ਪੰਜਾਬ ਯੂਨੀਵਰਸਿਟੀ ਨੂੰ ਮਿਲਿਆ ਨਵਾਂ ਪ੍ਰਧਾਨ, ਅਕਾਲੀ ਦਲ ਦੇ ਵਿਦਿਆਰਥੀ ਵਿੰਗ ਦੀ ਝੰਡੀ

0
44

ਚੰਡੀਗੜ੍ਹ: ਪੰਜਾਬ ਯੂਨੀਵਰਸੀਟੀ ‘ਚ ਸ਼ੁੱਕਰਵਾਰ ਨੂੰ ਪ੍ਰਧਾਨਗੀ ਦੀ ਚੋਣ ਪ੍ਰਕਿਰਿਆ ਮੁਕੰਮਲ ਹੋਈ ਜਿਸ ਵਿੱਚ SOI ਦੇ ਉਮੀਦਵਾਰ ਚੇਤਨ ਚੌਧਰੀ ਦੀ ਜਿੱਤ ਹੋਈ। ਦੱਸ ਦੇਈਏ SOI ਅਕਾਲੀ ਦਲ ਦਾ ਵਿਦਿਆਰਥੀ ਵਿੰਗ ਹੈ। ਚੇਤਨ ਚੌਧਰੀ ਨੇ SFS ਦੀ ਪ੍ਰਿਯਾ ਗਰਗ ਨੂੰ ਹਰਾਇਆ।

SOI ਨੇ ਮਹਿਜ਼ 25 ਵੋਟਾਂ ਨਾਲ ਜਿੱਤ ਦਰਜ ਕੀਤੀ। ਚੋਣਾਂ ਵਿੱਚ NSUI ਦਾ ਉਮੀਦਵਾਰ ਵਾਈਸ ਪ੍ਰਧਾਨ ਚੁਣਿਆ ਗਿਆ ਜਦਕਿ INSO ਦੇ ਉਮੀਦਨਵਾਰ ਨੂੰ ਜਨਰਲ ਸਕੱਤਰ ਦਾ ਅਹੁਦਾ ਮਿਲਿਆ।

ਚੋਣਾਂ ਦਾ ਧਿਆਨ ਰੱਖਦੇ ਹੋਏ ਪ੍ਰਸ਼ਾਸ਼ਨ ਨੇ ਯੂਨੀਵਰਸੀਟੀ ‘ਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ। ਯੂਨੀਵਰਸਿਟੀ ਕੈਂਪਸ ਦੇ ਸਾਰੇ ਗੇਟਾਂ ‘ਤੇ ਮਹਿਲਾ ਅਤੇ ਮਰਦ ਕਾਂਸਟੇਬਲ ਤਾਇਨਾਤ ਕੀਤੇ ਗਏ। ਸਾਰੀਆਂ ਗੱਡੀਆਂ ਨੂੰ ਚੈੱਕ ਕਰਨ ਤੋਂ ਬਾਅਦ ਉਨ੍ਹਾਂ ਨੂੰ ਕੈਂਪਸ ‘ਚ ਐਂਟਰੀ ਦਿੱਤੀ ਜਾ ਰਹੀ ਸੀ।

LEAVE A REPLY

Please enter your comment!
Please enter your name here