

ਬੁਢਲਾਡਾ 3 ਮਈ (ਸਾਰਾ ਯਹਾਂ/ਅਮਨ ਮੇਹਤਾ) ਭਾਰਤੀ ਖਾਦ ਨਿਗਮ ਦੇ ਸੀਨੀਅਰ ਸਾਬਕਾ ਅਧਿਕਾਰੀ ਹਰਮਿੰਦਰ ਸਿੰਘ ਚਹਿਲ ਦੀ ਪਤਨੀ ਅਤੇ ਐਡਵੋਕੇਟ ਓਮਰਿੰਦਰ ਸਿੰਘ ਚਹਿਲ ਦੀ ਮਾਤਾ ਪ੍ਰਕਾਸ਼ ਕੌਰ ਦਾ ਬੇਵਕਤੀ ਮੌਤ ਤੇ ਸਿਆਸੀ, ਗੈਰ ਸਿਆਸੀ ਅਤੇ ਵਕੀਲ ਭਾਈਚਾਰੇ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਪਰਿਵਾਰਿਕ ਸੂਤਰਾਂ ਅਨੁਸਾਰ ਮਾਤਾ ਜੀ ਨਮਿਤ ਪਾਠ ਦਾ ਭੋਗ 4 ਮਈ ਦਿਨ ਐਤਵਾਰ ਨੂੰ ਦੁਪਿਹਰ 12 ਤੋਂ 1 ਵਜੇ, ਬੱਸ ਸਟੈਂਡ ਦੇ ਸਾਹਮਣੇ ਨੌਵੀਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ, ਬੁਢਲਾਡਾ ਵਿਖੇ ਪਵੇਗਾ। ਇਸ ਮੌਕੇ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਠੇਕੇਦਾਰ ਗੁਰਪਾਲ ਸਿੰਘ, ਸੱਤਪਾਲ ਮੂਲੇ ਵਾਲਾਕਾਂਗਰਸ ਪ੍ਰਧਾਨ,ਐਡਵੋਕੇਟ ਵਿਜੈ ਗੋਇਲ, ਐਡਵੋਕੇਟ ਸੁਸ਼ੀਲ ਬਾਂਸਲ, ਐਡਵੋਕੇਟ ਬਲਕਰਨ ਸਿੰਘ, ਐਡਵੋਕੇਟ ਜਤਿੰਦਰ ਗੋਇਲ, ਐਡਵੋਕੇਟ ਸੁਖਦਰਸ਼ਨ ਚੋਹਾਨ, ਐਡਵੋਕੇਟ ਮੁਕੇਸ਼ ਕੁਮਾਰ, ਐਡਵੋਕੇਟ ਸੁਨੀਲ ਗਰਗ, ਐਡਵੋਕੇਟ ਗੁਰਿੰਦਰ ਮੰਗਲਾ, ਐਡਵੋਕੇਟ ਅਸ਼ੋਕ ਗਾਇਲ, ਐਡਵੋਕੇਟ ਗਰਿੰਦਰ ਮਾਖਾ, ਡਾ. ਪਵਨ ਗਰਗ, ਕੌਂਸਲਰ ਨਰੇਸ਼ ਕੁਮਾਰ, ਕੌਂਸਲਰ ਪ੍ਰੇਮ ਕੁਮਾਰ ਗਰਗ, ਕੌਂਸਲਰ ਹਰਵਿੰਦਰਦੀਪ ਸਿੰਘ ਸਵੀਟੀ, ਆੜ੍ਹਤੀਆ ਪ੍ਰੇਮ ਦੌਦੜਾ, ਆੜਤੀਆ ਪ੍ਰੇਮ ਸਿੰਘ ਦੌਦੜਾ, ਰਿੰਕੂ ਠੇਕੇਦਾਰ, ਜਿਲ੍ਹਾ ਪ੍ਰਧਾਨ ਰਾਕੇਸ਼ ਜੈਨ, ਮਾ. ਕੁਲਵੰਤ ਸਿੰਘ, ਕਾਕਾ ਅਮਰਿੰਦਰ ਸਿੰਘ, ਗੁਰਪ੍ਰੀਤ ਸਿੰਘ ਬਾਲੀ , ਤਰਜੀਤ ਚਹਿਲ ਆਦਿ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।























