

ਮਾਨਸਾ, 17 ਅਗਸਤ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) : 3704 ਮਾਸਟਰ ਕੇਡਰ ਮਾਨਸਾ ਜਿਲ੍ਹੇ ਦੇ ਅਧਿਆਪਕ ਹਲਕਾ ਵਿਧਾਇਕ ਡਾਕਟਰ ਵਿਜੈ ਸਿੰਗਲਾ ਨੂੰ ਉਨ੍ਹਾਂ ਦੀ ਰਿਹਾਇਸ਼ ਤੇ ਮਿਲੇ ਅਤੇ ਆਪਣਾਂ ਮੰਗ ਪੱਤਰ ਦਿੱਤਾ। ਉਨ੍ਹਾਂ ਕਿਹਾ ਕਿ ਅਸੀਂ ਹਾਈਕੋਰਟ ਵਿੱਚ ਪੰਜਾਬ ਪੇਅ ਸਕੇਲ ਲਈ ਕੇਸ ਲਗਾਏ ਸਨ। ਜਿਨ੍ਹਾਂ ਦਾ ਵੇਰਵਾ ਗੁਰਪ੍ਰੀਤ ਸਿੰਘ, ਦਵਿੰਦਰ ਸਿੰਘ ਖੇੜਾ ਅਤੇ ਇਮਰਾਨ ਹੁਸੈਨ vs ਸਟੇਟ ਆਫ ਪੰਜਾਬ ਦੇ ਅਨੁਸਾਰ ਹੈ। ਅਸੀਂ ਸਾਰੇ ਅਧਿਆਪਕ ਇਹਨਾਂ ਕੇਸਾਂ ਦੇ ਵਿੱਚ ਪਟੀਸ਼ਨਰ ਹਾਂ । ਸਾਡੇ ਕੇਸ ਦੇ ਵਿੱਚ ਜੋ ਫੈਸਲਾ ਸਾਡੇ ਹੱਕ ਦੇ ਵਿੱਚ ਆਇਆ ਸੀ। ਉਸ ਫੈਸਲੇ ਨੂੰ ਦੇਖਦੇ ਹੋਏ ਵਿਭਾਗ ਨੇ ਸਾਡੇ ਇਹਨਾਂ ਕੇਸਾਂ ਦੇ ਵਿੱਚ ਸਾਰੇ ਜਿਲ੍ਹਾ ਸਿੱਖਿਆ ਅਫਸਰਾਂ ਨੂੰ ਸਪੀਕਿੰਗ ਆਰਡਰ ਜਾਰੀ ਕੀਤੇ ਕਿ ਇਹਨਾਂ ਉੱਪਰ ਪੰਜਾਬ ਦਾ ਪੇਅ ਸਕੇਲ ਲਾਗੂ ਕੀਤਾ ਜਾਵੇ। ਸਾਰੇ ਜਿਲ੍ਹਿਆਂ ਵਿੱਚ ਪੰਜਾਬ ਪੇਅ ਸਕੇਲ ਲਾਗੂ ਹੋ ਚੁੱਕਿਆ ਹੈ ਅਤੇ ਸਾਡੇ ਸਾਥੀਆਂ ਦੀ ਤਨਖਾਹ 6ਵੇਂ ਪੰਜਾਬ ਪੇਅ ਸਕੇਲ ਦੇ ਅਨੁਸਾਰ ਨਿੱਕਲ ਚੁੱਕੀ ਹੈ, ਪਰ ਮਾਨਸਾ ਜਿਲ੍ਹੇ ਦੇ ਵਿੱਚ ਸਾਰੇ ਸਾਥੀਆਂ ਉਂਪਰ ਪੰਜਵਾਂ ਪੇਅ ਕਮਿਸ਼ਨ ਲਗਾ ਦਿੱਤਾ ਗਿਆ ਹੈ ਜੋ ਹੁਣ ਹੋਂਦ ਵਿੱਚ ਹੀ ਨਹੀਂ ਹੈ ਇਸ ਨਾਲ ਸਾਡੀ ਤਨਖਾਹ ਬਹੁਤ ਘੱਟ ਬਣ ਰਹੀ ਹੈ । ਜੋ ਸਾਡੇ ਵਿਭਾਗ ਨੇ ਸਪੀਕਿੰਗ ਆਰਡਰ ਜਾਰੀ ਕੀਤੇ ਹਨ ਉਹਨਾਂ ਅਨੁਸਾਰ ਸਾਡੇ ਉੱਪਰ ਛੇਵਾਂ ਪੇਅ ਕਮਿਸ਼ਨ ਬਣ ਰਿਹਾ ਹੈ, ਤਾਂ ਉਹ ਛੇਵਾਂ ਪੇਅ ਕਮਿਸ਼ਨ (ਪੇਅ ਰਿਵੀਜ਼ਨਾਂ ਨਾਲ) ਸਾਨੂੰ ਦਿਵਾਉਣ ਦੀ ਕ੍ਰਿਪਾਲਤਾ ਕੀਤੀ ਜਾਵੇ।
ਇਸ ਮੌਕੇ ਤੇ ਹਲਕਾ ਵਿਧਾਇਕ ਡਾਕਟਰ ਵਿਜੈ ਸਿੰਗਲਾ ਨੇ ਆਧਿਆਪਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਜਲਦੀ ਹੀ ਇਸ ਮਸਲੇ ਦਾ ਹੱਲ ਕੀਤਾ ਜਾਵੇਗਾ। ਇਸ ਮੌਕੇ ਤੇ ਵਿਜੈ ਕੁਮਾਰ, ਓਸ਼ਿਨ ਗਰਗ, ਗਗਨਦੀਪ ਸਿੰਘ ਅਤੇ ਸ਼ਿਵਾਨੀ ਰਾਣੀ ਹਾਜ਼ਰ ਸਨ।























