

ਬੁਢਲਾਡਾ 2 ਜਨਵਰੀ (ਸਾਰਾ ਯਹਾਂਅਮਨ ਮਹਿਤਾ)ਬੱਛੋਆਣਾ ਦੌਦੜਾ ਰੋਡ ਤੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਕਾਰਾਂ ਦੇ ਸ਼ੀਸ਼ੇ ਤੋੜਨ ਅਤੇ ਮੋਟਰਸਾਈਕਲ ਸਵਾਰ ਨਾਲ ਕੁੱਟਮਾਰ ਅਤੇ ਨਕਦੀ ਖੋਹਣ ਦੇ ਮਾਮਲੇ ਨੂੰ ਐਸ.ਐਚ.ਓ. ਦੀ ਸਖਤ ਮਿਹਨਤ ਕਾਰਨ ਪੁਲਿਸ ਨੇ ਕੁੱਝ ਘੰਟਿਆਂ ਬਾਅਦ ਸੁਲਝਾਉਂਦਿਆ ਹਥਿਆਰਾਂ ਸਮੇਤ 3 ਵਿਅਕਤੀ ਕਾਬੂ ਕਰ ਲਏ ਹਨ। ਅੱਜ਼ ਸਦਰ ਪੁਲਿਸ ਬੁਢਲਾਡਾ ਦੇ ਐਸ.ਐਚ.ਓ. ਪ੍ਰਵੀਨ ਕੁਮਾਰ ਨੇ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ 5 ਵਿਅਕਤੀਆਂ ਵਿੱਚੋਂ 3 ਨੂੰ ਗ੍ਰਿਫਤਾਰ ਕਰ ਲਿਆ ਅਤੇ ਉਨ੍ਹਾਂ ਕੋਲੋ ਖੋਹੀ ਹੋਈ ਨਕਦੀ ਅਤੇ ਹਮਲਾ ਕਰਨ ਵਾਲੇ ਹਥਿਆਰ ਕਾਬੂ ਕਰ ਲਏ ਹਨ। ਇਨ੍ਹਾਂ ਦਾ ਮੁੱਖ ਮਕਸਦ ਕੁੱਟਮਾਰ ਕਰਕੇ ਲੁੱਟ ਖੋਹ ਕਰਨ ਦਾ ਸੀ। ਗ੍ਰਿਫਤਾਰ ਕੀਤੇ ਨਰਿੰਦਰ ਸਿੰਘ, ਸੰਦੀਪ ਸੂਟਾ ਅਤੇ ਵਿਸ਼ਾਲ ਬੁਢਲਾਡਾ ਹਨ ਅਤੇ ਇਨ੍ਹਾਂ ਦੇ ਦੋ ਸਾਥੀ ਰਾਜਪ੍ਰੀਤ ਗਾਂਧੀ ਅਤੇ ਰਵਿੰਦਰ ਸਿੰਘ ਪੁਲਿਸ ਦੀ ਗ੍ਰਿਫਤ ਤੋਂ ਦੂਰ ਹਨ ਜਿਨ੍ਹਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਐਸ.ਐਸ.ਪੀ. ਮਾਨਸਾ ਦੀਪਕ ਪਾਰਿਕ ਅਤੇ ਏ.ਐਸ.ਪੀ. ਬੁਢਲਾਡਾ ਮਨਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ ਹੇਠ ਸਦਰ ਪੁਲਿਸ ਵੱਲੋਂ ਵੱਖ ਵੱਖ ਥਿਊਰੀਆਂ ਤੇ ਕੰਮ ਕਰਦਿਆਂ ਵਾਰਦਾਤ ਨੂੰ ਅੰਜਾਮ ਦੇਣ ਵਾਲੇ 5 ਵਿਅਕਤੀਆਂ ਤੱਕ ਪਹੁੰਚ ਕੀਤੀ ਗਈ। ਇਸ ਮਾਮਲੇ ਦੀ ਹੋਰ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ। ਉਪਰੋਕਤ ਵਾਰਦਾਤ ਨੂੰ ਲੈ ਕੇ ਸ਼ਹਿਰ ਅੰਦਰ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਸੀ। ਜਿਸ ਨੂੰ ਪੁਲਿਸ ਨੇ ਕੁਝ ਘੰਟਿਆ ਬਾਅਦ ਹੀ ਲੋਕਾਂ ਚ ਪੈਦਾ ਹੋਏ ਡਰ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ।























