ਅਟਾਰੀ ਬਾਰਡਰ ‘ਤੇ ਕੱਲ ਬਦਲੇਗਾ ਗੇਟ, ਰਿਟ੍ਰੀਟ ਸੈਰੇਮਨੀ ਦੇਖ ਸਕਣਗੇ ਦੋਹਾਂ ਦੇਸ਼ਾਂ ਦੇ ਲੋਕ

0
6

ਅੰਮ੍ਰਿਤਸਰ— ਹੁਣ ਅਟਾਰੀ ਬਾਰਡਰ ‘ਤੇ ਦੋਹਾਂ ਦੇਸ਼ਾਂ ਦੇ ਲੋਕ ਇਕ-ਦੂਜੇ ਦੀ ਰਿਟ੍ਰੀਟ ਸੈਰੇਮਨੀ ਸਾਫ ਦੇਖ ਸਕਣਗੇ। ਇੱਥੇ ਲੱਗਣ ਵਾਲਾ ਸਭ ਤੋਂ ਵਜ਼ਨਦਾਰ ਅਤੇ ਲੰਬਾ ਗੇਟ ਤਿਆਰ ਹੋ ਗਿਆ ਹੈ। 13 ਅਗਸਤ ਨੂੰ ਬਾਰਡਰ ‘ਤੇ ਇਸ ਨੂੰ ਲਗਾ ਦਿੱਤਾ ਜਾਵੇਗਾ। ਆਜ਼ਾਦੀ ਦਿਹਾੜੇ ਦੇ ਮੌਕੇ ‘ਤੇ 15 ਅਗਸਤ ਨੂੰ ਬੀ. ਐੱਸ. ਐੱਫ. ਦੇ ਡੀ. ਜੀ. ਕੇ. ਕੇ. ਸ਼ਰਮਾ ਇਸ ਦਾ ਉਦਘਾਟਨ ਕਰਨਗੇ। ਖਾਸ ਗੱਲ ਇਹ ਹੈ ਕਿ ਇਸੇ ਤਰ੍ਹਾਂ ਦਾ ਗੇਟ ਪਾਕਿਸਤਾਨ ‘ਚ ਬਣ ਰਿਹਾ ਹੈ, ਜਿਸ ਨੂੰ ਪਾਕਿਸਤਾਨ ਵਾਲੇ ਪਾਸੇ ‘ਤੇ ਲਗਾਇਆ ਜਾਵੇਗਾ। ਉਸ ਗੇਟ ਦਾ ਡਿਜ਼ਾਇਨ ਭਾਰਤ ਤੋਂ ਲਿਆ ਗਿਆ ਹੈ।

ਅਟਾਰੀ ਬਾਰਡਰ ‘ਤੇ ਲੱਗਣ ਵਾਲੇ ਗੇਟ ਦੀ ਲੰਬਾਈ 51 ਫੁੱਟ ਅਤੇ ਵਜ਼ਨ 40 ਕੁਇੰਟਲ ਹੈ। ਇਸ ਗੇਟ ਦੇ ਦੋ ਦਰਵਾਜ਼ੇ ਹਨ, ਯਾਨੀ ਦੋਹਾਂ ਦਾ ਭਾਰ 20-20 ਕੁਇੰਟਲ ਹੈ। 8 ਕਾਰੀਗਰਾਂ ਨੇ ਦਿਨ-ਰਾਤ ਇਕ ਕਰਕੇ ਇਸ ਨੂੰ ਹਫਤੇ ‘ਚ ਤਿਆਰ ਕੀਤਾ ਹੈ।

ਇਸ ਗੇਟ ਨੂੰ ਬਣਾਉਣ ਦੀ ਲਾਗਤ 43 ਲੱਖ ਰੁਪਏ ਆਈ ਹੈ।ਭਾਰਤ ਦੀ 15,200 ਕਿਲੋਮੀਟਰ ਲੰਬੀ ਸਰਹੱਦ ਚੀਨ-ਤਿੱਬਤ, ਨੇਪਾਲ, ਭੂਟਾਨ, ਪਾਕਿਸਤਾਨ, ਬੰਗਲਾਦੇਸ਼ ਅਤੇ ਮਿਆਂਮਾਰ ਨਾਲ ਲੱਗਦੀ ਹੈ। ਇਸ ‘ਤੇ ਕਈ ਜਗ੍ਹਾ ਗੇਟ ਲੱਗੇ ਹਨ ਪਰ ਅਟਾਰੀ ਬਾਰਡਰ ‘ਤੇ ਲੱਗਣ ਵਾਲਾ ਗੇਟ ਇਨ੍ਹਾਂ ‘ਚੋਂ ਸਭ ਤੋਂ ਵੱਡਾ ਅਤੇ ਸੁਰੱਖਿਅਤ ਹੋਵੇਗਾ। ਅਟਾਰੀ-ਵਾਹਗਾ ਸਰਹੱਦ ‘ਤੇ ਰਿਟ੍ਰੀਟ ਸੈਰੇਮਨੀ ਵਾਲੀ ਜਗ੍ਹਾ ‘ਤੇ ਦੋਹਾਂ ਦੇਸ਼ਾਂ ਦੇ ਗੇਟ ਲੱਗੇ ਹਨ। ਮੌਜੂਦਾ ਸਮੇਂ ਜੋ ਗੇਟ ਲੱਗੇ ਹਨ ਉਨ੍ਹਾਂ ਕਾਰਨ ਸੈਲਾਨੀ ਬੀ. ਐੱਸ. ਐੱਫ. ਅਤੇ ਪਾਕਿਸਤਾਨ ਰੇਂਜਰਸ ਵੱਲੋਂ ਕੀਤੀ ਜਾਂਦੀ ਰਿਟ੍ਰੀਟ ਸੈਰੇਮਨੀ ਦੀ ਪਰੇਡ ਠੀਕ ਨਾਲ ਨਹੀਂ ਦੇਖ ਪਾਉਂਦੇ ਹਨ। ਸੈਲਾਨੀਆਂ ਨੂੰ ਦੇਖਦੇ ਹੋਏ ਬੀ. ਐੱਸ. ਐੱਫ. ਅਤੇ ਪਾਕਿਸਤਾਨ ਰੇਂਜਰਸ ਵਿਚਕਾਰ ਨਵੇਂ ਡਿਜ਼ਾਇਨ ਦੇ ਸਲਾਈਡਿੰਗ ਗੇਟ ਲਾਉਣ ‘ਤੇ ਸਹਿਮਤੀ ਬਣੀ ਸੀ।


EDITED BY : SARA YAHA | | Last Updated :10:40 am 12 august 2018

LEAVE A REPLY

Please enter your comment!
Please enter your name here