

ਮਾਨਸਾ 03-05-25 (ਸਾਰਾ ਯਹਾਂ/ਜੋਨੀ ਜਿੰਦਲ) : ਸ੍ਰੀ ਭਾਗੀਰਥ ਸਿੰਘ ਮੀਨਾ, ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਨੇ ਪ੍ਰੈਸ ਨੋਟ ਜਾਰੀ
ਕਰਦੇ ਹੋਏ ਦੱਸਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ-ਮੁਕਤ ਕਰਨ ਲਈ ਵਿੱਢੀ ਮੁਹਿੰਮ ‘ਯੁੱਧ ਨਸ਼ਿਆ ਵਿਰੁੱਧ’
ਤਹਿਤ ਸਖਤ ਨੀਤੀ ਅਪਣਾਈ ਗਈ ਹੈ। ਜਿਸਦੀ ਲੜੀ ਵਿੱਚ ਮਾਨਯੋਗ ਡਾਇਰ ੈਕਟਰ ਜਨਰਲ ਪੁਲਿਸ ਪੰਜਾਬ ਸ੍ਰੀ ਗੌਰਵ
ਯਾਦਵ ਆਈ.ਪੀ.ਐਸ ਜੀ ਦੇ ਅਦੇਸਾਂ ਅਨੁਸਾਰ ਅਤੇ ਸ੍ਰੀ ਹਰਜੀਤ ਸਿੰਘ ਆਈ.ਪੀ.ਐਸ. ਡਿਪਟੀ ਇੰਸਪੈਕਟਰ ਜਨਰਲ
ਪੁਲਿਸ, ਬਠਿੰਡਾ ਰੇਂਜ ਜੀ ਦੀ ਅਗਵਾਈ ਹੇਠ ਮਾਨਸਾ ਪੁਲਿਸ ਵੱਲੋਂ ‘ਯੁੱਧ ਨਸ਼ਿਆ ਵਿਰੁੱਧ’ ਨਸ਼ਿਆਂ ਵਿਰੁੱਧ ਕਾਰਵਾਈ ਕਰਦੇ
ਹੋਏ 350 ਗ੍ਰਾਮ ਹੈਰੋਇਨ ਸਮੇਤ ਇੱਕ ਵਰਨਾ ਕਾਰ ਨੰਬਰੀ ਐਚ.ਆਰ 12 ਜੈੱਡ 4290 ਬ੍ਰਾਮਦ ਕਰਨ ਵਿੱਚ ਵੱਡੀ ਸਫਲਤਾ
ਹਾਸਲ ਕੀਤੀ ਗਈ ਹੈ।
ਜਿਸਤੇ ਮਾਨਯੋਗ ਸ੍ਰੀ ਮਨਮੋਹਨ ਸਿੰਘ ਅੋਲਖ ਐਸ.ਪੀ.(ਇੰਨਵੈ) ਮਾਨਸਾ ਜੀ ਵੱਲੋ ਜਾਣਕਾਰੀ ਦਿੰਦੇ ਹੋਏ
ਦੱਸਿਆ ਗਿਆ ਕਿ ਸ੍ਰੀ ਜਸਵਿੰਦਰ ਸਿੰਘ ਡੀ.ਐਸ.ਪੀ (ਇਨਵੈ:) ਮਾਨਸਾ,ਸ੍ਰੀ ਪੁਸਪਿੰਦਰ ਸਿੰਘ ਡੀ.ਐਸ.ਪੀ (ਐਚ) ਮਾਨਸਾ ਦੀ
ਦੇਖ ਰੇਖ ਹੇਠ ਥਾਣੇ: ਬਲਕੋਰ ਇੰਚਰਾਜ ਸੀ.ਆਈ.ਏ ਮਾਨਸਾ ਦੀ ਅਗਵਾਈ ਵਿੱਚ ਮਿਤੀ 02-05-2025 ਨੂੰ ਸ:ਥ ਸਵਰਨ
ਕੋਰ ਸੀ.ਆਈ.ਏ ਸਟਾਫ ਮਾਨਸਾ ਵੱਲੋ ਸਮੇਤ ਸਾਥੀਆਂ ਦੇ ਦੋਰਾਨੇ ਗਸ਼ਤ ਜੋਗੀਪੀਰ ਝਿੜ੍ਹੀ (ਥਾਣਾ ਜੋਗਾ) ਪਾਸ ਇੱਕ ਵਰਨਾ
ਕਾਰ ਰੰਗ ਚਿੱਟਾ ਨੰਬਰੀ ਐਚ.ਆਰ 12 ਜੈੱਡ 4290 ਨੂੰ ਰੋਕਕੇ ਉਸ ਵਿੱਚ 2 ਸਵਾਰ ਵਿਅਕਤੀ ਹਰਦੀਪ ਸਿੰਘ ਉਰਫ ਦੀਪ
(ਉਮਰ 27 ਸਾਲ) ਪੁੱਤਰ ਮੇਜਰ ਸਿੰਘ ਵਾਸੀ ਭੰਮੇ ਕਲਾ ਹਾਲ ਨਿਧਾਨ ਸਿੰਘ ਨਗਰ ਮਾਨਸਾ, ਮਨਪ੍ਰੀਤ ਸਿੰਘ ਉਰਫ ਮਨੀ
(ਉਮਰ 25 ਸਾਲ)ਪੁੱਤਰ ਸੁਖਵਿੰਦਰ ਸਿੰਘ ਵਾਸੀ ਦਲੀਏਵਾਲੀ ਦੀ ਵਰਨਾ ਕਾਰ ਉਕਤ ਦੇ ਗੇਅਰ ਹੈਂਡਲ ਪਾਸੋ 350 ਗ੍ਰਾਮ
ਹੈਰੋਇਨ ਬ੍ਰਾਮਦ ਕਰਕੇ ਮੁ.ਨੰ 34 ਮਿਤੀ 02.05.2025 ਅ/ਧ 21/61/85 ਐਨ.ਡੀ.ਪੀ.ਐਸ ਐਕਟ ਥਾਣਾ ਜੋਗਾ ਵਿੱਚ ਦਰਜ
ਕੀਤਾ ਗਿਆ।
ਇਸ ਸਬੰਧੀ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ
ਗ੍ਰਿਫਤਾਰ ਵਿਅਕਤੀਆ ਨੂੰ ਮਾਨਯੋਗ ਅਦਲਾਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਮੁਕੱਦਮਾ ਦੀ
ਡੂੰਘਾਈ ਨਾਲ ਤਫਤੀਸ ਕਰਕੇ ਇੰਨ੍ਹਾ ਦੇ ਬੈਕਵਾਰਡ ਅਤੇ ਫਾਰਵਰਡ ਲਿੰਕਾ ਤੋ ਅਹਿਮ ਖੁਲਾਸੇ ਹੋਣ ਦੀ ਸੰਭਵਾਨਾ ਹੈ।























