*ਪੜ੍ਹਾਈ ਅਤੇ ਖੇਡਾਂ ਨਾਲ-ਨਾਲ ਚੱਲਣ ਤਾਂ ਵਿਦਿਆਰਥੀਆਂ ਦੀ ਸਿਹਤ, ਭਵਿੱਖ, ਉੱਚੀਆਂ ਬੁਲੰਦੀਆਂ ਹਮੇਸ਼ਾ ਰਹਿੰਦੀਆਂ ਹਨ ਬਣੀਆਂ : ਥਾਣਾ ਮੁੱਖੀ*

0
50

ਮਾਨਸਾ 23 ਮਾਰਚ (ਸਾਰਾ ਯਹਾਂ/ਮੁੱਖ ਸੰਪਾਦਕ) ਖੇਡ ਸਫਲਤਾ ਦੀ ਯਾਤਰਾ” ਪ੍ਰੋਗਰਾਮ ਦੇ ਤਹਿਤ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਹੁਨਰਮੰਦ ਖਿਡਾਰੀ ਬੱਚਿਆਂ ਨੂੰ ਉਤਸ਼ਾਹਿਤ ਕਰਨ ਅਤੇ ਖੇਡਾਂ ਵਿੱਚ ਰੂਚੀ ਲੈਣ ਨੂੰ ਪ੍ਰੇਰਿਤ ਕਰਨ ਹਿੱਤ ਰੈਨੇਸਾਂ ਸਕੂਲ, ਮਾਨਸਾ ਵੱਲੋਂ ਪਿੰਡ ਅਹਿਮਦਪੁਰ ਵਿਖੇ ਬਾਬਾ ਕਿਸ਼ੋਰ ਦਾਸ ਜੀ ਦੀ ਸਮਾਧ ਤੇ ਇੱਕ ਜਜਬੇ ਜਿੱਤੇ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਪਿੰਡ ਵਾਸੀਆਂ, ਮੋਹਤਬਰ ਵਿਅਕਤੀਆਂ, ਸਕੂਲੀ ਬੱਚਿਆਂ ਤੋਂ ਇਲਾਵਾ ਮੁੱਖ ਮਹਿਮਾਨ ਵਜੋਂ ਥਾਣਾ ਸਿਟੀ ਬੁਢਲਾਡਾ ਦੇ ਮੁੱਖੀ ਭੁਪਿੰਦਰਜੀਤ ਸਿੰਘ ਨੇ ਸ਼ਮੂਲੀਅਤ ਕੀਤੀ। ਰੈਨੇਸਾਂ ਸਕੂਲ ਮਾਨਸਾ ਵਿਖੇ 9ਵੀਂ ਕਲਾਸ ਵਿੱਚ ਪੜ੍ਹਦੀ ਪਿੰਡ ਅਹਿਮਦਪੁਰ ਦੀ ਹੈਂਡਬਾਲ ਪੰਜਾਬ ਪੱਧਰ ਤੇ ਵਧੀਆ ਪ੍ਰਦਰਸ਼ਨ ਕਰਨ ਤੇ ਹਰਲੀਨ ਕੌਰ ਪੁੱਤਰੀ ਰਾਮ ਸਿੰਘ ਅਹਿਮਦਪੁਰ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਬੋਲਦਿਆਂ ਰੈਨੇਸਾਂ ਸਕੂਲ ਦੇ ਐੱਮ.ਡੀ ਅਵਤਾਰ ਸਿੰਘ ਨੇ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੀ ਵਿਦਿਆਰਥੀ ਜੀਵਨ ਲਈ ਜਰੂਰੀ ਹਨ। ਖੇਡਾਂ ਦਾ ਹੁਨਰ ਸਾਡੀ ਪ੍ਰਤਿਭਾ ਨੂੰ ਨਿਖਾਰਦਾ ਹੈ। ਅਨੇਕਾਂ ਬੱਚੇ ਇਨ੍ਹਾਂ ਦੋਨੋਂ ਖੂਬੀਆਂ ਨਾਲ ਆਪਣਾ ਭਵਿੱਖ ਉੱਜਵਲ ਬਣਾਉਂਦੇ ਹਨ। ਉਨ੍ਹਾਂ ਨੇ ਅਹਿਮਦਪੁਰ ਦੀ ਵਿਦਿਆਰਥਣ ਹਰਲੀਨ ਕੌਰ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਅਜਿਹੇ ਬੱਚਿਆਂ ਤੋਂ ਬਾਕੀ ਬੱਚਿਆਂ ਨੂੰ ਵੀ ਕੁਝ ਸਿੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਕੂਲ ਵੱਲੋਂ “ਖੇਡ ਸਫਲਤਾ ਦੀ ਯਾਤਰਾ” ਪ੍ਰੋਗਰਾਮ ਕਰਵਾਉਣ ਦਾ ਮਕਸਦ ਹੀ ਇਹੇ ਹੈ ਕਿ ਵੱਖ-ਵੱਖ ਥਾਵਾਂ ਤੇ ਜਿਹੜੇ ਵਿਦਿਆਰਥੀ-ਬੱਚੇ ਖੇਡਾਂ ਪ੍ਰਤੀ ਆਪਣੇ ਅੰਦਰ ਅਦਾਕਾਰੀ, ਹੁਨਰ ਅਤੇ ਪ੍ਰਤਿਭਾ ਰੱਖਦੇ ਹਨ। ਉਨ੍ਹਾਂ ਨੂੰ ਮੌਕਾ ਅਤੇ ਮੰਚ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਗੱਲ ਤੇ ਜੋਰ ਦਿੰਦੇ ਹਾਂ ਕਿ ਇੱਕਲੀ ਨਿਰੋਲ ਪੜ੍ਹਾਈ ਹੀ ਨਹੀਂ ਬਲਕਿ ਪੜ੍ਹਾਈ ਦੇ ਨਾਲ-ਨਾਲ ਹਰ ਵਿਦਿਆਰਥੀ-ਬੱਚੇ ਨੂੰ ਆਪਣੇ ਟੈਲੇਂਟ ਦੇ ਆਧਾਰ ਤੇ ਖੇਡਾਂ ਨਾਲ ਜੋੜ ਕੇ ਆਪਣਾ ਭਵਿੱਖ ਬਣਾਉਣਾ ਚਾਹੀਦਾ ਹੈ। ਉਨ੍ਹਾਂ ਨੇ ਇਸ ਦੌਰਾਨ ਅਨੇਕਾਂ ਵਿਦਿਆਰਥੀ, ਖਿਡਾਰੀਆਂ ਦੀ ਵੀ ਉਦਾਹਰਨ ਦਿੱਤੀ। ਇਸੇ ਦੌਰਾਨ ਥਾਣਾ ਮੁੱਖੀ ਭੁਪਿੰਦਰਜੀਤ ਸਿੰਘ ਨੇ ਵੀ ਸਕੂਲ ਦੇ ਖੇਡਾਂ ਨਾਲ ਜੁੜੇ ਇਸ ਪ੍ਰੋਗਰਾਮ ਨੂੰ ਵਿਦਿਆਰਥੀਆਂ ਲਈ ਪ੍ਰੇਰਣਾਦਾਇਕ ਦਸਦਿਆਂ ਕਿਹਾ ਕਿ ਵਿਦਿਆਰਥੀ ਦੇ ਜੀਵਨ ਵਿੱਚ ਪੜ੍ਹਾਈ ਅਤੇ ਖੇਡਾਂ ਨਾਲ-ਨਾਲ ਚੱਲਣ ਤਾਂ ਉਨ੍ਹਾਂ ਦੀ ਸਿਹਤ, ਭਵਿੱਖ, ਉੱਚੀਆਂ ਬੁਲੰਦੀਆਂ ਹਮੇਸ਼ਾ ਬਣੀਆਂ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਉਨ੍ਹਾਂ ਅੰਦਰ ਜੋ ਵੀ ਖੇਡ ਦੀ ਰੂਚੀ ਹੈ। ਉਸ ਨੂੰ ਬਾਹਰ ਲੈ ਕੇ ਆਉਣਾ ਚਾਹੀਦਾ ਹੈ। ਪੜ੍ਹਾਈ, ਖੇਡਾਂ, ਸ਼ੋਂਕ, ਦਿਲਚਸਪੀ, ਬਰਾਬਰ ਹੋਣ ਤਾਂ ਇੱਕ ਦਿਨ ਸਫਲਤਾ ਜਰੂਰ ਕਦਮ ਚੁੰਮਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਜਿਲ੍ਹਾ ਪੁਲਿਸ ਮੁੱਖੀ ਭਾਗੀਰਥ ਸਿੰਘ ਮੀਨਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਪੁਲਿਸ ਨਸ਼ਾ ਤਸ਼ਕਰਾਂ ਅਤੇ ਮਾੜੇ ਅਨਸਰਾਂ ਵਿਰੁੱਧ ਪੂਰੀ ਤਰ੍ਹਾਂ ਸਰਗਰਮ ਹੈ। ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵੀ ਨਸ਼ਾ ਤਸ਼ਕਰ ਉਨ੍ਹਾਂ ਦੇ ਧਿਆਨ ਵਿੱਚ ਹੈ ਤਾਂ ਇਸ ਦੀ ਗੁਪਤ ਸੂਚਨਾ ਉਨ੍ਹਾਂ ਨੂੰ ਦਿੱਤੀ ਜਾਵੇ ਤਾਂ ਜੋ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਵੀ ਵੱਧ ਤੋਂ ਵੱਧ ਖੇਡਾਂ ਨਾਲ ਜੁੜਣਾ ਚਾਹੀਦਾ ਹੈ ਤਾਂ ਜੋ ਨਸ਼ਿਆਂ ਨੂੰ ਠੱਲ੍ਹ ਪਾਈ ਜਾ ਸਕੇ। ਇਸ ਮੌਕੇ ਥਾਣਾ ਮੁੱਖੀ ਭੁਪਿੰਦਰਜੀਤ ਸਿੰਘ ਨੇ ਵਿਦਿਆਰਥਣ ਹਰਲੀਨ ਕੌਰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੁਬਾਰਕਬਾਦ ਦਿਤੀ। ਇਸੇ ਦੌਰਾਨ ਵਿਦਿਆਰਥਣ ਹਰਲੀਨ ਕੌਰ ਦਾ ਵਧੀਆ ਪ੍ਰਦਰਸ਼ਨ ਕਰਨ ਅਤੇ ਥਾਣਾ ਮੁੱਖੀ ਭੁਪਿੰਦਰਜੀਤ ਸਿੰਘ ਦਾ ਨਸ਼ਿਆਂ ਖਿਲਾਫ ਵਧੀਆ ਮੁੰਹਿਮ ਬਦਲੇ ਸਨਮਾਨ ਕੀਤਾ ਗਿਆ। ਇਸ ਮੌਕੇ ਮਹੰਤ ਕੇਸਰ ਦਾਸ, ਵਿਦਿਆਰਥਣ ਦੀ ਮਾਤਾ ਗੁਰਸਿਮਰਨ ਕੌਰ, ਦਾਦੀ ਜਸਵਿੰਦਰ ਕੌਰ, ਦਾਦਾ ਜਗਸੀਰ ਸਿੰਘ ਢਿੱਲੋਂ, ਚਾਚਾ ਤਰਸੇਮ ਸਿੰਘ ਢਿੱਲੋਂ, ਕਰਨਵੀਰ ਸਿੰਘ ਢਿੱਲੋਂ, ਗੁਰਪ੍ਰੀਤ ਕੌਰ, ਸਰਪੰਚ ਵੀਰਪਾਲ ਕੌਰ ਦੇ ਪਤੀ ਹਰਭਜਨ ਸਿੰਘ, ਮੈਂਬਰ ਜੱਗਰ ਸਿੰਘ, ਮੈਂਬਰ ਜਿਓਣਾ ਰਾਮ, ਜਗਮੇਲ ਸਿੰਘ ਖਾਲਸਾ, ਅਜੈਬ ਸਿੰਘ ਚਹਿਲ, ਜਗਚਾਨਣ ਸਿੰਘ ਦਲਿਓ, ਹੇਮ ਰਾਜ ਸ਼ਰਮਾ, ਗ੍ਰਾਮ ਪੰਚਾਇਤ, ਬਾਬਾ ਕਿਸ਼ੋਰ ਦਾਸ ਪ੍ਰਬੰਧਕ ਕਮੇਟੀ, ਗਊਸ਼ਾਲਾ ਕਮੇਟੀ, ਰੈਨੇਸਾਂ ਸਕੂਲ ਪ੍ਰਬੰਧਕ ਕਮੇਟੀ ਅਤੇ ਮੋਹਤਬਰ ਵੱਲੌ  ਸਨਮਾਨਿਤ ਕੀਤਾ।

LEAVE A REPLY

Please enter your comment!
Please enter your name here