*ਬੁਢਲਾਡਾ ਸਿਲੰਡਰਾਂ ਦੇ ਭਰੇ ਕੈਂਟਰ ਨਾਲ ਸਕੂਟਰ ਸਵਾਰਾਂ ਦੀ ਟੱਕਰ ਚ 2 ਦੀ ਮੌਤ, 1 ਜ਼ਖਮੀ*

0
309

ਬੁਢਲਾਡਾ 2 ਜਨਵਰੀ (ਸਾਰਾ ਯਹਾਂ/ਅਮਨ ਮਹਿਤਾ) ਇਥੋ ਥੋੜੀ ਦੂਰ ਪਿੰਡ ਗੁੜ੍ਹੱਦੀ ਤੋਂ ਬੁਢਲਾਡਾ ਤੇ ਸਿਲੰਡਰਾਂ ਨਾਲ ਭਰੇ ਕੈਂਟਰ ਨਾਲ ਸਕੂਟਰ ਸਵਾਰਾਂ ਦੀ ਟੱਕਰ ਹੋ ਜਾਣ ਕਾਰਨ 2 ਵਿਅਕਤੀਆਂ ਦੀ ਮੌਤ ਹੋ ਗਈ ਅਤੇ 1 ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਜਾਣਕਾਰੀ ਅਨੁਸਾਰ ਪ੍ਰਦੀਪ ਖਾਨ (20), ਉਸਦਾ ਸਾਥੀ ਕ੍ਰਿਸ਼ਨ ਸਿੰਘ (21) ਅਤੇ ਕੁਲਵਿੰਦਰ ਸਿੰਘ 3 ਨੌਜਵਾਨ ਪਿੰਡ ਗੁੜ੍ਹੱਦੀ ਤੋਂ ਬੁਢਲਾਡਾ ਵੱਲ ਆ ਰਹੇ ਸੀ ਕਿ ਸਾਹਮਣੋ ਆ ਰਹੀ ਸਿਲੰਡਰਾਂ ਦੀ ਭਰੇ ਕੈਂਟਰ ਨਾਲ ਸਿੱਧੀ ਟੱਕਰ ਹੋ ਗਈ ਜਿਸ ਵਿੱਚ ਪ੍ਰਦੀਪ ਖਾਨ ਅਤੇ ਕ੍ਰਿਸ਼ਨ ਕੁਮਾਰ ਦੀ ਮੌਤ ਹੋ ਗਈ ਜਦੋਂ ਕਿ ਤੀਸਰਾ ਸਾਥੀ ਕੁਲਵਿੰਦਰ ਸਿੰਘ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਪੁਲਿਸ ਨੇ ਮ੍ਰਿਤਕ ਪ੍ਰਦੀਪ ਖਾਨ ਦੇ ਚਾਚਾ ਸੁਖਪਾਲਦੀਨ ਦੇ ਬਿਆਨ ਤੇ ਸਿਲੰਡਰ ਕੈਂਟਰ ਚਾਲਕ ਸਿਕੰਦਰ ਸਿੰਘ ਵਾਸੀ ਪਿੰਡ ਫੁੱਲੂਵਾਲਾ ਡੋਗਰਾ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਪਰੋਕਤ ਦੁਰਘਟਨਾ ਨੂੰ ਮੋਕੇ ਤੇ ਦੇਖਣ ਆਏ ਪਿੰਡ ਗੁੜ੍ਹੱਦੀ ਦੇ ਰਾਮ ਸਿੰਘ (50) ਪੁੱਤਰ ਗੁਰਪਿਆਰ ਸਿੰਘ ਦਰਘਟਨਾ ਨੂੰ ਦੇਖ ਕੇ ਦਿਲ ਦਹਿਲਨ ਕਾਰਨ ਮੌਤ ਹੋ ਗਈ। ਫੋਟੋ : ਮ੍ਰਿਤਕ ਪ੍ਰਦੀਪ ਅਤੇ ਕ੍ਰਿਸ਼ਨ ਦੀ ਫਾਇਲ ਫੋਟੋ।

LEAVE A REPLY

Please enter your comment!
Please enter your name here