*ਪਿੰਡ ਡਸਕਾ ਵਿਖੇ ਲਗਾਇਆ ਗਿਆ 42 ਯੂਨਿਟਾਂ ਦਾ ਖ਼ੂਨਦਾਨ ਕੈੰਪ*

0
24

2 ਜਨਵਰੀ, ਬੁਢਲਾਡਾ (ਸਾਰਾ ਯਹਾਂ/ਅਮਨ ਮੇਹਤਾ ) ਬੁਢਲਾਡਾ ਨੇੜਲੇ ਪਿੰਡ ਡਸਕਾ ਵਿਖੇ ਰੇਸਰ ਫਿਜ਼ੀਕਲ ਸਪੋਰਟਸ ਅਕੈਡਮੀ ਡਸਕਾ ਅਤੇ ਇਲਾਕੇ ਦੀ ਸਮਾਜ ਸੇਵੀ ਸੰਸਥਾ ਨੇਕੀ ਫਾਉਂਡੇਸ਼ਨ ਬੁਢਲਾਡਾ ਵੱਲੋਂ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਖ਼ੂਨਦਾਨ ਕੈੰਪ ਲਗਾਇਆ ਗਿਆ, ਜਿੱਥੇ ਖੂਨਦਾਨੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲੈਂਦੇ ਹੋਏ, 42 ਯੂਨਿਟ ਖ਼ੂਨਦਾਨ ਕੀਤਾ। ਰੇਸਰ ਅਕੈਡਮੀ ਦੇ ਮਨਜੀਤ ਸਿੰਘ ਨੇ ਦੱਸਿਆ ਕਿ ਇਹ ਉਹਨਾਂ ਵੱਲੋਂ ਤੀਸਰਾ ਖ਼ੂਨਦਾਨ ਕੈੰਪ ਹੈ ਅਤੇ ਉਹ ਹਰ ਸਾਲ ਦੋ ਖ਼ੂਨਦਾਨ ਕੈੰਪ ਨੇਕੀ ਫਾਉਂਡੇਸ਼ਨ ਨਾਲ ਮਿਲਕੇ ਲਗਾ ਰਹੇ ਹਨ । ਨੇਕੀ ਟੀਮ ਨੇ ਦੱਸਿਆ ਕਿ ਇਸ ਸਮੇਂ ਮਾਨਸਾ ਜ਼ਿਲ੍ਹੇ ਵਿੱਚ ਖ਼ੂਨ ਦੀ ਭਾਰੀ ਕਮੀ ਚੱਲ ਰਹੀ ਹੈ, ਜਿਸਦੇ ਚਲਦਿਆਂ ਸਰਕਾਰੀ ਬਲੱਡ ਸੈਂਟਰ ਮਾਨਸਾ ਦੇ ਸਹਿਯੋਗ ਨਾਲ 9 ਜਨਵਰੀ ਨੂੰ ਪਿੰਡ ਸ਼ੇਖੂਪੁਰ ਖੁਡਾਲ ਵਿਖੇ ਖ਼ੂਨਦਾਨ ਕੈੰਪ ਲਗਾਇਆ ਜਾ ਰਿਹਾ ਹੈ। ਇਸ ਮੌਕੇ ਸ਼ਹਿਰ ਦੇ ਉੱਘੇ ਸਮਾਜ ਸੇਵੀ ਅਤੇ ਯੂਥ ਆਗੂ ਤਨਜੋਤ ਸਿੰਘ ਸਾਹਨੀ ਨੇ ਆਪਣੇ ਜਨਮਦਿਨ ਮਨਾਉਂਦੇ ਹੋਏ ਖ਼ੂਨਦਾਨ ਕੀਤਾ ਅਤੇ ਸੰਸਥਾ ਨੂੰ ਲੋੜਵੰਦ ਬੱਚਿਆਂ ਨੂੰ ਬੂਟ ਵੰਡਣ ਲਈ 5100 ਰੁਪਏ ਦਾ ਚੈੱਕ ਭੇਂਟ ਕੀਤਾ। ਨੇਕੀ ਟੀਮ ਵੱਲੋਂ ਸਾਰੇ ਹੀ ਖ਼ੂਨਦਾਨੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨੇਕੀ ਟੀਮ ਤੋਂ ਇਲਾਵਾ ਅਕੈਡਮੀ ਦੇ ਮੈਂਬਰ, ਨਗਰ ਪੰਚਾਇਤ ਸਮੇਤ ਪਿੰਡ ਦੇ ਮੋਹਤਵਰ ਹਾਜ਼ਰ ਸਨ।

LEAVE A REPLY

Please enter your comment!
Please enter your name here