ਕਾਂਗਰਸੀਆਂ ਨੇ ਰਾਜੇ ਵੜਿੰਗ ਨੂੰ ਦਿਖਾਈਆਂ ਕਾਲੀਆ ਝੰਡੀਆਂ

0
280

ਮਾਨਸਾ 24 ਅਪ੍ਰੈਲ(ਸਾਰਾ ਯਹਾ,(ਬਲਜੀਤ ਸ਼ਰਮਾ) -ਅੱਜ ਬਠਿੰਡਾ ਲੋਕ ਸਭਾ ਹਲਕੇ ਦੇ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਜਦ ਮਾਨਸਾ ਹਲਕੇ ਦੇ ਪਿੰਡਾਂ ਵਿੱਚ ਚੋਣ ਪ੍ਰਚਾਰ ਕਰ ਰਹੇ ਸਨ ਤਾਂ ਪਿੰਡ ਭੁਪਾਲ ਕਲਾਂ ਅਤੇ ਭੁਪਾਲ ਖੁਰਦ ਵਿਖੇ ਕਾਂਗਰਸੀਆਂ ਵਲੋਂ ਰੋਸ਼ ਜਾਹਿਰ ਕਰਦਿਆਂ  ਰਾਜੇ ਵੜਿੰਗ ਨੂੰ ਦਿਖਾਈਆਂ ਕਾਲੀਆ ਝੰਡੀਆਂ ਦਿਖਾਕੇ ਰੋਸ ਜਾਹਿਰ ਕੀਤਾ ਪਿੰਡ ਭੁਪਾਲ ਕਲਾਂ ਦੇ ਬਲਾਕ ਸੰਮਤੀ ਮੈਂਬਰ ਸ਼ਿੰਦਰਪਾਲ ਕੌਰ,ਸਾਬਕਾ ਬਲਾਕ ਸੰਮਤੀ ਮੈਂਬਰ ਬੂਟਾ ਸਿੰਘ,ਤੇਜਾ ਸਿੰਘ,ਬਿੱਟੂ ਸਿੰਘ,ਗਮਦੁਰ ਸਿੰਘ, ਪੰਚ ਤੇਜਾ ਸਿੰਘ ਅਤੇ ਭੁਪਾਲ ਖੁਰਦ ਦੇ ਬਲਮ ਸਿੰਘ ਬਲੀ, ਕਾਲਾ ਸਿੰਘ,ਅਤੇ ਸਾਬਕਾ ਸਰਪੰਚ ਨਾਇਬ ਸਿੰਘ ਨੇ ਦੱਸਿਆ ਕਿ ਅਸੀਂ ਸਾਰੇ ਹੀ ਪੁਰਾਣੇ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਸਬੰਧਤ ਰੱਖਦੇ ਹਾਂ ਪਰ ਸਾਬਕਾ ਵਿਧਾਇਕ ਸਾਨੂੰ ਜਾਣਬੁਝ ਕੇ ਹੈਰਾਨ ਪ੍ਰੇਸ਼ਾਨ ਕਰਨ ਲਈ ਅਕਾਲੀ ਦਲ ਚੋ ਆਏ ਲੋਕਾਂ ਨੂੰ ਅੱਗੇ ਕਰਨਾ ਚਾਹੁੰਦਾ ਹੈ ਊਨਾ ਕਿਹਾ ਕਿ ਸਾਨੂੰ ਅੱਜ ਦੇ ਪ੍ਰੋਗਰਾਮ ਵਾਰੇ ਦੱਸਿਆ ਤੱਕ ਨਹੀਂ ਗਿਆ ਗਿਆ  ਜਿਸ ਕਰਕੇ ਅਸੀਂ ਉਮੀਦਵਾਰ ਨੂੰ ਕਾਲੀਆ ਝੰਡੀਆਂ ਦਿਖਾਕੇ ਰੋਸ ਪ੍ਰਗਟ ਕੀਤਾ ਹੈ।

LEAVE A REPLY

Please enter your comment!
Please enter your name here