*ਸਥਾਨਕ ਸ਼ਹਿਰ ਵਿਖੇ ਚੱਲ ਰਹੀਆਂ ਰਾਮਲੀਲਾਵਾਂ ਨੂੰ ਲੈ ਕੇ ਸ਼ਹਿਰ ਵਾਸੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ, ਸ਼੍ਰੀ ਰਾਮ ਨਾਟਕ ਕਲੱਬ ਦੀ ਸਟੇਜ ਤੇ ਬਾਲੀ ਬੱਧ ਦੇ ਸੀਨ ਪੇਸ਼ ਕੀਤੇ ਗਏ*

0
6

ਮਾਨਸਾ 13,ਅਕਤੂਬਰ (ਸਾਰਾ ਯਹਾਂ/ਬੀਰਬਲ ਧਾਲੀਵਾਲ) : ਸਥਾਨਕ ਸ਼ਹਿਰ ਵਿਖੇ ਚੱਲ ਰਹੀਆਂ ਰਾਮਲੀਲਾਵਾਂ ਨੂੰ ਲੈ ਕੇ ਸ਼ਹਿਰ ਵਾਸੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਜਿਸ ਦੇ ਤਹਿਤ ਸ਼੍ਰੀ ਰਾਮ ਨਾਟਕ ਕਲੱਬ ਅਤੇ ਸੁਭਾਸ਼ ਡਰਾਮਾਟਿਕ ਕਲੱਬ ਦੀ ਸਟੇਜ ਤੇ ਬਾਲੀ ਬੱਧ ਦੇ ਸੀਨ ਪੇਸ਼ ਕੀਤੇ ਗਏ, ਜੋ ਸ਼ਲਾਘਾਯੋਗ ਰਹੇ। ਇਸ ਤੋਂ ਪਹਿਲਾਂ ਸ਼੍ਰੀ ਰਾਮ ਨਾਟਕ ਕਲੱਬ ਦੀ ਸਟੇਜ ਤੇ 9ਵੀਂ ਰਾਤ ਦਾ ਉਦਘਾਟਨ ਸਮਾਜ ਸੇਵੀ ਵਿੰਨੂ ਸਿੰਗਲਾ ਨੇ ਰਿਬਨ ਕੱਟ ਕੇ ਕੀਤਾ। ਇਸ ਤੋਂ ਬਾਅਦ ਪਹਿਲੇ ਸੀਨ ਵਿੱਚ ਪੰਚਵਟੀ ਦਾ ਦ੍ਰਿਸ਼ ਪੇਸ਼ ਕੀਤਾ ਗਿਆ। ਜਿਸ ਵਿੱਚ ਰਾਮ, ਲਕਸ਼ਮਣ, ਸੀਤਾ ਦਾ ਬੈਠਣਾ ਅਤੇ ਰਾਵਨ ਵੱਲੋਂ ਸੀਤਾ ਨੂੰ ਚੁਰਾਉਣ ਦਾ ਦ੍ਰਿਸ਼ ਪੇਸ਼ ਕੀਤਾ ਗਿਆ। ਇਸ ਤੋਂ ਅਗਲੇ ਸੀਨ ਵਿੱਚ ਰਾਮ, ਲਕਸ਼ਮਣ ਵੱਲੋਂ ਸੀਤਾ ਨੂੰ ਲੱਭਣ ਦਾ ਦ੍ਰਿਸ਼ ਪੇਸ਼ ਕੀਤਾ ਗਿਆ। ਜਿਸ ਵਿੱਚ ਰਾਮ ਵੱਲੋਂ ਗਾਇਆ ਗੀਤ ‘ ਤੂੰਂ ਕਹਾ ਪੇ ਛੁਪੀ ਸੀਤੇ, ਤੁਜੇ ਰੋ ਰੋ ਪੁਕਾਰੂ ਮੈਂ’ ਕਾਫੀ ਸ਼ਲਾਘਾ ਯੋਗ ਰਿਹਾ। ਇਸ ਤੋਂ ਅਗਲੇ ਸੀਨ ਵਿੱਚ ਰਾਮ ਲਕਸ਼ਮਣ ਵੱਲੋਂ ਸੀਤਾ ਮਾਤਾ ਨੁੰ ਲੱਭਦੇ ਲੱਭਦੇ ਬਣਾਂ ਵਿੱਚ ਹਨੂਮਾਨ ਅਤੇ ਮਹਾਰਾਜਾ ਸੁਗਰੀਵ ਦਾ ਮਿਲਣਾ ਅਤੇ ਆਪਸ ਵਿੱਚ ਦੋਸਤੀ ਦਾ ਹੱਥ ਵਟਾਉਣਾ ਦੌਰਾਨ ਇੱਕ ਦੂਜੇ ਨੂੰ ਆਪਣੀ ਦੁੱਖਭਰੀ ਕਹਾਣੀ ਸੁਣਾਉਣਾ ਅਤੇ ਇੱਕ ਦੂਜੇ ਦੀ ਮੱਦਦ ਕਰਨ ਦਾ ਵਿਸ਼ਵਾਸ਼ ਦਿਵਾਉਣਾ, ਦੌਰਾਨ ਰਾਮ ਚੰਦਰ ਵੱਲੋਂ ਬਾਲੀ ਦਾ ਬੱਧ ਕਰਨਾ ਆਦਿ ਸੀਨ ਪੇਸ਼ ਕੀਤੇ ਗਏ, ਤੋਂ ਬਾਅਦ ਅੰਗਦ ਰੂਪੀ ਨੰਨੇ ਬੱਚੇ ਵੱਲੋਂ ਗਾਇਆ ਗੀਤ ਨੇ ਵੀ ਪੰਡਾਲ ਵਿੱਚ ਬੈਠੇ ਦਰਸ਼ਕਾਂ ਤੋਂ ਤਾੜੀਆਂ ਵਟੋਰੀਆਂ। ਆਖੀਰ ਵਿੱਚ ਬਾਲੀ ਦੀ ਪਤਨੀ ਤਾਰਾ ਵੱਲੋਂ ਵਿਰਲਾਪ ਦਾ ਸੀਨ ਵੀ ਸ਼ਲਾਘਾਯੋਗ ਰਿਹਾ। ਅੱਜ ਦੀ ਨਾਇਟ ਦੌਰਾਨ ਸ਼ਹਿਰ ਦੀ ਸਮਾਜ ਸੇਵੀ ਸੰਸਥਾ ਸ਼ਿਵ ਸ਼ਕਤੀ ਆਰਟ ਸਭਾ ਦੇ ਪ੍ਰਧਾਨ ਪ੍ਰੇਮ ਨਾਥ ਕਾਟੀ ਅਤੇ ਸਕੱਤਰ ਰਮੇਸ਼ ਜਿੰਦਲ ਵੱਲੋਂ ਸ਼੍ਰੀ ਰਾਮ ਨਾਟਕ ਕਲੱਬ ਦੇ ਆਗੂਆਂ ਨੁੰ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਮੁੱਖ ਮਹਿਮਾਨ ਅਤੇ ਆਰਟ ਸਭਾ ਦੇ ਆਗੂਆਂ ਨੂੰ ਵੀ ਕਲੱਬ ਦੇ ਅਹੁਦੇਦਾਰਾਂ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਕਲੱਬ ਦੇ ਕਲਾਕਾਰ ਰੋਹਿਤ ਭਾਰਤੀ, ਅਜੇ ਟੀਟੂ, ਪ੍ਰਵੀਨ ਪੀਪੀ, ਲੱਕੀ ਧੀਰ, ਨਵੀ ਜਿੰਦਲ, ਛੋਟਾ ਬੱਚਾ ਕਿੰਸ਼ੂ, ਰਿਆਨ, ਨੂਰਿਤ, ਸਥਾਨੀ ਧੀਰ, ਸਾਹਿਲ ਧੀਰ, ਜੀਵਨ ਮੀਰਪੁਰੀਆ, ਅਮਰ ਪੀਪੀ, ਗਜਿੰਦਰ ਨਿਆਰਿਆ, ਨਵੀ ਨਿਆਰਿਆ, ਕ੍ਰਿਸ਼ਨ ਪੱਪੀ, ਬਿੱਟੂ ਸ਼ਰਮਾ, ਤਰਸੇਮ ਕੱਦੂ, ਜੋਗਿੰਦਰ ਅੱਗਰਵਾਲ, ਸੁਭਾਸ਼ ਕਾਕੜਾ, ਕਾਮਰੇਡ ਰਿਸ਼ੀ, ਮਾ. ਰਾਜੇਸ਼, ਸਤੀਸ਼ ਧੀਰ, ਗੋਗੀ, ਦੀਪਕ, ਭੋਲਾ ਸ਼ਰਮਾ, ਅਮਿੰਤ, ਸੰਜੀਵ ਬਬਲਾ, ਦੀਪਕ ਮੋਬਾਇਲ ਆਦਿ ਨੇ ਆਪਣੀ ਆਪਣੀ ਭੂਮਿਕਾ ਬਾਖੂਬੀ ਨਿਭਾਈ। ਇਸ ਤੋਂ ਇਲਾਵਾ ਕਲੱਬ ਦੇ ਡਾਇਰੈਕਟਰ ਜਨਕ ਰਾਜ, ਜਗਦੀਸ਼ ਜੋਗਾ, ਦਿਵਾਨ ਭਾਰਤੀ, ਕਲੱਬ ਦੇ ਪ੍ਰਧਾਨ ਪ੍ਰੇਮ ਨਾਥ ਸਿੰਗਲਾ, ਉਪ ਪ੍ਰਧਾਨ ਸੁਰਿੰਦਰ ਲਾਲੀ, ਸਰਪ੍ਰਸਤ ਡਾ. ਆਰ. ਸੀ ਸਿੰਗਲਾ ਜਰਨਲ ਸਕੱਤਰ ਵਿਜੇ ਧੀਰ, ਸਕੱਤਰ ਨਵੀ ਜਿੰਦਲ, ਮੇਕਅੱਪ ਡਾਇਰਕੈਟਰ ਲੋਕ ਰਾਜ, ਪਵਨ ਧੀਰ, ਭੋਲਾ ਸ਼ਰਮਾ ਤੋਂ ਇਲਾਵਾ ਮਿਊਜਿਕ ਪਲੇ ਵਿਨੋਦ ਗਰਗ ਬਠਿੰਡਾ ਅਤੇ ਢੋਲਕ ਮਾਸਟਰ ਧੂਪ ਸਿੰਘ ਆਪਣੀ ਆਪਣੀ ਡਿਊਟੀ ਬਾਖੂਬੀ ਨਿਭਾ ਰਹੇ ਹਨ। ਕਲੱਬ ਦੇ ਪ੍ਰਧਾਨ ਪ੍ਰੇਮ ਨਾਥ ਸਿੰਗਲਾ, ਉਪ ਪ੍ਰਧਾਨ ਸੁਰਿੰਦਰ ਲਾਲੀ, ਜਰਨਲ ਸਕੱਤਰ ਵਿਜੇ ਧੀਰ, ਸਕੱਤਰ ਨਵੀ ਜਿੰਦਲ, ਖਜਾਨਚੀ ਸਤੀਸ਼ ਧੀਰ ਨੇ ਦੱਸਿਆ ਕਿ ਰਾਮਲੀਲਾ ਦਾ ਸਿੱਧਾ ਪ੍ਰਸ਼ਾਰਨ ਐਮ.ਐਮ ਨਿਊਜ ਮਾਨਸਾ ਤੇ ਰਾਤੀ 9 ਵਜੇ ਦਿਖਾਇਆ ਜਾਂਦਾ ਹੈ। ਇਸ ਦੇ ਨਾਲ ਮੰਚ ਸੰਚਾਲਣ ਦੀ ਭੂਮਿਕਾ ਰਮੇਸ਼ ਟੋਨੀ ਅਤੇ ਅਮਰਨਾਥ ਗਰਗ ਨਿਭਾ ਰਹੇ ਹਨ

LEAVE A REPLY

Please enter your comment!
Please enter your name here