

ਬੁਢਲਾਡਾ 17 ਅਗੱਸਤ (ਸਾਰਾ ਯਹਾਂ/ਅਮਨ ਮੇਹਤਾ) : ਦੁਆਪਰ ਅਵਤਾਰ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਦਾ ਜਨਮ ਦਿਹਾੜਾ ਜਨਮ ਅਸ਼ਟਮੀ ਜਿੱਥੇ ਸਾਰੇ ਦੇਸ਼ ਵਿੱਚ ਸ਼ਰਧਾ ਸਤਿਕਾਰ ਨਾਲ ਮਨਾਈ ਗਈ , ਉੱਥੇ ਹੀ ਪਿੰਗਲਵਾੜਾ ਨੇੜੇ ਸਥਾਨਕ ਪੁਰਾਤਨ ਕ੍ਰਿਸ਼ਨ ਮੰਦਰ ਵਿੱਚ ਵੀ ਇਹ ਦਿਨ ਧੂਮਧਾਮ ਨਾਲ ਮਨਾਇਆ ਗਿਆ। ਇੱਥੇ ਇਹ ਵੀ ਵਿਸ਼ੇਸ਼ ਰਿਹਾ ਕਿ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੰਦੇ ਹੋਏ ਸਥਾਨਕ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ ਸੰਗਤਾਂ ਲਈ ਜੌੜਿਆਂ ਅਤੇ ਠੰਡੇ ਪਾਣੀ ਦੀ ਸੇਵਾ ਕੀਤੀ ਗਈ। ਸੰਸਥਾ ਆਗੂ ਮਾਸਟਰ ਕੁਲਵੰਤ ਸਿੰਘ ਅਤੇ ਕੁਲਦੀਪ ਸਿੰਘ ਅਨੇਜਾ ਨੇ ਦੱਸਿਆ ਕਿ ਸੰਸਥਾ ਵਲੋਂ ਇਹ ਸੇਵਾ ਕਰਕੇ ਮਨ ਨੂੰ ਬੜੀ ਖੁਸ਼ੀ ਮਿਲਦੀ ਹੈ। ਸਾਨੂੰ ਸਾਰਿਆਂ ਨੂੰ ਹਰ ਧਰਮ ਦਾ ਸਤਿਕਾਰ ਕਰਦੇ ਹੋਏ ਹਰ ਪਵਿੱਤਰ ਦਿਹਾੜਾ ਰਲ਼ ਮਿਲ਼ ਕੇ ਮਨਾਉਂਣਾ ਚਾਹੀਦਾ ਹੈ। ਕ੍ਰਿਸ਼ਨ ਮੰਦਰ ਕਮੇਟੀ ਵਲੋਂ ਵੀ ਬਹੁਤ ਸਹਿਯੋਗ ਮਿਲਿਆ । ਕੁਲਵਿੰਦਰ ਸਿੰਘ ਈ ਓ ਅਤੇ ਬਲਬੀਰ ਸਿੰਘ ਕੈਂਥ ਨੇ ਦੱਸਿਆ ਕਿ ਸੰਸਥਾ ਵੱਡੇ ਪੱਧਰ ਤੇ ਸ਼ਹਿਰ ਵਿੱਚ ਪਾਣੀਆਂ ਦੀ ਸੇਵਾ ਕਰ ਰਹੀ ਹੈ। ਸ਼ਾਂਝੇ ਧਾਰਮਿਕ ਸਮਾਗਮਾਂ ਵਿੱਚ ਜੌੜਿਆਂ ਅਤੇ ਪਾਣੀ ਦੀ ਸੇਵਾ ਵੀ ਕੀਤੀ ਜਾਂਦੀ ਹੈ। ਮੰਦਰ ਕਮੇਟੀ ਵਲੋਂ ਸੰਸਥਾ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਉਪਰੋਕਤ ਤੋਂ ਇਲਾਵਾ ਮਿਸਤਰੀ ਮਿੱਠੂ ਸਿੰਘ, ਕਾਮਰੇਡ ਹਰਦਿਆਲ ਸਿੰਘ, ਸੋਹਣ ਸਿੰਘ, ਗੁਰਤੇਜ ਸਿੰਘ ਕੈਂਥ, ਨਰੇਸ਼ ਕੁਮਾਰ ਬੰਸੀ, ਰਜਿੰਦਰ ਸਿੰਘ ਭੋਲਾ, ਨੱਥਾ ਸਿੰਘ,ਬਲਜਿੰਦਰ ਸ਼ਰਮਾ, ਰਜਿੰਦਰ ਵਰਮਾ, ਲੱਕੀ ਸਟੂਡੀਓ, ਮਹਿੰਦਰਪਾਲ ਸਿੰਘ,ਜਸ਼ਨਪ੍ਰੀਤ ਸਿੰਘ, ਹਰਭਜਨ ਸਿੰਘ, ਗੁਰਚਰਨ ਸਿੰਘ, ਮਾਸਟਰ ਰਿੰਕੂ ਕਾਠ,ਕਮਲਪ੍ਰੀਤ ਸਿੰਘ, ਭੁਲਿੰਦਰ ਸਿੰਘ ਵਾਲੀਆ, ਅਮਰਜੀਤ ਸਿੰਘ ਸਮੇਤ ਹੋਰ ਮੈਂਬਰ ਅਤੇ ਸਹਿਯੋਗੀ ਸ਼ਾਮਲ ਸਨ।























