-ਨੌਜਵਾਨਾਂ ਨੂੰ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਅਤੇ ਨੈਸ਼ਨਲ ਅਰਬਨ ਲਾਇਵਲੀਹੂੱਡ ਮਿਸ਼ਨ ਤਹਿਤ ਹੁਨਰ ਵਿਕਾਸ ਦੀ ਮੁਫਤ ਟਰੇਨਿੰਗ

0
14

ਮਾਨਸਾ, 20 ਫਰਵਰੀ ਮਾਨਸਾ, 20 ਫਰਵਰੀ (ਸਾਰਾ ਯਹਾ,ਬਲਜੀਤ ਸ਼ਰਮਾ): ਪੰਜਾਬ ਹੁਨਰ ਵਿਕਾਸ ਮਿਸ਼ਨ ਅਧੀਨ ਜ਼ਿਲ੍ਹੇ ਵਿਚ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਅਤੇ ਨੈਸ਼ਨਲ ਅਰਬਨ ਲਾਇਵਲੀਹੂੱਡ ਮਿਸ਼ਨ ਤਹਿਤ ਨੌਜਵਾਨਾਂ ਨੂੰ ਵੱਖ-ਵੱਖ ਕਿੱਤਾਮੁਖੀ ਕੋਰਸਾਂ ਸਬੰਧੀ ਮੁਫ਼ਤ ਵਿਚ ਸਿਖਲਾਈ ਦਿੱਤੀ ਜਾ ਰਹੀ ਹੈ।
    ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਮਿਸ਼ਨ ਮੈਨੇਜਰ ਸ੍ਰੀ ਮਨੋਜ ਕੁਮਾਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਪੰਜਾਬ ਸਰਕਾਰ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਵਿਚ ਅਧਿਕਾਰਤ ਟਰੇਨਿੰਗ ਸਹਿਭਾਗੀਆਂ ਰਾਹੀਂ ਕਟਰ ਫੁੱਟਵੀਅਰ, ਡਾਕੁਮੈਂਟ ਅਸਿਟੈਂਟ, ਡੋਮੈਸਟਿਕ ਵਰਕਰ-ਕਮ-ਕੂਕ, ਰਿਪੇਅਰ ਵੈਲਡਰ, ਟੇਲਰਿੰਗ ਆਦਿ ਕੋਰਸ ਕਰਵਾਏ ਜਾ ਰਹੇ ਹਨ ਅਤੇ ਕੋਰਸ ਪੂਰਾ ਕਰਨ ਉਪਰੰਤ ਸਿਖਿਆਰਥੀਆਂ ਨੂੰ ਕੰਪਨੀਆਂ ਵਿਚ ਨੌਕਰੀ ਲਗਵਾਉਣ ਦਾ ਵੀ ਪ੍ਰਬੰਧ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਮਾਨਸਾ ਵਿਖੇ ਦੀਨ ਦਿਆਲ ਉਪਾਧਿਆ ਗ੍ਰਾਮੀਣ ਕੌਸ਼ਲ ਯੋਜਨਾ ਅਧੀਨ ਮੁੱਖ ਤੌਰ ਤੇ ਪੇਂਡੂ ਨੌਜਵਾਨਾਂ ਲਈ ਬਹੁਤ ਜਲਦ ਹੋਰ ਕੋਰਸਾਂ ਦੀ ਟਰੇਨਿੰਗ ਵੀ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਦੌਰਾਨ ਸਿਖਿਆਰਥੀਆਂ ਨੂੰ ਮੁਫਤ ਵਿਚ ਕਿਤਾਬਾਂ, ਵਰਦੀ ਤੋਂ ਇਲਾਵਾ ਆਉਣ  ਜਾਣ ਦਾ ਕਿਰਾਇਆ ਵੀ ਦਿੱਤਾ ਜਾਂਦਾ ਹੈ ਅਤੇ ਪਲੇਸਮੈਂਟ ਵੀ ਕਰਵਾਈ ਜਾਂਦੀ ਹੈ। ਚਾਹਵਾਨ ਵਧੇਰੇ ਜਾਣਕਾਰੀ ਲਈ ਪੰਜਾਬ ਹੁਨਰ ਵਿਕਾਸ ਮਿਸ਼ਨ ਅਧੀਨ ਜ਼ਿਲ੍ਹਾ ਪੱਧਰ ਤੇ ਕੰਮ ਰਹੀ ਟੀਮ ਨਾਲ 88475-42785, 94173-64863 ਅਤੇ 78886-10495 ਨੰਬਰਾਂ ਤੇ  ਸੰਪਰਕ ਕਰ ਸਕਦੇ ਹਨ। : ਪੰਜਾਬ ਹੁਨਰ ਵਿਕਾਸ ਮਿਸ਼ਨ ਅਧੀਨ ਜ਼ਿਲ੍ਹੇ ਵਿਚ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਅਤੇ ਨੈਸ਼ਨਲ ਅਰਬਨ ਲਾਇਵਲੀਹੂੱਡ ਮਿਸ਼ਨ ਤਹਿਤ ਨੌਜਵਾਨਾਂ ਨੂੰ ਵੱਖ-ਵੱਖ ਕਿੱਤਾਮੁਖੀ ਕੋਰਸਾਂ ਸਬੰਧੀ ਮੁਫ਼ਤ ਵਿਚ ਸਿਖਲਾਈ ਦਿੱਤੀ ਜਾ ਰਹੀ ਹੈ।
    ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਮਿਸ਼ਨ ਮੈਨੇਜਰ ਸ੍ਰੀ ਮਨੋਜ ਕੁਮਾਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਪੰਜਾਬ ਸਰਕਾਰ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਵਿਚ ਅਧਿਕਾਰਤ ਟਰੇਨਿੰਗ ਸਹਿਭਾਗੀਆਂ ਰਾਹੀਂ ਕਟਰ ਫੁੱਟਵੀਅਰ, ਡਾਕੁਮੈਂਟ ਅਸਿਟੈਂਟ, ਡੋਮੈਸਟਿਕ ਵਰਕਰ-ਕਮ-ਕੂਕ, ਰਿਪੇਅਰ ਵੈਲਡਰ, ਟੇਲਰਿੰਗ ਆਦਿ ਕੋਰਸ ਕਰਵਾਏ ਜਾ ਰਹੇ ਹਨ ਅਤੇ ਕੋਰਸ ਪੂਰਾ ਕਰਨ ਉਪਰੰਤ ਸਿਖਿਆਰਥੀਆਂ ਨੂੰ ਕੰਪਨੀਆਂ ਵਿਚ ਨੌਕਰੀ ਲਗਵਾਉਣ ਦਾ ਵੀ ਪ੍ਰਬੰਧ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਮਾਨਸਾ ਵਿਖੇ ਦੀਨ ਦਿਆਲ ਉਪਾਧਿਆ ਗ੍ਰਾਮੀਣ ਕੌਸ਼ਲ ਯੋਜਨਾ ਅਧੀਨ ਮੁੱਖ ਤੌਰ ਤੇ ਪੇਂਡੂ ਨੌਜਵਾਨਾਂ ਲਈ ਬਹੁਤ ਜਲਦ ਹੋਰ ਕੋਰਸਾਂ ਦੀ ਟਰੇਨਿੰਗ ਵੀ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਦੌਰਾਨ ਸਿਖਿਆਰਥੀਆਂ ਨੂੰ ਮੁਫਤ ਵਿਚ ਕਿਤਾਬਾਂ, ਵਰਦੀ ਤੋਂ ਇਲਾਵਾ ਆਉਣ  ਜਾਣ ਦਾ ਕਿਰਾਇਆ ਵੀ ਦਿੱਤਾ ਜਾਂਦਾ ਹੈ ਅਤੇ ਪਲੇਸਮੈਂਟ ਵੀ ਕਰਵਾਈ ਜਾਂਦੀ ਹੈ। ਚਾਹਵਾਨ ਵਧੇਰੇ ਜਾਣਕਾਰੀ ਲਈ ਪੰਜਾਬ ਹੁਨਰ ਵਿਕਾਸ ਮਿਸ਼ਨ ਅਧੀਨ ਜ਼ਿਲ੍ਹਾ ਪੱਧਰ ਤੇ ਕੰਮ ਰਹੀ ਟੀਮ ਨਾਲ 88475-42785, 94173-64863 ਅਤੇ 78886-10495 ਨੰਬਰਾਂ ਤੇ  ਸੰਪਰਕ ਕਰ ਸਕਦੇ ਹਨ।

LEAVE A REPLY

Please enter your comment!
Please enter your name here