*ਪਰਮਿੰਦਰ ਬੋਧ ਨੂੰ ਥਾਪਿਆ ਡਾ. ਅੰਬੇਡਕਰ ਬਲੱਡ ਓਰਗਨਾਈਜੇਸ਼ਨ ਫਗਵਾੜਾ ਦਾ ਪ੍ਰਧਾਨ*

0
16

ਫਗਵਾੜਾ 31 ਮਾਰਚ (ਸਾਰਾ ਯਹਾਂ/ਸ਼ਿਵ ਕੌੜਾ) ਡਾ. ਅੰਬੇਡਕਰ ਬਲੱਡ ਓਰਗਨਾਈਜੇਸ਼ਨ ਫਗਵਾੜਾ ਵੱਲੋਂ ਅੱਜ ਖੇੜਾ ਰੋਡ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਜਿਸਦੀ ਪ੍ਰਧਾਨਗੀ ਅਮਰਜੀਤ ਖੁੱਤਣ ਵਾਈਸ ਚੇਅਰਮੈਨ ਅਤੇ ਕਮਲਜੀਤ ਮਾਹੀ ਸਰਪੰਚ ਅਮਰੀਕ ਨਗਰੀ ਨੇ ਸਾਂਝੇ ਤੌਰ ਤੇ ਕੀਤੀ। ਮੀਟਿੰਗ ਵਿੱਚ ਪਰਮਿੰਦਰ ਬੋਧ ਨੂੰ ਸਰਬ ਸੰਮਤੀ ਨਾਲ ਓਰਗਨਾਈਜੇਸ਼ਨ ਦੀ ਫਗਵਾੜਾ ਸ਼ਾਖਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਕਰਨਜੀਤ ਹਰਦੋ ਫਰਾਲਾ ਅਤੇ ਅਸ਼ਵਨੀ ਬਗਾਣੀਆ ਨੂੰ ਵਾਈਸ ਪ੍ਰਧਾਨ ਫਗਵਾੜਾ ਐਲਾਨਿਆ ਗਿਆ। ਸਮੂਹ ਹਾਜਰ ਮੈਂਬਰਾਂ ਨੇ ਨਵ ਨਿਯੁਕਤ ਪ੍ਰਧਾਨ ਪਰਮਿੰਦਰ ਬੋਧ ਅਤੇ ਉਹਨਾਂ ਦੇ ਸਾਥੀ ਮੀਤ ਪ੍ਰਧਾਨਾਂ ਨੂੰ ਸ਼ੁੱਭ ਇੱਛਾਵਾਂ ਦਿੰਦੇ ਹੋਏ ਫੁੱਲਾਂ ਦੇ ਹਾਰ ਪਾ ਕੇ ਸਨਮਾਨਤ ਕੀਤਾ। ਵਾਈਸ ਚੇਅਰਮੈਨ ਅਮਰਜੀਤ ਖੁੱਤਣ ਅਤੇ ਕਮਲਜੀਤ ਮਾਹੀ ਸਰਪੰਚ ਅਮਰੀਕ ਨਗਰੀ ਸਾਬਕਾ ਪ੍ਰਧਾਨ ਨੇ ਦੱਸਿਆ ਕਿ ਪਰਮਿੰਦਰ ਬੋਧ ਨੇ ਪਹਿਲਾਂ ਵੀ ਬਤੌਰ ਪ੍ਰਧਾਨ ਵਧੀਆ ਸੇਵਾਵਾਂ ਨਿਭਾਈਆਂ ਹਨ। ਜਿਸ ਨੂੰ ਦੇਖਦੇ ਹੋਏ ਦੁਬਾਰਾ ਸਰਬ ਸੰਮਤੀ ਨਾਲ ਪ੍ਰਧਾਨ ਦੇ ਅਹੁਦੇ ਨਾਲ ਨਵਾਜਿਆ ਗਿਆ ਹੈ। ਪਰਮਿੰਦਰ ਬੋਧ ਪ੍ਰਧਾਨ ਅਤੇ ਮੀਤ ਪ੍ਰਧਾਨ ਕਰਨਜੀਤ ਹਰਦੋ ਫਰਾਲਾ ਤੇ ਅਸ਼ਵਨੀ ਬਗਾਣੀਆ ਨੇ ਭਰੋਸਾ ਦਿੱਤਾ ਕਿ ਉਹ ਆਪਣੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ। ਉਹਨਾਂ ਦੱਸਿਆ ਕਿ 14 ਅਪ੍ਰੈਲ ਦਿਨ ਸੋਮਵਾਰ ਨੂੰ ਭਾਰਤ ਰਤਨ ਬਾਬਾ ਸਾਹਿਬ ਅੰਬੇਡਕਰ ਦੇ ਜਨਮ ਦਿਨ ਮੌਕੇ ਹਰ ਸਾਲ ਦੀ ਤਰ੍ਹਾਂ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਜਾਵੇਗਾ। ਇਸ ਮੌਕੇ ਬਲਵੀਰ ਬੈਂਸ ਸੀਨੀਅਰ ਮੈਂਬਰ, ਰਤਨ ਲਾਲ ਕੈਲੇ, ਜੀਤਾ ਭੁੱਲਾਰਾਏ, ਰਾਜੇਸ਼ ਕੁਮਾਰ, ਜੀਵਨ ਕੁਮਾਰ, ਗੁਰਜਿੰਦਰ ਸਿੰਘ ਨਿੱਝਰ, ਜਤਿਨ ਕੁਮਾਰ ਆਦਿ ਹਾਜਰ ਸਨ।

LEAVE A REPLY

Please enter your comment!
Please enter your name here