*ਵਿਸਵ ਮਲੇਰੀਆ ਦਿਵਸ ਤੇ ਸਰਕਾਰੀ ਸਕੂਲ (ਲੜਕੇ) ਬੁਢਲਾਡਾ ਵਿਖੇ ਪੇਟਿੰਗ ਮੁਕਾਬਲੇ ਕਰਵਾਏ*

0
23

ਬੁਢਲਾਡਾ, 25 ਅਪ੍ਰੈਲ (ਸਾਰਾ ਯਹਾਂ/ਮੁੱਖ ਸੰਪਾਦਕ) ਸਿਵਲ ਸਰਜਨ ਡਾਕਟਰ ਅਰਵਿੰਦਪਾਲ ਸਿੰਘ ਦੀਆਂ ਹਦਾਇਤਾਂ ਤੇ ਜ਼ਿਲਾ ਮਾਨਸਾ ਐਪੀਡਮੋਲੋਜਿਸਟ ਸੰਤੋਸ਼ ਭਾਰਤੀ ਦੀ ਅਗਵਾਈ ਅਤੇ ਡਾਕਟਰ ਮਨਜੀਤ ਕੌਰ ਸੀਨੀਅਰ ਮੈਡੀਕਲ ਅਫਸਰ ਐਸ ਡੀ ਐੱਚ ਬੁਢਲਾਡਾ ਦੀ ਰਹਿਨੁਮਾਈ ਹੇਠ ਵਿਸਵ

ਮਲੇਰੀਆ ਦਿਵਸ ਪ੍ਰੋਗਰਾਮ ਤਹਿਤ ਸਰਕਾਰੀ ਸੈਕੰਡਰੀ ਸਕੂਲ ਬੁਢਲਾਡਾ ਵਿਖੇ ਮਲੇਰੀਆ ਜਾਗਰੂਕਤਾ ਕੈਂਪ ਅਤੇ ਪੇਟਿੰਗ ਮੁਕਾਬਲੇ ਕਰਵਾਏ । ਇਸ ਮੌਕੇ ਤੇ 

ਹੈਲਥ ਸੁਪਰਵਾਈਜ਼ਰ ਸੁਖਦੇਵ ਸਿੰਘ , ਮੰਗਲ ਸਿੰਘ,ਹਰਪ੍ਰੀਤ ਸਿੰਘ ਨੇ ਬੱਚਿਆਂ ਅਤੇ ਸਟਾਫ ਨੂੰ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਮਲੇਰੀਆ ਦੀ ਰੋਕਥਾਮ ਲਈ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ।ਵੱਧ ਤੋਂ ਵੱਧ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਡੇਂਗੂ,ਮਲੇਰੀਆ ਦਾ ਮੱਛਰ ਸਾਫ ਪਾਣੀ ਵਿੱਚ ਪਲਦਾ ਹੈ। ਲਾਰਵਾ ਪੈਦਾ ਹੋਣ ਦੇ ਸਾਫ ਪਾਣੀ ਦੇ ਮੁੱਖ ਸਰੋਤ ਕੂਲਰ ਫਰਿਜ ਦੀਆਂ ਟਰੇਆਂ, ਪਾਣੀਆਂ ਵਾਲੀਆਂ ਟੈਂਕੀਆਂ ਹੌਦੀਂਆ, ਪੰਛੀਆਂ ਦੇ ਪੀਣ ਲਈ ਰੱਖੇ ਗਏ ਕਟੋਰੇ ,ਮਨੀ ਪਲਾਂਟ ਵਾਲੀਆਂ ਬੋਤਲਾਂ,ਦੇਸੀ ਫਲੱਸ਼ ਵਿੱਚ ਰੱਖੇ ਗਏ ਘੜੇ,ਕਬਾੜ ਆਦਿ ਹਨ। ਇਹਨਾਂ ਚੀਜ਼ਾਂ ਦੀ ਸਫਾਈ ਹਫਤੇ ਵਿੱਚ ਇੱਕ ਵਾਰ ਜਰੂਰ ਕਰਨੀ ਚਾਹੀਦੀ ਹੈ ਤਾਂ ਕਿ ਇਹਨਾਂ ਵਿੱਚ ਲਾਰਵਾ ਨਾ ਪੈਦਾ ਹੋ ਸਕੇ। 

 ਕਾਂਬੇ ਨਾਲ ਬੁਖਾਰ ਚੜ੍ਹਦਾ ਹੈ,ਤੇਜ ਸਿਰ ਦਰਦ,ਬਦਨ ਦਰਦ,ਜੀ ਕੱਚਾ ਹੋਣਾ, ਕਮਜ਼ੋਰੀ ਹੋਣੀ ਆਦਿ ਡੇਂਗੂ ਮਲੇਰੀਆ ਦੇ ਲੱਛਣ ਹਨ।ਇਹ ਲੱਛਣ ਦਿਖਣ ਤੇ ਸਰਕਾਰੀ ਹਸਪਤਾਲਾਂ ਡਿਸਪੈਂਸਰੀਆਂ ਵਿੱਚ ਇਸਦਾ ਟੈਸਟ ਕਰਵਾਉਣਾ ਚਾਹੀਦਾ ਹੈ। ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮਲੇਰੀਆ ਦੇ ਟੈਸਟ ਅਤੇ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਇਸ ਮੌਕੇ ਤੇ ਪ੍ਰਿੰਸੀਪਲ ਪ੍ਰਵੀਨ ਕੁਮਾਰ, ਅਮਰਜੀਤ ਸਿੰਘ ਇੰਦਪ੍ਰੀਤ ਸਿੰਘ ਆਦਿ ਹਾਜਰ ਸਨ।

LEAVE A REPLY

Please enter your comment!
Please enter your name here