ਮਾਨਸਾ ਚ ਨਵੇਂ ਸ਼ੈਸਨ ਦੇ ਪਹਿਲੇ ਦਿਨ ਤੋਂ ਹੀ ਹੋਵੇਗੀ ਪ੍ਰਾਇਮਰੀ ਖੇਡ ਸਰਗਰਮੀਆਂ ਦੀ ਸ਼ੁਰੂਆਤ

0
78
ਫੋਟੋ ਕੈਪਸ਼ਨ : ਮਾਨਸਾ ਦੇ ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਹਿਲ ਨਾਲ ਮੁਲਾਕਾਤ ਕਰਦੇ ਹੋਏ ਜ਼ਿਲ੍ਹਾ ਖੇਡ ਅਫਸਰ ਹਰਦੀਪ ਸਿੱਧੂ

ਮਾਨਸਾ ਸਾਰਾ ਯਹਾ,ਬਲਜੀਤ ਸ਼ਰਮਾ)20 ਫਰਵਰੀ : ਸਿੱਖਿਆ ਵਿਭਾਗ ਵੱਲ੍ਹੋ ਗੁਣਾਤਮਿਕ ਸਿੱਖਿਆ ਦੇ ਨਾਲ ਨਾਲ ਖੇਡ ਸਰਗਰਮੀਆਂ ਨੂੰ ਪ੍ਰਫੁੱਲਤ ਕਰਨ ਲਈ ਇਸ ਵਰ੍ਹੇ
ਸ਼ੈਸਨ ਦੇ ਪਹਿਲੇ ਦਿਨ ਤੋਂ ਹੀ ਹੋਵੇਗੀ ਪ੍ਰਾਇਮਰੀ ਖੇਡ ਸਰਗਰਮੀਆਂ ਦੀ ਹੋਵੇਗੀ ਸ਼ੁਰੂਆਤ, ਮਾਨਸਾ ਦੇ ਨੰਨੇ ਬਾਲ ਖਿਡਾਰੀ ਤੈਰਾਕੀ ਵਿੱਚ ਵੀ
ਸਟੇਟ ਪੱਧਰ ਦੇ ਮੁਕਾਬਲਿਆਂ ਚ ਕਰਨਗੇ ਜ਼ੋਰ ਅਜ਼ਮਾਈ,ਜ਼ਿਲ੍ਹਾ ਖੇਡ ਅਫਸਰ ਪ੍ਰਾਇਮਰੀ ਹਰਦੀਪ ਸਿੰਘ ਸਿੱਧੂ ਨੇ ਅੱਜ ਨਵੇਂ ਆਏ ਡਿਪਟੀ
ਕਮਿਸ਼ਨਰ ਗਰਪਾਲ ਸਿੰਘ ਚਹਿਲ ਨਾਲ ਕੀਤੀ ਗੱਲਬਾਤ ਤੋਂ ਬਾਅਦ ਇਸ ਗੱਲ ਦਾ ਕੀਤਾ ਪ੍ਰਗਟਾਵਾ। ਉਨ੍ਹਾਂ ਦੱਸਿਆ ਕਿ ਸਲਾਨਾ ਖੇਡ ਇਨਾਮ
ਵੰਡ ਸਮਾਰੋਹ ਵੀ ਜਲਦੀ ਕਰਵਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਪ੍ਰਾਇਮਰੀ ਖੇਡਾਂ ਦੌਰਾਨ ਹੁਣ ਪ੍ਰਾਇਮਰੀ ਸਕੂਲਾਂ ਨਾਲ ਸਬੰਧਤ ਪੰਜਵੀ ਕਲਾਸ ਤੱਕ ਦੇ ਲੜਕੇ ਲੜਕੀਆਂ ਵੀ ਸਟੇਟ ਪੱਧਰੀ
ਤੱਕ ਤੈਰਾਕੀ ਮੁਕਾਬਲਿਆਂ ਚ ਭਾਗ ਲੈ ਸਕਣਣੇ,ਜਿਸ ਕਰਕੇ ਮਾਨਸਾ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਚ ਪੜ੍ਹਦੇ ਵਿਦਿਆਰਥੀਆਂ ਲਈ ਮੁਫ਼ਤ
ਤੈਰਾਕੀ ਦੀ ਟਰੇਨਿੰਗ ਦਿੰਦਿਆਂ ਉਨ੍ਹਾਂ ਨੂੰ ਸਟੇਟ ਪੱਧਰ ਦੇ ਚੈਂਪੀਅਨ ਬਣਾਉਣ ਚ ਕੋਈ ਕਸਰ ਨਹੀ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ
ਪਿਛਲੇ ਵਰ੍ਹੇ ਦੌਰਾਨ ਗੱਤਕਾ ਨੂੰ ਪ੍ਰਾਇਮਰੀ ਖੇਡਾਂ ਚ ਸ਼ਾਮਲ ਕੀਤਾ ਗਿਆ ਸੀ,ਇਸ ਤੋਂ ਪਹਿਲਾ ਇਨ੍ਹਾਂ ਖੇਡਾਂ ਚ ਫੁੱਟਵਾਲ,ਖੋ ਖੋ, ਰੱਸਾਕਸੀ,ਕਬੱਡੀ
(ਸਰਕਲ,ਨੈਸ਼ਨਲ )ਕਰਾਟੇ,ਸਤਰੰਜ਼,ਯੋਗਾ,ਬੈਡਮਿੰਟਨ,ਸਕੇਟਿੰਗ ਅਤੇ ਐਥਲੈਟਿਕਸ ਮੁਕਾਬਲੇ ਸ਼ਾਮਲ ਹਨ। ਜ਼ਿਲ੍ਹਾ ਕਮੇਟੀ ਰਾਜੇਸ਼ ਬੁਢਲਾਡਾ ਨੇ
ਦੱਸਿਆ ਕਿ ਪਿਛਲੇ ਵਰ੍ਹੇ ਵੀ ਮਾਨਸਾ ਸਟੇਟ ਪ੍ਰਾਇਮਰੀ ਖੇਡਾਂ ਦੌਰਾਨ ਫੁੱਟਬਾਲ,ਰੋਪ ਸਕੇਪਿੰਗ,ਕਰਾਟੇ ਚ ਸਟੇਟ ਚੈਂਪੀਅਨ ਰਿਹਾ ਸੀ,ਬਾਕੀ ਖੇਡਾਂ ਚੋ
ਵੀ ਤੀਸਰੀ,ਚੌਥੀ ਪੁਜੀਸ਼ਨਾਂ ਚ ਸ਼ਾਮਲ ਸੀ। ਉਧਰ ਡਿਪਟੀ ਡੀ ਈ ਓ ਗੁਰਲਾਭ ਸਿੰਘ ਨੇ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਖੇਡਾਂ ਚ ਵੀ ਸਿੱਖਿਆ
ਵਿਭਾਗ ਵਿਸ਼ੇਸ਼ ਯੋਗਦਾਨ ਦਿੱਤਾ ਜਾ ਰਿਹਾ ਹੈ ਅਤੇ ਨਵੇਂ ਸ਼ੈਸਨ ਤੋ ਪ੍ਰਾਇਮਰੀ ਖੇਡਾਂ ਨੂੰ ਲੈਕੇ ਵਿਸ਼ੇਸ਼ ਯੋਜਨਾਬੰਦੀ ਬਣਾਈ ਜਾ ਰਹੀ ਹੈ। ਉਨ੍ਹਾਂ
ਦੱਸਿਆ ਜਲਦੀ ਹੀ ਸਲਾਨਾ ਖੇਡ ਸਨਮਾਨ ਸਮਾਰੋਹ ਕੀਤਾ ਜਾਵੇਗਾ,ਜਿਸ ਚ ਡਿਪਟੀ ਕਮਿਸ਼ਨਰ ਤੋ ਇਲਾਵਾ ਉੱਚ ਸਿੱਖਿਆ ਅਧਿਕਾਰੀ
ਸ਼ਮੂਲੀਅਤ ਕਰਨਗੇ। ਉਨ੍ਹਾਂ ਦੱਸਿਆ ਕਿ ਜਲਦੀ ਹੀ ਖੇਡ ਕਨਵੀਨਰਾਂ ਦੀ ਅਗਵਾਈ ਚ ਲੋੜੀਦੀ ਵਿਉਂਤਬੰਦੀ ਬਣਾਈ ਜਾਵੇਗੀ।

LEAVE A REPLY

Please enter your comment!
Please enter your name here