ਬਲਾਤਕਾਰ ਪੀੜਤਾਂ ਬੱਚੀ ਨੂੰ ਦਿੱਤਾ ਸਾਢੇ ਚਾਰ ਲੱਖ ਰੂਪੈ ਦਾ ਮੁਆਵਜਾਂ

0
24

ਸ੍ਰੀ ਅਮਨਦੀਪ ਸਿੰਘ, ਸੀ.ਜੇ.ਐਮ.-ਕਮ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮਾਨਸਾ ਨੇ ਦੱਸਿਆ ਕਿ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਵੱਲੋ ਪੰਜਾਬ ਦੇ ਅਪਰਾਧ ਪੀੜਤਾਂ ਲਈ ਮੁਆਵਜਾਂ ਸਕੀਮ ਤਹਿਤ ਇੱਕ ਪੀੜਤਾਂ ਬੱਚੀ ਨੂੰ ਸਾਢੇ ਚਾਰ ਲੱਖ ਰੁਪਏ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਪੈਸaਲ ਕੋਰਟ, ਮਾਨਸਾ ਜੀ ਵੱਲੋ ਮਿਤੀ 20-08-2019 ਰਾਹੀ ਅ/ਧ 376 ਆਈ.ਪੀ.ਸੀ. ਅਤੇ ਸੈਕਸaਨ 3, 4, 5, 6 ਆਫ ਦੀ ਪੋਕਸੋ ਐਕਟ, 2012 ਦੇ ਕੇਸ ਵਿੱਚ ਜੱਜਮੈਟ ਪਾਸ ਕੀਤੀ ਸੀ ਅਤੇ  ਮਾਨਯੋਗ ਕੋਰਟ ਵੱਲੋ ਜੱਜਮੈਂਟ ਦੀ ਕਾਪੀ ਮਿਤੀ 20-08-2019 ਨੂੰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਿੱਚ ਭੇਜੀ ਗਈ, ਜਿਸ ਉਪਰੰਤ ਉਸ ਜੱਜਮੈਂਟ ਦੀ ਕਾਪੀ ਤੇ ਸਾਰੀ ਕਾਰਵਾਈ ਕਰਕੇ ਪੀੜਤ ਬੱਚੀ ਦੇ ਹੱਕ ਵਿੱਚ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮਾਨਸਾ ਵੱਲੋ ਮਿਤੀ 02-09-2019 ਨੂੰ ਸਾਢੇ ਚਾਰ ਲੱਖ ਰੁਪਏ ਦਾ ਅਵਾਰਡ ਪਾਸ ਕੀਤਾ ਗਿਆ।
ਉਹਨਾ ਅੱਗੇ ਦੱਸਿਆ ਕਿ ਮੁਆਵਜੇ ਦੇ ਅਜਿਹੇ ਕੇਸਾਂ ਵਿੱਚ ਲਾਭਪਾਤਰੀ ਦਾ ਨਾਮ ਗੁਪਤ ਰੱਖਿਆ ਜਾਦਾ ਹੈ ਤਾਂ ਜੋ ਉਸ ਨੂੰ ਸਮਾਜ ਵਿੱਚ ਕਿਸੇ ਕਿਸਮ ਦੀ ਜਲਾਲਤ ਦਾ ਸਾਹਮਣਾ ਨਾ ਕਰਨਾ ਪੈ ਸਕੇ। ਉਹਨਾ ਨੇ ਅਪੀਲ ਕੀਤੀ ਕਿ ਸਕੀਮ ਦਾ ਲਾਭ ਉਠਾਉਣ ਲਈ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਦੇ ਦਫਤਰ, ਕਿਸੇ ਵੀ ਪੈਰਾ ਲੀਗਲ ਵਲੰਟੀਅਰ, ਅਥਾਰਟੀ ਦੇ ਪੈਨਲ ਵਕੀਲ,   ਟੋਲ ਫਰੀ ਨੰਬਰ 1968 ਜਾਂ ਦਫਤਰ 01652-227022 ਉੱਪਰ ਸੰਪਰਕ ਕਰਨ।  

LEAVE A REPLY

Please enter your comment!
Please enter your name here