*ਮਾਨਸਾ ਪੁਲਿਸ ਵੱਲੋਂ ਕਤਲ ਦੇ ਮੁਕੱਦਮੇ ਵਿੱਚ ਸ਼ਾਮਲ ਵਿਅਕਤੀਆਂ ਨੂੰਅਤੇ ਪੰਜਾਬ ਨੈਸ਼ਨਲ ਬੈਂਕ ਬੁਢਲਾਡਾ ਵਿੱਚ ਹੋਈ ਲੋਕਰ ਵਿੱਚੋਂ ਸੋਨੇ ਦੀ ਚੋਰੀ ਵਿੱਚ ਸ਼ਾਮਲ ਵਿਅਕਤੀ ਨੂੰ ਕੀਤਾ ਕਾਬੂ*

0
192

ਮਾਨਸਾ 05-08-2025 (ਸਾਰਾ ਯਹਾਂ/ਮੁੱਖ ਸੰਪਾਦਕ) : ਸ਼੍ਰੀ ਭਾਗੀਰਥ ਸਿੰਘ ਮੀਨਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਮਾਨਸਾ ਜੀ ਵੱਲੋਂ ਪ੍ਰੈੱਸ
ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਮਿਤੀ 23.07.2025 ਨੂੰ ਥਾਣਾ ਬੋਹਾ ਦੇ ਸ਼ੇਰਖਾ ਰੋਡ
ਪਰ ਕਿੰਗਜ ਪੈਲੇਸ ਪਾਸ ਵਿਅਕਤੀ ਦੀ ਕੁੱਟਮਾਰ ਕਰਕੇ ਕਤਲ ਦੇ ਦੋਸ਼ੀਆਂ ਨੂੰ ਅਤੇ ਪੰਜਾਬ ਨੈਸ਼ਨਲ ਬੈਂਕ ਬੁਢਲਾਡਾ
ਵਿੱਚ ਹੋਈ ਲੋਕਰ ਵਿੱਚੋਂ ਸੋਨੇ ਦੀ ਚੋਰੀ ਵਿੱਚ ਸ਼ਾਮਲ ਵਿਅਕਤੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਜਿਸਤੇ ਮਾਨਯੋਗ ਸ੍ਰੀ ਮਨਮੋਹਨ ਸਿੰਘ ਔਲਖ ਐਸ.ਪੀ.(ਇੰਨਵੈ) ਮਾਨਸਾ ਜੀ ਵੱਲੋਂ ਜਾਣਕਾਰੀ
ਦਿੰਦੇ ਹੋਏ ਦੱਸਿਆ ਗਿਆ ਕਿ ਮਿਤੀ 23-07-2025 ਨੂੰ ਥਾਣਾ ਬੋਹਾ ਪੁਲਿਸ ਪਾਸ ਇਤਲਾਹ ਮਿਲੀ ਕਿ ਬੋਹਾ ਦੇ
ਸ਼ੇਰਖਾ ਰੋਡ ਪਰ ਕਿੰਗਜ ਪੈਲੇਸ ਪਾਸ ਪਰਵਿੰਦਰ ਸਿੰਘ (ਉਮਰ 29 ਸਾਲ) ਪੁੱਤਰ ਰਾਮ ਸਿੰਘ ਵਾਸੀ ਸ਼ੇਰਖਾ ਵਾਲਾ ਥਾਣਾ
ਬੋਹਾ ਦਾ ਸੱਟਾਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਜਿਸ ਦੇ ਸਬੰਧ ਵਿੱਚ ਤੁਰੰਤ ਕਾਰਵਾਈ ਕਰਦਿਆ, ਗੁਰਪਾਲ
ਸਿੰਘ ਦੇ ਬਿਆਨ ਪਰ ਮੁੱ:ਨੰ:112 ਮਿਤੀ 24.07.2025 ਅ/ਧ 103(1),190,191(3), ਬੀ.ਐਨ.ਐਸ, ਥਾਣਾ ਬੋਹਾ
ਬਰਖਿਲਾਫ ਦੇਸਾ ਸਿੰਘ, ਕੇਸਰ ਸਿੰਘ ਪੁੱਤਰਾਨ ਹਰਬੰਸ ਸਿੰਘ ਵਾਸੀਆਨ ਰਿਉਦ ਕਲਾਂ ਸਮੇਤ ਅਣਪਛਾਤੇ
ਵਿਅਕਤੀਆਂ ਦੇ ਦਰਜ ਰਜਿਸਟਰ ਕੀਤਾ ਗਿਆ।ਮੁੱਕਦਮਾ ਦੀ ਅਹਿਮੀਅਤ ਨੂੰ ਦੇਖਦੇ ਹੋਏ ਸ਼੍ਰੀ ਸਿੰਕਦਰ ਸਿੰਘ, ਉਪ
ਕਪਤਾਨ ਪੁਲਿਸ (ਸ:ਡ) ਬੁਢਲਾਡਾ ਦੀ ਦੇਖ ਰੇਖ ਹੇਠ ਅਤੇ ਮੁੱਖ ਅਫਸਰ ਥਾਣਾ ਬੋਹਾ ਵੱਲੋ ਵੱਖ-ਵੱਖ ਟੀਮਾਂ ਦਾ ਗਠਨ
ਕੀਤਾ ਗਿਆ।ਜਿਹਨਾਂ ਵੱਲੋ ਮੁਸ਼ਤੈਦੀ ਨਾਲ ਕੰਮ ਕਰਦੇ ਹੋਏ ਮੁਕਦ ੱਮਾ ਵਿੱਚ ਦੇਸਾ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ
ਰਿੳਂੁਦ ਕਲਾਂ ਨੂੰ ਮਿਤੀ 3.8.2025 ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਅਮ੍ਰਿਤਪਾਲ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ
ਵਾ.ਨੰ 22 ਸੁਨਾਮ ਨੂੰ ਨਾਮਜਦ ਕਰਕੇ ਮਿਤੀ 4.8.2025 ਨੂੰ ਗ੍ਰਿਫਤਾਰ ਕੀਤਾ ਗਿਆ।ਮੁੱਢਲੀ ਪੁੱਛਗਿੱਛ ਦੌਰਾਨ ਇਹ
ਸਾਹਮਣੇ ਆਇਆ ਹੈ ਕਿ ਮ੍ਰਿਤਕ ਪਰਵਿੰਦਰ ਸਿੰਘ ਤੋ ਆਪਣੀ ਗੱਡੀ ਈਟੋਸ ਲਿਵਾ ਨਾਲ ਦੇਸਾ ਸਿੰਘ ਦੇ ਭਰਾ ਬਹਾਲ
ਸਿੰਘ ਦੀ ਗੱਡੀ ਰਿਟਜ ਨਾਲ ਐਕਸੀਡੈਟ ਹੋਣ ਕਰਕੇ ਬਹਾਲ ਸਿੰਘ ਦੀ ਮੋਤ ਹੋ ਗਈ ਜਿਸ ਕਰਕੇ ਦੇਸਾ ਸਿੰਘ ਉਕਤਾਨ
ਪਰਵਿੰਦਰ ਸਿੰਘ ਨੂੰ ਮਾਰਨ ਦੀਆਂ ਧਮਕੀਆਂ ਦਿੰਦੇ ਸਨ ਜਿਸ ਕਰਕੇ ਮੁਦੱਈ ਦੇ ਭਰਾ ਪਰਵਿੰਦਰ ਸਿੰਘ ਉਕਤ ਦਾ
ਕੁੱਟਮਾਰ ਕਰਕੇ ਕਤਲ ਕੀਤਾ ਗਿਆ।

ਇਸੇ ਦ ੌਰਾਨ ਹੀ ਮਾਨਯੋਗ ਸ੍ਰੀ ਮਨਮੋਹਨ ਸਿੰਘ ਔਲਖ ਐਸ.ਪੀ.(ਇੰਨਵੈ) ਮਾਨਸਾ ਜੀ ਵੱਲੋ ਜਾਣਕਾਰੀ
ਦਿੰਦੇ ਹੋਏ ਦੱਸਿਆ ਗਿਆ ਕਿ ਮਿਤੀ 31-07-2025 ਨੂੰ ਥਾਣਾ ਸਿਟੀ ਬੁਢਲਾਡਾ ਵਿੱਚ ਪੰਜਾਬ ਨੈਸ਼ਨਲ ਬੈਂਕ ਬੁਢਲਾਡਾ
ਦੇ ਬੈਂਕ ਮੈਨੇਜਰ ਸੰਜੇ ਕੁਮਾਰ ਵੱਲੋ ਇਤਲਾਹ ਦਿੱਤੀ ਗਈ ਕਿ ਮਿਤੀ 22-07-2025 ਨੂੰ ਬੈਂਕ ਦੇ ਲੋਕਰ ਵਿੱਚ 6 ਪੈਕੇਟ
ਗੋਲਡ ਜਿੰਨ੍ਹਾ ਵਿੱਚ ਕਰੀਬ 36 ਤੋਲੇ ਸੋਨਾ ਸੀ ਜਿਸ ਦੀ ਕੀਮਤ 37 ਲੱਖ ਰੂਪੈ ਬਣਦੀ ਸੀ ਨੂੰ ਬੈਂਕ ਦੇ ਚੌਕੀਦਾਰ
ਗੁਰਪ੍ਰੀਤ ਸਿੰਘ ਪੁੱਤਰ ਫਤਿਹ ਸਿੰਘ ਵਾਸੀ ਬੁਢਲਾਡਾ ਵੱਲੋ ਚੋਰੀ ਕੀਤੀ ਗਈ ਹੈ।ਜਿਸ ਦੇ ਸਬੰਧ ਵਿੱਚ ਤੁਰੰਤ ਕਾਰਵਾਈ
ਕਰਦਿਆ, ਮੁ.ਨੰ 155 ਮਿਤੀ 31-07-2025 ਅ/ਧ 305(ਈ) ਬੀ.ਐਨ.ਐਸ ਥਾਣਾ ਸਿਟੀ ਬੁਢਲਾਡਾ ਬਰਖਿਲਾਫ
ਗੁਰਪ੍ਰੀਤ ਸਿੰਘ ਪੁੱਤਰ ਫਤਿਹ ਸਿੰਘ ਵਾਸੀ ਬੁਢਲਾਡਾ ਦੇ ਦਰਜ ਰਜਿਸਟਰ ਕੀਤਾ ਗਿਆ। ਜਿਸਤੇ ਮੁੱਖ ਅਫਸਰ ਥਾਣਾ
ਸਿਟੀ ਬੁਢਲਾਡਾ ਵੱਲੋ ਤੁਰੰਤ ਕਾਰਵਾਈ ਕਰਦਿਆ ਮੁਕਦੱਮਾ ਵਿੱਚ ਗੁਰਪ੍ਰੀਤ ਸਿੰਘ ਉਕਤ ਨੂੰ ਮਿਤੀ 03.05.2025 ਨੂੰ
ਗ੍ਰਿਫਤਾਰ ਕਰਕੇ ਚੋਰੀ ਕੀਤਾ ਸੋਨੇ ਵਿੱਚੋ 174 ਗ੍ਰਾਮ 680 ਮਿਲੀਗ੍ਰਾਮ ਬ੍ਰਾਮਦ ਕਰਵਾਇਆ ਗਿਆ ਅਤੇ ਬਾਕੀ ਬਚਦਾ
ਸੋਨਾ 179 ਗ੍ਰਾਮ 99 ਮਿਲੀਗ੍ਰਾਮ ਨੂੰ ਬਜਾਜ ਫਾਇਨਾਂਸ ਵਿੱਚ ਰੱਖਿਆ ਹੈ।ਜੋ ਬੈਂਕ ਨੂੰ ਸੋਨਾ ਬ੍ਰਾਮਦ ਕਰਾਉਣ ਸਬੰਧੀ
ਨੋਟਿਸ ਜਾਰੀ ਕੀਤਾ ਗਿਆ ਹੈ।

ਇਸ ਤੋ ਵੱਲੋਂ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਗ੍ਰਿਫਤਾਰ ਦੋਸ਼ੀਆਂ ਨੂੰ ਮਾਨਯੋਗ
ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਜਿਸਤੇ ਅਹਿਮ ਖੁਲਾਸੇ ਹੋਣ ਦੀ ਸੰਭਵਾਨਾ ਹੈ।
ਇਸ ਤਂੋ ਇਲਾਵਾ ਵਾਰਦਤ ਵਿੱਚ ਸ਼ਾਮਲ ਬਾਕੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਟੀਮਾਂ ਲਗਤਾਰ ਮੁਸ਼ਤੈਦੀ ਨਾਲ ਕੰਮ
ਕਰ ਰਹੀਆਂ ਹਨ।

LEAVE A REPLY

Please enter your comment!
Please enter your name here