ਨਹਿਰੂ ਯੂਵਾ ਕੇਦਰ ਮਾਨਸਾ ਵੱਲੋ ਕਰਵਾਈ ਗਈ ਯੂਥ ਪਾਰਲੀਮੈਂਟ ਦੌਰਾਨ ਵੱਖ ਵੱਖ ਵਿਸ਼ਿਆਂ ਤੇ ਵਿਚਾਰ ਚਰਚਾ

0
7

ਮਾਨਸਾ 19 ਫਰਵਰੀ (ਬਪਸ): ਨੋਜਵਾਨਾਂ ਨੂੰ ਸਰਕਾਰ ਦੀਆਂ ਵੱਖ ਵੱਖ ਸਕੀਮਾਂ ਦੀ ਜਾਣਕਾਰੀ ਦੇਣ ਅਤੇ ਉਹਨਾਂ ਨੂੰ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਵਿੱਚ ਭਾਗੀਦਾਰ ਬਣਾਉਣ ਹਿੱਤ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੌਂ ਬਲਾਕ ਪੱਧਰ ਤੇ ਯੂਥ ਪਾਰਲੀਮੈਂਟ ਕਰਵਾਈਆਂ ਜਾ ਰਹੀਆਂ ਹਨ।ਇਸ ਲੜੀ ਵੱਜੌ ਹੀ ਬਲਾਕ ਸਰਦੂਲਗੜ ਦੀ ਯੂਥ ਪਾਰਲੀਮੈਂਟ ਪਿੰਡ ਮਾਨਖੇੜਾ ਦੀ ਡਾ.ਅਬਦੁਲ ਕਲਾਮ ਕਿਤਾਬ ਘਰ ਵਿੱਚ ਭਗਤ ਪੂਰਨ ਸਿੰਘ ਸਪੋਰਟਸ ਕਲੱਬ ਦੇ ਸਹਿਯੋਗ ਨਾਲ ਕਰਵਾਈ ਗਈ।ਜਿਸ ਵਿੱਚ ਮੁੱਖ ਬੁਲਾਰੇ ਵਜੌਂ ਪੁਹੰਚੇ ਸਾਹਿਤਕਾਰ ਸ਼੍ਰੀ ਦਰਸ਼ਨ ਜੋਗਾ ਨੇ ਦੱਸਿਆ ਕਿ ਅੱਜ ਦਾ ਸਮਾਂ ਨੋਜਵਾਨਾਂ ਲਈ ਬਹੁੱਤ ਹੀ ਸੰਘਰਸ਼ ਕਰਨ ਵਾਲਾ ਸਮਾਂ ਹੈ ਦੇਸ਼ ਵਿਰੌਧੀ ਦੇਸ਼ ਨੋਜਵਾਨਾਂ ਨੂੰ ਨਸ਼ਿਆਂ ਦੀ ਦਲ-ਦਲ ਵਿੱਚ ਫਸਾ ਕੇ ਖਤਮ ਕਰ ਰਹੇ ਹਨ ਅਤੇ ਬੇਰਜੁਗਾਰੀ ਕਾਰਣ ਨੋਜਵਾਨ ਵਿਦੇਸ਼ਾਂ ਨੂੰ ਜਾ ਰਹੇ ਹਨ ਇਸ ਲਈ ਦੇਸ਼ ਵਿੱਚ ਹੀ ਨੌਜਵਾਨਾਂ ਨੂੰ ਸਵੈ-ਰੋਜਗਾਰ ਦੇ ਧੰਧਿਆਂ ਵੱਲ ਆਉਣਾ ਚਾਹੀਦਾ ਹੈ।ਸ਼੍ਰੀ ਜੋਗਾ ਨੇ ਇਹ ਵੀ ਕਿਹਾ ਸਾਨੂੰ ਸ਼ਬਦ ਗਿਆਂਨ ਹੋਣਾ ਚਾਹੀਦਾ ਹੈ ਜਿਸ ਨਾਲ ਵਿਅਕਤੀ ਦੀ ਸੌਚ ਸਾਰਿਥਕ ਹੁੰਦੀ ਹੈ।ਉਹਨਾਂ ਇਸ ਮੌਕੇ ਪਿੰਡ ਦੀ ਲਾਇਬਰੇਰੀ ਲਈ ਕਲੱਬ ਨੂੰ ਆਪਣੀਆਂ ਕਿਤਾਬਾਂ ਵੀ ਭੇਟ ਕੀਤੀਆਂ।ਪਿੰਡ ਮਾਨਖੇੜਾ ਦੇ ਹੀ ਜੰਮ-ਪਲ ਕਹਾਣੀਕਾਰ ਅਤੇ ਸਾਹਿਤਕਾਰ ਸ਼੍ਰੀ ਜਸਪਾਲ ਖੇੜਾ ਨੇ ਪਿੰਡ ਮਾਨਖੇੜਾ ਦੇ ਪਿਛੋਕੜ ਬਾਰੇ ਦੱਸਿਦਆਂ ਕਿਹਾ ਕਿ ਕਿਸ ਤਰਾਂ ਉਹਨਾਂ ਦੁ ਪੁਰਖਿਆਂ ਨੇ ਆਪਣੀ ਸਖਤ ਮਿਹਨਤ ਨਾਲ ਪਿੰਡ ਨੂੰ ਅੱਜ ਜਿਲ੍ਹਾ ਮਾਨਸਾ ਦੇ ਮੋਹਰੀ ਪਿੰਡਾਂ ਵਿੱਚ ਲਿਆਦਾਂ ਹੈ।ਉਹਨਾਂ ਕਿਹਾ ਕਿ ਉਹਨਾਂ ਦੀ ਪੂਰੀ ਕੋਸ਼ਿਸ ਹੈ ਕਿ ਪਿੰਡ ਦੇ ਨੋਜਵਾਨਾਂ ਨੂੰ ਨਸ਼ਿਆਂ ਤੋ ਦੂਰ ਰੱਖਣ ਹਿੱਤ ਪਿੰਡ ਵਿੱਚ ਖੇਡ ਮੇਦਾਨ ਅਤੇ ਪਿੰਡ ਵਿੱਚ ਲਾਇਬਰੇਰੀ ਦੀ ਸਥਾਪਨਾ ਕੀਤੀ ਹੈ ਅਤੇ ਇਸ ਨਾਲ ਥੋੜੇ ਸਮੇ ਵਿੱਚ ਹੀ 100 ਤੋਂ ਉਪਰ ਲੋਕਾਂ ਨੇ ਕਿਤਾਬਾਂ ਇਸ਼ੂ ਕਰਵਾ ਕੇ ਪੜੀਆਂ ਹਨ ਜੋ ਕਿ ਇੱਕ ਚੰਗੀ ਪਿਰਤ ਹੈ।ਨਹਿਰੂ ਯੁਵਾ ਕੇਂਦਰ ਮਾਨਸਾ ਦੇ ਸੀਨੀਅਰ ਲੇਖਾਕਾਰ ਅਤੇ ਪ੍ਰਰੋਗ੍ਰਾਮ ਦੇ ਮੁੱਖ ਪ੍ਰਬੰਧਕ ਸੰਦੀਪ ਸਿੰਘ ਘੰਡ ਨੇ ਦੱਸਿਆ ਕਿ ਨਹਿਰੂ ਯੂਵਾ ਕੇਦਰ ਮਾਨਸਾ ਹਮੇਸ਼ਾ ਜਿਲ੍ਹੇ ਦੀਆਂ ਨੋਜਵਾਨ ਗਤੀਵਿਧੀਆਂ ਰਿਮੋਟ ਪਿੰਡਾਂ ਵਿੱਚ ਕਰਨ ਦੀ ਕੋਸ਼ਿਸ ਕੀਤੀ ਜਾਂਦੀ ਹੈ ਤਾਂ ਜੋ ਦੂਰ ਦੁਰਾਡੇ ਪਿੰਡਾਂ ਦੇ ਲੌਕ ਵੀ ਸਰਕਾਰੀ ਸਕੀਮਾਂ ਦੀ ਜਾਣਕਾਰੀ ਹਾਸਲ ਕਰ ਸਕਣ।ਸ਼੍ਰੀ ਘੰਡ ਨੇ ਨੋਜਵਾਨਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਤੋ ਦੂਰ ਰਹਿ ਕੇ ਪਿੰਡ ਦੇ ਵਿਕਾਸ ਅਤੇ ਸਮਾਜਿਕ ਗਤੀਵਿਧੀਆਂ ਵਿੱਚ ਆਪਣਾ ਯੌਗਦਾਨ ਪਾਉਣਾ ਚਾਹੀਦਾ ਹੈ।ਉਹਨਾਂ ਕਿਹਾ ਕਿ ਪਿੰਡ ਵਿੱਚ ਲਾਇਬਰੇਰੀ ਦੀ ਸਥਾਪਨਾ ਕਰਨਾ ਕਲੱਬ ਦੇ ਨੋਜਵਾਨਾਂ ਦੀ ਚੰਗੀ ਸੌਚ ਦਾ ਪ੍ਰਤੀਕ ਹਨ।ਉਹਨਾਂ ਇਹ ਵੀ ਕਿਹਾ ਕਿ ਇਹ ਪਿੰਡ ਲਈ ਬੜੀ ਮਾਣ ਦੀ ਗੱਲ ਹੈ ਕਿ ਪਿੰਡ ਦੀ ਪੰਚਾਇੰਤ,ਪਿੰਡ ਦੇ ਸਕੂਲ ਦਾ ਮੁੱਖੀ ਅਤੇ ਸਮਾਜ ਸੇਵੀ ਕਲੱਬ ਦਾ ਪ੍ਰਧਾਨ ਸਾਝੇ ਰੂਪ ਵਿੱਚ ਪਿੰਡ ਦੇ ਨੋਜਵਾਨਾਂ ਲਈ ਕੰਮ ਕਰ ਰਹੇ ਹਨ।ਯੂਥ ਕਲਬਾਂ ਦੇ ਆਗੂ ਹਰਿੰਦਰ ਸਿੰਘ ਮਾਨਸ਼ਾਹੀਆਂ ਨੇ ਕਲੱਬਾਂ ਵੱਲੋ ਕੀਤੇ ਜਾਣ ਵਾਲੇ ਪ੍ਰਰੋਗ੍ਰਾਮਾਂ ਬਾਰੇ ਜਾਣਕਾਰੀ ਸਾਝੀ ਕੀਤੀ।ਉਹਨਾਂ ਕਿਹਾ ਕਿ ਕਲੱਬਾਂ ਨੂੰ ਪਿੰਡਾਂ ਵਿੱਚ ਕੰਮ ਕਰਦੇ ਹੋਏ ਬੜੀਆਂ ਮੁਸ਼ਕਲਾਂ ਦਾ ਸਾਹਮਾਣਾ ਕਰਨਾ ਪੈਂਦਾ ਹੈ ਪਰ ਫਿਰ ਵੀ ਬਿੰਨਾਂ ਕਿਸੇ ਸਰਕਾਰੀ ਫੰਡਾਂ ਤੋ ਨੋਜਵਾਨ ਕਲੱਬਾਂ ਚੰਗਾਂ ਕੰਮ ਕਰ ਰਹੀਆਂ ਹਨ।ਉਹਨਾਂ ਇਹ ਵੀ ਕਿਹਾ ਕਿ ਕੰਮ ਕਰਨ ਵਾਲੀਆਂ ਕਲੱਬਾਂ ਰਾਜਨੀਤੀ ਦਾ ਸ਼ਿਕਾਰ ਹੋ ਜਾਂਦੀਆਂ ਹਨ ਅਤੇ ਕਈ ਵਾਰ ਪ੍ਰਸਾਸ਼ਨ ਵੀ ਕਲੱਬਾਂ ਨਾਲ ਵਿਤਕਰਾ ਕਰ ਜਾਂਦਾ ਹੈ ਇਸ ਲਈ ਵੱਖ ਵੱਖ ਰਾਜਨੀਤੀ ਨਾਲ ਸਬੰਧਤ ਅਤੇ ਪ੍ਰਸਾਸ਼ਨ ਨਾਲ ਜੁੱੜੇ ਅਧਿਕਾਰੀਆਂ ਨੂੰ ਬਿੰਨਾ ਕਿਸੇ ਪੱਖਪਾਤ ਤੋਂ ਕੰਮ ਕਰਨਾ ਚਾਹੀਦਾ ਹੈ।ਵਿਚਾਰ ਚਰਚਾ ਵਿੱਚ ਭਾਗ ਲੈਦਿਆਂ ਭਗਤ ਪੂਰਨ ਕਲੱਬ ਦੇ ਸੀਨੀਅਰ ਆਗੂ ਮਨਪ੍ਰੀਤ ਸ਼ਰਮਾ,ਸਰਕਾਰੀ ਹਾਈ ਸਕੂਲ ਦੇ ਹੈਡਮਾਸਟਰ ਦੀਪਕ ਠਾਕੁਰ ਪਿੰਡ ਮਾਨਖੇੜਾ ਦੇ ਸਰਪੰਚ ਸੁਖਜੀਤ ਸਿੰਘ,ਕਲੱਬ ਦੇ ਸਰਪ੍ਰਸਤ ਅਤੇ ਸੀਨੀਅਰ ਆਗੂ ਸ਼ਰਨਜੀਤ ਸਿੰਘ,ਤੇਜਿੰਦਰ ਸ਼ਰਮਾ,ਜਗਵੀਰ ਸਿੰਘ ਨੇ ਕਿਹਾ ਕਿ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਵਿੱਚ ਕਲੱਬਾਂ ਪਿੰਡਾਂ ਦੀਆਂ ਪੰਚਾਇਤਾ ਦੇ ਨਾਲ ਨਾਲ ਸਰਕਾਰਾਂ ਨੂੰ ਵੀ ਇਸ ਲਈ ਕਲੱਬਾਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ।ਉਹਨਾਂ ਇਹ ਵੀ ਕਿਹਾ ਕਿ ਪਿੰਡਾਂ ਦੀਆਂ ਪੰਚਾਇੰਤਾਂ ਦੀ ਤਰਾਂ ਕਲੱਬਾਂ ਨੂੰ ਸਾਲ ਵਿੱਚ ਇੱਕ ਵਾਰ ਕਲੱਬ ਨੂੰ ਚਲਾਉਣ ਲਈ ਗ੍ਰਾਟ ਦੇਣੀ ਚਾਹੀਦੀ ਜਿਸ ਨਾਲ ਕਲੱਬਾਂ ਦਾ ਹੋਸਲਾ ਵੀ ਵੱਧਦਾ ਹੈ ਅਤੇ ਕਲੱਬਾਂ ਨੂੰ ਸਰਕਾਰੀ ਮਾਨਤਾ ਵੀ ਪ੍ਰਾਪਤ ਹੁੰਦੀ ਹੈ।ਇਸ ਤੋ ਇਲਾਵਾ ਵਿਚਾਰ ਚਰਚਾ ਵਿੱਚ ਮੈਬਰ ਪੰਚਾਇੰਤ ਰਾਜ ਕੁਮਾਰ ਸ਼ਰਮਾ,ਬਲਜੀਤ ਸਿੰਘ ਬਲਤੇਜ ਸਿੰਘ ਬਿੰਦਰ ਸਿੰਘ ਵਿਜੇ ਅੋਰੜਾ ਮਾਸਟਰ ਅਸ਼ੋਕ ਕੁਮਾਰ,ਮਾਸਟਰ ਰਣਜੀਤ ਸਿੰਘ ਅਤੇ ਕਲੱਬ ਮੈਬਰਾਂ ਨੇ ਵੀ ਭਾਗ ਲਿਆ।ਇਸ ਮੌਕੇ ਲੌਗੋਵਾਲ ਵਿੱਚ ਮਾਰੇ ਗਏ ਮਾਸੂਮ ਬੱਚਿਆਂ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਵੀ ਧਾਰਣ ਕੀਤਾ ਅਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ।ਭਗਤ ਪੂਰਨ ਸਪੋਰਟਸ ਕਲੱਬ ਦੇ ਮੁੱਖ ਆਗੂ ਅਤੇ ਯੂਥ ਪਾਰਲੀਮੈਟ ਦੇ ਸੰਚਾਲਕ ਮਨਪ੍ਰੀਤ ਸ਼ਰਮਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆ ਭਵਿੱਖ ਵਿੱਚ ਵੀ ਗਤੀਵਿਧੀਆਂ ਨੂੰ ਜਾਰੀ ਰੱਖਣ ਦਾ ਸਕਲੰਪ ਲਿਆ।ਇਸ ਮੌਕੇ ਕਲੱਬ ਵੱਲੌ ਮੁੱਖ ਮਹਿਮਾਨ ਅਤੇ ਬੁਲਾਰਿਆਂ ਨੂੰ ਯਾਦਗਰੀ ਚਿੰਨ ਦੇ ਕੇ ਵੀ ਸਨਾਮਨਿਤ ਕੀਤਾ ਗਿਆ।  Attachments area

LEAVE A REPLY

Please enter your comment!
Please enter your name here