ਵਿਚ ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਹਨ। ਇੰਨ੍ਹਾਂ ਹਾਲਾਤਾਂ ਵਿਚ ਜਿੱਥੇ ਮਨੁੱਖਤਾ ਦੀ ਭਲਾਈ ਲਈ ਲੋੜੀਂਦੇ ਯਤਨ ਜ਼ਰੂਰੀ ਹਨ ਉੱਥੇ ਹੀ ਪਸ਼ੂਧੰਨ ਦੀ ਰਾਖੀ, ਬਚਾਅ, ਉਨ੍ਹਾਂ ਦੀ ਸੁਰੱਖਿਆ ਅਤੇ ਖਾਣ ਲਈ ਹਰੇ ਚਾਰੇ ਦਾ ਪ੍ਰਬੰਧ ਕਰਨਾ ਵੀ ਜ਼ਰੂਰੀ ਹੈ।

          ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਵੀ ਮਾਨਸਾ ਤੋਂ ਫਾਜ਼ਿਲਕਾ ਵਿਖੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਬਿਸਕੁਟ, ਰਸ, ਆਟਾ,ਦਾਲਾਂ ਅਤੇ ਪਸ਼ੂਆਂ ਲਈ ਹਰੇ ਚਾਰੇ ਦਾ ਇਕ ਟਰੱਕ ਭੇਜਿਆ ਗਿਆ ਸੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਵੀ ਜਿੱਥੇ ਵੀ ਕਿਤੇ ਜ਼ਰੂਰਤ ਹੋਵੇਗੀ ਉੱਥੇ ਲੋੜੀਂਦੀ ਸਮੱਗਰੀ ਮੁਹੱਈਆ ਕਰਵਾਈ ਜਾਵੇਗੀ ਤਾਂ ਜੋ ਸਾਡੇ ਲੋਕਾਂ ਅਤੇ ਪਸ਼ੂਧੰਨ ਦਾ ਜਨਜੀਵਨ ਬਹਾਲ ਰੱਖਿਆ ਜਾ ਸਕੇ।

          ਇਸ ਮੌਕੇ ਉਨ੍ਹਾਂ ਨਾਲ ਸਮੁੱਚੀ ਟੀਮ ਕ੍ਰਿਸ਼ਨ ਸਿੰਘ, ਕਿਰਤਪਾਲ ਕਿਰਤੀ, ਭਰਪੂਰ ਸਿੰਘ, ਗੁਰਸਾਹਿਬ ਸਿੰਘ, ਗੁਰਵੰਤ ਸਿੰਘ, ਮਿੰਟੂ ਸਿੰਘ, ਅਮਨਦੀਪ ਸਿੰਘ, ਕੁਲਦੀਪ ਚਾਹਲ, ਹਰਦੇਵ ਉੱਲਕ, ਬੀਰਬਲ ਸਿੰਘ, ਦੀਪ, ਪ੍ਰੀਤ, ਪਿੰਡ ਕੋਟ ਲੱਲੂ ਤੋਂ ਗੁਰਪ੍ਰੀਤ ਸਿੰਘ ਤੇ ਟੀਮ ਹਾਜ਼ਰ ਸੀ।

LEAVE A REPLY

Please enter your comment!
Please enter your name here