*ਜ਼ਿਲ੍ਹੇ ਦੀਆਂ ਤਿੰਨੋ ਸਬ ਡਵੀਜ਼ਨਾਂ ‘ਚ 19 ਰਿਲੀਫ ਕੈਂਪ ਸਥਾਪਿਤ-ਡਿਪਟੀ ਕਮਿਸ਼ਨਰ*

0
68

ਮਾਨਸਾ, 01 ਸਤੰਬਰ:  (ਸਾਰਾ ਯਹਾਂ/ਮੁੱਖ ਸੰਪਾਦਕ)

          ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਨਵਜੋਤ ਕੌਰ, ਆਈ.ਏ.ਐਸ. ਨੇ ਦੱਸਿਆ ਕਿ ਜ਼ਿਲ੍ਹਾ ਮਾਨਸਾ ਵਿਚ ਹਾਲੇ ਤੱਕ ਸਥਿਤੀ ਖ਼ਤਰੇ ਤੋਂ ਬਾਹਰ ਹੈ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਲਗਾਤਾਰ ਘੱਗਰ ਦਰਿਆ ਦੀ ਨਜ਼ਰਸ਼ਾਨੀ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਤਿਨੋਂ ਸਬ-ਡਵੀਜ਼ਨਾਂ ਦੇ ਐਸ.ਡੀ.ਐਮਜ਼ ਨੂੰ ਹਦਾਇਤ ਕੀਤੀ ਕਿ ਭਾਰੀ ਬਰਸਾਤ, ਸੰਭਾਵੀ ਹੜ੍ਹ ਕਾਰਨ ਜੇਕਰ ਕੋਈ ਜਾਨੀ-ਮਾਲੀ ਨੁਕਸਾਨ ਹੁੰਦਾ ਹੈ, ਤਾਂ ਉਸਦੀ ਤੁਰੰਤ ਹਲਕਾ ਪਟਵਾਰੀਆਂ ਪਾਸੋਂ ਰੋਜ਼ਨਾਮਚਾ ਰਿਪੋਟਰ ਦਰਜ ਕਰਵਾਉਣੀ ਯਕੀਨੀ ਬਣਾਈ ਜਾਵੇ। ਉਨ੍ਹਾਂ ਦੱਸਿਆ ਕਿ ਕੁਦਰਤੀ ਆਫ਼ਤ ਵਿਚ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਲਈ ਤਿਨੋਂ ਸਬ-ਡਵੀਜ਼ਨਾਂ ਮਾਨਸਾ, ਸਰਦੂਲਗੜ੍ਹ ਅਤੇ ਬੁਢਲਾਡਾ ਵਿਖੇ ਸਥਾਪਿਤ 19 ਰਿਲੀਫ ਕੈਂਪਾਂ ਦੀ ਮਦਦ ਲਈ ਜਾ ਸਕਦੀ ਹੈ। ਇਸ ਤੋਂ ਇਲਾਵਾ ਹੜਾਂ ਜਾਂ ਬਰਸਾਤਾਂ ਨਾਲ ਸਬੰਧਤ ਕਿਸੇ ਵੀ ਜਾਣਕਾਰੀ ਜਾਂ ਸੂਚਨਾ ਲਈ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਨੰਬਰ 01652-229082 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

          ਉਨ੍ਹਾਂ ਰਿਲੀਫ ਕੈਂਪਾਂ ਦੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਸਬ-ਡਵੀਜ਼ਨ ਮਾਨਸਾ ਵਿਖੇ ਪਿੰਡ ਰੱਲਾ ਲਈ ਸਰਕਾਰੀ ਮਿਡਲ ਸਕੂਲ, ਰੱਲਾ, ਪਿੰਡ ਫਫੜੇ ਭਾਈ ਕੇ ਅਤੇ ਬੱਪੀਆਣਾ ਲਈ ਸਰਕਾਰੀ ਮਿਡਲ ਸਕੂਲ, ਫਫੜੇ ਭਾਈ ਕੇ ਵਿਖੇ ਰਿਲੀਫ ਕੈਂਪ ਸਥਾਪਿਤ ਕੀਤਾ ਗਿਆ ਹੈ।

ਇਸੇ ਤਰ੍ਹਾਂ ਸਬ ਡਵੀਜ਼ਨ ਬੁਢਲਾਡਾ ਵਿਖੇ ਗੋਰਖ਼ਨਾਥ ਅਤੇ ਕੁਲਰੀਆਂ ਲਈ ਸਰਕਾਰੀ ਸੈਕੰਡਰੀ ਸਕੂਲ, ਨਾਮ ਚਰਚਾ ਘਰ ਅਤੇ ਗੁਰਦੁਆਰਾ ਸਾਹਿਬ ਪਿੰਡ ਕੁਲਰੀਆਂ, ਪਿੰਡ ਬੀਰੇਵਾਲਾ ਡੋਗਰਾ ਲਈ ਸਰਕਾਰੀ ਮਿਡਲ ਸਕੂਲ ਭਾਵਾ, ਰਿਉਂਦ ਕਲਾਂ ਅਤੇ ਰਿਉਂਦ ਖੁਰਦ ਲਈ ਸਰਕਾਰੀ ਪ੍ਰਾਇਮਰੀ ਸਕੂਲ ਦਸਮੇਸ਼ ਨਗਰ ਪਿੰਡ ਰਿਉਂਦ ਕਲਾਂ, ਪਿੰਡ ਦਲੇਲ ਵਾਲਾ ਲਈ ਸਰਕਾਰੀ ਹਾਈ ਸਕੂਲ, ਮਲਕੋਂ, ਅੱਕਾਂਵਾਲੀ ਲਈ ਸਰਕਾਰੀ ਹਾਈ ਸਕੂਲ ਮੰਢਾਲੀ, ਆਲਮਪੁਰ ਮੰਦਰਾਂ ਲਈ ਨਹਿਰ ਦੇ ਬੰਨ੍ਹ ‘ਤੇ ਟੈਂਟ ਲਗਾ ਕੇ ਰਿਲੀਫ ਕੈਂਪ ਬਣਾਇਆ ਗਿਆ ਹੈ। ਚੱਕ ਅਲੀਸ਼ੇਰ ਲੲ ਸਰਕਾਰੀ ਹਾਈ ਸਕੂਲ ਧਰਮਪੁਰਾ, ਕਾਹਨਗੜ੍ਹ ਲਈ ਸਰਕਾਰੀ ਮਿਡਲ ਸਕੂਲ ਸੇਖਪੁਰਾ ਖੁਡਾਲ, ਗੰਢੂ ਖੁਰਦ ਲਈ ਸਰਕਾਰੀ ਪ੍ਰਾਇਮਰੀ ਸਕੂਲ ਸ਼ੇਰਖਾਂ ਵਾਲਾ ਵਿਖੇ ਰਾਹਤ ਕੈਂਪ ਸਥਾਪਿਤ ਕੀਤਾ ਗਿਆ ਹੈ।

ਇਸੇ ਤਰ੍ਹਾਂ ਹੀ ਸਰਦੂਲਗੜ੍ਹ ਸਬ-ਡਵੀਜ਼ਨ ਲਈ ਸਰਦੂਲਗੜ੍ਹ ਵਿਖੇ ਸੀਨਅਰ ਸੈਕੰਡਰੀ ਸਕੂਲ, (ਲੜਕੀਆਂ) ਸਰਦੂਲਗੜ੍ਹ, ਰੋੜਕੀ ਤੇ ਝੰਡਾ ਖੁਰਦ ਲਈ ਡੇਰਾ ਰਾਧਾ ਸਵਾਮੀ ਸਤਸੰਗ ਘਰ, ਸਰਦੂਲਗੜ੍ਹ ਵਿਖੇ, ਪਿੰਡ ਮੀਰਪੁਰ ਕਲਾਂ, ਮੀਰਪੁਰ ਖੁਰਦ, ਸਰਦੂਲੇਵਾਲਾ, ਰਣਜੀਤਗੜ੍ਹ ਬਾਂਦਰਾਂ ਤੇ ਭਗਵਾਨਪੁਰ ਹੀਂਗਣਾ ਲਈ ਐਲੀਮੈਂਟਰੀ ਸਕੂਲ, ਟਿੱਬੀ ਹਰੀ ਸਿੰਘ ਵਾਲਾ, ਤਹਿਸੀਲ ਸਰਦੂਲਗੜ੍ਹ, ਪਿੰਡ ਭੂੰਦੜ ਤੇ ਕਾਹਨੇਵਾਲ ਲਈ ਲਈ ਬਾਲ ਵਾਟਿਕਾ ਪਬਲਿਕ ਸਕੂਲ, ਟਿੱਬੀ ਹਰੀ ਸਿੰਘ ਵਾਲਾ, ਪਿੰਡ ਆਹਲੂਪੁਰ ਤੇ ਧਿੰਗਾਣਾ ਲਈ ਸ੍ਰ ਬਲਰਾਜ ਸਿੰਘ ਭੂੰਦੜ ਯਾਦਗਾਰੀ ਯੂਨੀਵਰਸਿਟੀ ਕਾਲਜ,ਸਰਦੂਲਗੜ੍ਹ, ਪਿੰਡ ਸਾਧੂਵਾਲਾ ਤੇ ਫੂਸਮੰਡੀ ਲਈ ਸਹਨਾਈ ਪੈਲੇਸ, ਸਾਧੂਵਾਲਾ ਰੋਡ ਸਰਦੂਲਗੜ੍ਹ, ਪਿੰਡ ਹੀਰਕੇ, ਕਰੀਪੁਰ ਡੁੰਮ ਤੇ ਬਰਨ ਲਈ ਐਲਮੈਂਟਰੀ ਸਕੂਲ ਬਰਨ, ਤਹਿਸੀਲ ਸਰਦੂਲਗੜ੍ਹ ਅਤੇ ਪਿੰਡ ਕੋੜੀਵਾਲਾ ਤੇ ਭੱਲਣਵਾਲਾ ਲਈ ਅਕਾਲ ਅਕੈਡਮੀ, ਪਿੰਡ ਕੋੜੀਵਾਲਾ, ਤਹਿਸੀਲ ਸਰਦੂਲਗੜ੍ਹ ਵਿਖੇ ਰਾਹਤ ਕੈਂਪ ਸਥਾਪਿਤ ਕੀਤੇ ਗਏ ਹਨ।

LEAVE A REPLY

Please enter your comment!
Please enter your name here