*ਮਾਨਸਾ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ*

0
39

ਮਾਨਸਾ 17-08-2025 (ਸਾਰਾ ਯਹਾਂ/ਮੁੱਖ ਸੰਪਾਦਕ): ਸ਼੍ਰੀ ਸਨਾਤਨ ਧਰਮ ਸਭਾ ਰਜਿ: ਮਾਨਸਾ ਵੱਲੋਂ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ
ਬੜੀ ਸ਼ਰਧਾ ਅਤੇ ਧੁਮ ਧਾਮ ਨਾਲ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ
ਸਭਾ ਦੇ ਅਹੁਦੇਦਾਰ ਪ੍ਰਧਾਨ ਸਮੀਰ ਛਾਬੜਾ, ਉੱਪ ਪ੍ਰਧਾਨ ਰਜੇਸ਼ ਪੰਧੇਰ, ਜਨਰਲ ਸੈਕਟਰੀ
ਰਮੇਸ਼ ਟੋਨੀ, ਖਜਾਨਚੀ ਰਕੇਸ਼ ਗੁਪਤਾ, ਸਕੱਤਰ ਰਕੇਸ਼ ਬਿੱਟੂ ਨੇ ਦੱਸਿਆ ਕਿ ਇਸ ਤਿਉਹਾਰ
ਸਬੰਧੀ ਸ਼੍ਰੀ ਲਕਸ਼ਮੀ ਨਰਾਇਣ ਮੰਦਰ, ਮਾਨਸਾ ਵਿਖੇ ਸਵੇਰੇ ਹਵਨ ਹੋਇਆ ਜੋ ਕਿ ਸ਼੍ਰੀ ਅਰਪਿਤ
ਚੌਧਰੀ ਵੱਲੋਂ ਕਰਵਾਇਆ ਗਿਆ। ਇਸ ਦੇ ਨਾਲ ਹੀ ਝੰਡੇ ਦੀ ਰਸਮ ਸ਼੍ਰੀ ਸੁਧੀਰ ਸ਼ਰਮਾ
ਐਕਸੀਅਨ ਪੀ.ਐਸ.ਪੀ.ਸੀ.ਐਲ. ਨੇ ਅਦਾ ਕੀਤੀ ਇਸ ਤੋਂ ਬਾਅਦ ਸਵੇਰੇ 11 ਵਜੇ ਮੰਦਰ ਤੋਂ
ਸ਼ਹਿਰ ਵੱਲ ਸ਼ੋਭਾ ਯਾਤਰਾ ਦੀ ਰਵਾਨਗੀ ਹੋਈ। ਜਿਸ ਵਿੱਚ ਜੋਤੀ ਪ੍ਰਚੰਡ ਦੀ ਰਸਮ ਡਾ. ਵਿਜੈ ਕੁਮਾਰ
ਸਿੰਗਲਾ ਐਮ.ਐਲ.ਏ. ਮਾਨਸਾ ਵੱਲੋਂ ਕੀਤੀ ਗਈ। ਭਗਵਾਨ ਦੇ ਤਿਲਕ ਦੀ ਰਸਮ ਸੰਤ ਲਾਲ
ਨਾਗਪਾਲ ਨੇ ਅਦਾ ਕੀਤੀ ਅਤੇ ਨਾਰੀਅਲ ਦੀ ਰਸਮ ਵਰਿੰਦਰ ਕੁਮਾਰ, ਰਕੇਸ਼ ਕੁਮਾਰ ਪੁੱਤਰ ਸ਼੍ਰੀ
ਤੇਜ ਰਾਮ ਜੀ ਕੱਪੜੇ ਵਾਲੇ ਅਤੇ ਵਿਨੀਤ ਕੁਮਾਰ ਕੇ.ਸੀ.ਐਲ. ਵਾਲੇ ਨੇ ਅਪਣੇ ਕਰ ਕਮਲਾ ਨਾਲ
ਅਦਾ ਕੀਤੀ। ਸ਼ੋਭਾ ਯਾਤਰਾ ਨੂੰ ਝੰਡੀ ਦੇਣ ਦੀ ਰਸਮ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ
ਪ੍ਰਧਾਨ ਸ਼੍ਰੀ ਪ੍ਰੇਮ ਕੁਮਾਰ ਅਰੋੜਾ ਨੇ ਬਾਖੂਬੀ ਨਿਭਾਈ।

ਇਸ ਤੋਂ ਬਾਅਦ ਮੰਦਰ ਤੋਂ ਸ਼ੋਭਾ ਯਾਤਰਾ ਸ਼ਹਿਰ ਲਈ ਰਵਾਨਾ ਹੋਈ ਜੋ ਕਿ
ਸਾਰੇ ਸ਼ਹਿਰ ਦੀ ਪ੍ਰਿਕਰਮਾ ਕਰਦੇ ਹੋਏ ਵਾਪਸ ਮੰਦਰ ਪਹੁੰਚੀ ਜਿੱਥੇ ਕਿ ਆਰਤੀ ਕੀਤੀ ਗਈ।
ਸ਼ੋਭਾ ਯਾਤਰਾ ਦੇ ਦੌਰਾਨ ਸ਼ਹਿਰ ਦੇ ਹਰ ਗਲੀ ਮੁਹੱਲੇ, ਸਾਰੇ ਬਜਾਰਾਂ ਵਿੱਚ ਲੋਕਾਂ ਵੱਲੋਂ
ਭਗਤਾਂ ਦੇ ਖਾਣ ਪੀਣ ਲਈ ਅਲੱਗ ਅਲੱਗ ਵਸਤੂਆਂ ਦੀਆਂ ਬੇਸ਼ੁਮਾਰ ਸਟਾਲਾਂ ਲਗਾਈਆਂ
ਗਈਆਂ। ਸ਼ਹਿਰ ਵਿੱਚ ਥਾਂ ਥਾਂ ਸ਼ੋਭਾ ਯਾਤਰਾ ਦਾ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ
ਗਿਆ। ਸ਼ਹਿਰ ਵਿੱਚ ਥਾਂ ਥਾਂ ਅਤਿ ਸੁੰਦਰ ਲਗਾਏ ਗਏ ਸਵਾਗਤੀ ਗੇਟ ਬਹੁਤ ਹੀ ਸੁੰਦਰ ਲੱਗ ਰਹੇ
ਸਨ। ਸ਼ੋਭਾ ਯਾਤਰਾ ਵਿੱਚ ਸ਼ਹਿਰ ਦੇ ਬੱਚਿਆਂ ਵੱਲੋਂ ਬਣਾਈਆ ਗਈਆਂ ਰਾਧਾ ਕ੍ਰਿਸ਼ਨ ਦੀ
ਮਨਮੋਹਕ ਝਾਕੀਆਂ ਬਹੁਤ ਹੀ ਸੁੰਦਰ ਲੱਗ ਰਹੀਆਂ ਸਨ। ਉਹਨਾਂ ਨੂੰ ਦੇਖ ਕੇ ਇੰਝ ਲੱਗ
ਰਿਹਾ ਸੀ ਕਿ ਕਿਸੇ ਚੰਗੇ ਕਲਾਕਾਰ ਵੱਲੋਂ ਬਣਾਈਆਂ ਗਈਆਂ ਹੋਣ। ਸ਼ੋਭਾ ਯਾਤਰਾ ਵਿੱਚ ਸ਼ਹਿਰ
ਦੀਆਂ ਸਾਰੀਆਂ ਜਾਗਰਣ ਮੰਡਲੀਆਂ ਵੱਲੋਂ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਗੁਣਗਾਣ ਪੂਰੇ ਜੋਰ
ਸ਼ੋਰ ਨਾਲ ਕੀਤਾ ਗਿਆ ਅਤੇ ਸ਼ਹਿਰ ਵਿੱਚ ਅਸਮਾਨ ਗੁੰਜਣ ਲਾ ਦਿੱਤਾ। ਮੰਡਲੀਆਂ ਦੇ ਗੁਣਗਾਣ

ਨੇ ਪੂਰੇ ਸ਼ਹਿਰ ਨੂੰ ਭਗਵਾਨ ਦੀ ਨਗਰੀ ਮਥੁਰਾ ਵਰਿੰਦਾਵਣ ਦਾ ਰੂਪ ਦੇ ਦਿੱਤਾ। ਸ਼੍ਰੀ ਲਕਸ਼ਮੀ
ਨਰਾਇਣ ਮੰਦਰ ਨੂੰ ਦੁਲਹਣ ਦੀ ਤਰ੍ਹਾ ਸਜਾਇਆ ਗਿਆ।
ਰਾਤ ਦੇ ਪ੍ਰੋਗਰਾਮ ਦੇ ਸ਼ੁਰੂ ਵਿਚੱ ਜੋਤੀ ਪ੍ਰਚੰਡ ਦੀ ਰਸਮ ਸ਼ਹਿਰ ਦੇ ਉੱਘੇ ਦਾਣੀ
ਸੱਜਨ, ਸਮਾਜ ਸੇਵੀ ਅਤੇ ਅੱਗਰਵਾਲ ਸਭਾ ਮਾਨਸਾ ਦੇ ਪ੍ਰਧਾਨ ਸ਼੍ਰੀ ਪ੍ਰਸ਼ੋਤਮ ਦਾਸ ਬਾਂਸਲ
ਲੋਹੇ ਵਾਲੇ ਨੇ ਅਪਣੇ ਕਰ ਕਮਲਾਂ ਨਾਲ ਕੀਤੀ। ਜਦ ਕਿ ਝੰਡੇ ਦੀ ਰਸਮ ਸ਼ਹਿਰ ਦੇ ਉੱਘੇ ਵਪਾਰੀ ਸ਼੍ਰੀ
ਤਰਸੇਮ ਚੰਦ ਪੱਪੂ ਖੋਖਰ ਵਾਲੇ ਠੇਕੇਦਾਰ ਅਤੇ ਉਹਨਾਂ ਦੀ ਧਰਮ ਪਤਨੀ ਨੇ ਨਿਭਾਈ। ਸਭਾ
ਵੱਲੋਂ ਲੋਕਾਂ ਦੇ ਖਾਣ ਪੀਣ ਲਈ ਵੱਖ ਵੱਖ ਵਸਤੂਆਂ ਦੀਆ ਸਟਾਲਾਂ ਲਗਾਈਆ ਗਈਆਂ। ਇਸ
ਤੋਂ ਬਾਅਦ ਸ਼੍ਰੀ ਪਵਨ ਗੋਦਿਆਲ ਸ਼੍ਰੀ ਬੱਦਰੀ ਧਾਮ ਵਾਲੇ ਅਤੇ ਕਵੀਤਾ ਗੋਦਿਆਲ (ਟੀ-ਸੀਰੀਜ
ਬੰਬੇ ਵਾਲੇ) ਅਤੇ ਉਹਨਾਂ ਦੇ ਗਰੁੱਪ ਵੱਲੋਂ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ
ਅਤੇ ਸਾਰੇ ਪੰਡਾਲ ਵਿੱਚ ਬੈਠੇ ਭਗਤਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ ਜਦੋਂ ਕਵਿਤਾ
ਗੋਦਿਆਲ ਨੇ…………ਤੇਰੀ ਯਮੁਣਾ ਦਾ ਮਿੱਠਾ ਮਿੱਠਾ ਪਾਣੀ, ਮਟਕੀਆ ਭਰ ਲੈਣ
ਦੇ………… ਮਟਕੀਆ ਭਰ ਲੈਣ ਦੇ………… ਗਾਇਆ ਤਾਂ ਪੰਡਾਲ ਵਿੱਚ ਬੈਠੇ ਲੋਕਾਂ ਨੇ
ਨੱਚ ਨੱਚ ਕੇ ਧਮਾਲਾਂ ਪਾ ਦਿੱਤੀਆਂ। ਪਵਨ ਗੋਦਿਆਲ ਦੇ ਗਰੁੱਪ ਵੱਲੋਂ ਸ਼੍ਰੀ ਕ੍ਰਿਸ਼ਨ ਜਨਮ
ਅਸ਼ਟਮੀ ਦੇ ਸਬੰਧ ਵਿੱਚ ਹੋਰ ਵੀ ਕਈ ਅਜਿਹੇ ਦ੍ਰਿਸ਼ ਪੇਸ਼ ਕੀਤੇ ਜਿਨ੍ਹਾ ਨੂੰ ਦੇਖ ਕੇ ਦਰਸ਼ਕਾਂ
ਦਾ ਭਰਪੂਰ ਮਨੋਰੰਜਨ ਹੋਇਆ ਅਤੇ ਪੰਡਾਲ ਵਿੱਚ ਬੈਠੇ ਦਰਸ਼ਕਾਂ ਨੇ ਤਾੜੀਆਂ ਵਜਾ ਕੇ
ਪੂਰੀ ਟੀਮ ਦਾ ਹੌਸਲਾ ਵਧਾਇਆ ਅਤੇ ਉਹਨਾਂ ਦੀ ਖੂਬ ਪ੍ਰਸ਼ੰਸਾ ਕੀਤੀ।
ਪ੍ਰੋਗਰਾਮ ਦੇ ਅਖੀਰ ਵਿੱਚ ਸ਼੍ਰੀ ਕ੍ਰਿਸ਼ਨ ਭਗਵਾਨ ਦੇ ਜਨਮ ਦਾ ਦ੍ਰਿਸ਼ ਦਿਖਾਇਆ
ਗਿਆ ਅਤੇ ਅੰਤ ਵਿਚ ਆਰਤੀ ਕੀਤੀ ਗਈ। ਕ੍ਰਿਸ਼ਨ ਭਗਵਾਨ ਨੂੰ ਛੱਪਣ ਭੋਗ ਦਾ ਪ੍ਰਸ਼ਾਦ
ਲਗਾਇਆ ਗਿਆ। ਸਭਾ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ
ਸਨਮਾਨਿਤ ਕੀਤਾ ਗਿਆ। ਸਭਾ ਵੱਲੋਂ ਸ਼ਹਿਰ ਦੀਆਂ ਸਾਰੀਆਂ ਧਾਰਮੀਕ, ਆਰਥੀਕ, ਸਮਾਜਿਕ
ਸੰਸਥਾਵਾਂ ਵੱਲੋਂ ਸਭਾ ਨੂੰ ਦਿੱਤੇ ਸਹਿਯੋਗ ਲਈ ਉਹਨਾਂ ਦਾ ਦਿਲੋਂ ਧੰਨਵਾਦ ਕੀਤਾ
ਗਿਆ। ਸਟੇਜ ਸਕੱਤਰ ਦੀ ਭੂਮਿਕਾ ਸਭਾ ਦੇ ਜਨਰਲ ਸਕੱਤਰ ਰਮੇਸ਼ ਟੋਨੀ ਨੇ ਬਾਖੂਬੀ ਨਿਭਾਈ।

LEAVE A REPLY

Please enter your comment!
Please enter your name here