*ਬੁਢਲਾਡਾ ਵਾਸੀ ਮੁੰਡਾ ਕਰਦਾ ਸੀ ਲੜਕੀ ਨੂੰ ਮੈਸੇਜ, ਵਿਰੋਧ ਕਰਨ ਤੇ ਘਰ ਵਿੱਚ ਦਾਖਲ ਹੋ ਕੇ ਦਲਿਤ ਬਜ਼ੁਰਗ ਔਰਤ ਦੀ ਕੀਤੀ ਕੁੱਟਮਾਰ*

0
268

ਬੁਢਲਾਡਾ 3 ਮਈ (ਸਾਰਾ ਯਹਾਂ/ਮੇਹਤਾ ਅਮਨ):   ਇੱਥੋਂ ਨਜ਼ਦੀਕ ਪਿੰਡ ਰਾਮਗੜ੍ਹ ਸ਼ਾਹਪੁਰੀਆ (ਝਲਬੂਟੀ) ਵਿਖੇ ਲੜਕੀ ਦੇ ਫੋਨ ਤੇ ਗ਼ਲਤ ਮੈਸੇਜ ਕਰਨ ਤੋਂ ਰੋਕਣ ਬਦਲੇ ਪੇਂਡੂ ਧਨਾਢ ਦਲਿਤ ਪਰਿਵਾਰ ਦੇ ਜ਼ਬਰੀ ਘਰ ਵੜ ਕੇ 55 ਸਾਲ ਦੀ ਔਰਤ ਤੇ ਨੌਜਵਾਨ ਦੀ ਕੁੱਟਮਾਰ ਕਰਨ  ਵਾਲੇ ਧਨਾਢਾ ਖਿਲਾਫ  ਐਸ, ਸੀੇਐਸ,ਟੀ ਐਕਟ ਤਹਿਤ ਪਰਚਾ ਦਰਜ ਕਰਾਉਣ ਲਈ ਮਿਤੀ 3 ਮਈ ਨੂੰ ਪਿੰਡ ਝਲਬੂਟੀ ਵਿਖੇ ਦਲਿਤ ਜਬਰ ਵਿਰੋਧੀ ਰੈਲੀ ਕੀਤੀ ਜਾਵੇਗੀ। ਇਹ ਐਲਾਨ ਦਲਿਤ ਪਰਿਵਾਰ ਤੇ ਹਮਲੇ ਵਾਰੇ ਪਤਾ ਲੱਗਣ ਤੇ ਬੁਢਲਾਡਾ ਹਸਪਤਾਲ ਵਿਚ ਦਾਖਲ ਦਲਿਤ ਔਰਤ ਤੇ ਨੌਜਵਾਨ ਦਾ ਹਾਲਚਾਲ ਪੁਛਣ ਆਏ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ ਨੇ ਕੀਤਾ। ਇਸ ਮੌਕੇ ਹਸਪਤਾਲ ਦਾਖਲ ਪੀੜਤ  ਦਲਿਤ ਔਰਤ ਜਸਵੀਰ ਕੌਰ ਨੇ ਦੱਸਿਆ ਕਿ  ਸਾਡੇ ਪਿੰਡ ਦੇ ਧਨਾਢ ਜੱਟਾਂ ਦਾ ਲੜਕਾ  ਮੇਰੀ ਦੋਤੀ ਦੇ ਫੋਨ ਤੇ ਗ਼ਲਤ ਮੈਸੇਜ ਕਰਦਾ ਸੀ ਜਦੋਂ ਮੇਰੀ ਦੋਤੀ ਨੇ ਸਾਨੂੰ ਦੱਸਿਆ ਤਾਂ ਮੇਰਾ ਲੜਕਾ ਸੰਦੀਪ ਸਿੰਘ ਨੇ ਜੱਟਾਂ ਦੇ ਮੁੰਡੇ ਨੂੰ ਲੜਕੀ ਦੇ ਫੋਨ ਤੇ ਗ਼ਲਤ ਮੈਸੇਜ ਨਾਂ ਕਰਨ ਲਈ ਕਹਿਆ ਉਲ਼ਟ ਧਨਾਢ ਪਰਿਵਾਰ ਦੇ ਲੜਕਿਆਂ ਨੇ ਮੇਰੇ ਲੜਕੇ ਦੇ ਥੱਪੜ ਮਾਰਿਆ ਤੇ ਕੱਪੜੇ ਪਾੜ ਦਿੱਤੇ ਜਦੋਂ ਮੇਰਾ ਲੜਕਾ ਘਰ ਆਇਆ ਤਾਂ ਧਨਾਢ ਪਰਿਵਾਰ ਦੇ ਲੜਕਿਆਂ ਨੇ ਸਾਡੇ ਘਰ ਜਬਰੀ ਵੜਕੇ ਸਾਨੂੰ ਜਾਨੋ ਮਾਰਨ ਦੀ ਕੋਸ਼ਿਸ਼ ਕੀਤੀ ਮੇਰੇ ਲੜਕੇ ਨੇ ਭੱਜਕੇ ਆਪਣੀ ਜਾਨ ਬਚਾਈ ਵਿਗੜੇ ਧਨਾਢਾ ਦੇ ਲੜਕਿਆਂ ਨੇ ਮੇਰੀ ਵੀ ਡਾਂਗਾਂ ਨਾਲ ਕੁਟਮਾਰ ਕੀਤੀ।  ਪੀੜਤ ਦਲਿਤ ਔਰਤ ਨੇ ਦੱਸਿਆ ਕਿ ਜੇਕਰ ਮੇਰੇ ਭਾਈਚਾਰੇ ਦੇ ਲੋਕ ਇਕੱਠੇ ਹੋਕੇ ਵਿਰੋਧ ਨਾ ਕਰਦੇ ਤਾਂ ਇਹਨਾਂ ਨੇ ਸਾਡਾ ਵੱਡਾ ਨੁਕਸਾਨ ਕਰ ਦੇਣਾ ਸੀ। ਪੀੜਤ ਦਲਿਤ ਔਰਤ ਨੇ ਦੱਸਿਆ ਕਿ ਹਸਪਤਾਲ ਵਿਚ ਵੀ ਇਹਨਾਂ ਦੇ ਆਦਮੀ ਸਾਨੂੰ ਸਮਝੋਤਾ ਕਰਨ ਲਈ ਧਮਕੀਆਂ ਦੇ ਰਹੇ ਹਨ। ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ ਨੇ ਕਿਹਾ ਤਿੰਨ ਦਿਨ ਪਹਿਲਾਂ ਪਾਰਕ ਦੀ ਦੇਖਭਾਲ ਕਰਨ ਵਾਲੇ ਦਲਿਤ ਪਰਿਵਾਰ ਦੇ ਮਾਲੀ ਦੀ ਕੁੱਟਮਾਰ ਕਰਨ ਅਤੇ ਕੱਲ ਲੜਕੀ ਨੂੰ ਫੋਨ ਤੇ ਗ਼ਲਤ ਮੈਸੇਜ ਕਰਨ ਤੋਂ ਰੋਕਣ ਬਦਲੇ ਪੇਂਡੂ ਧਨਾਡਾ ਵੱਲੋਂ ਦਲਿਤ ਪਰਿਵਾਰ ਦੇ ਘਰ ਜਬਰੀ ਵੜਕੇ ਕੁੱਟਮਾਰ ਕਰਨ ਦੀਆਂ ਘਟਨਾਵਾਂ ਤੋਂ ਬਾਅਦ ਵੀ ਪੁਲਿਸ ਪ੍ਰਸ਼ਾਸਨ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਲਈ ਹਰਕਤ ਵਿੱਚ ਨਹੀਂ ਆਇਆ। ਜਿਸ ਤੋਂ ਸਾਫ ਹੈ ਕਿ ਪੁਲਿਸ ਪ੍ਰਸ਼ਾਸਨ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਦਲਿਤ ਲੜਕੀ ਨੂੰ ਫੋਨ ਤੇ ਗ਼ਲਤ ਮੈਸੇਜ ਕਰਨ ਅਤੇ ਘਰ ਅੰਦਰ ਜਬਰੀ ਵੜਕੇ ਪਰਿਵਾਰ ਦੀ ਕੁੱਟਮਾਰ ਕਰਨ ਵਾਲੇ ਪੇਂਡੂ ਧਨਾਢਾ ਖਿਲਾਫ ਪੁਲਿਸ ਪ੍ਰਸ਼ਾਸਨ ਨੇ ਐਸ, ਸੀੇ ਐਸ,ਟੀ ਐਕਟ ਤਹਿਤ ਪਰਚਾ ਦਰਜ ਨਾਂ ਕੀਤਾ ਤਾਂ ਤਿਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਨਿੱਕਾ ਸਿੰਘ ਬਹਾਦਰਪੁਰ, ਭੀਮ ਆਰਮੀ ਦੇ ਜ਼ਿਲ੍ਹਾ ਆਗੂ ਪ੍ਰਦੀਪ ਗੁਰੂ ਵੀ ਮੌਜੂਦ ਸਨ।

LEAVE A REPLY

Please enter your comment!
Please enter your name here