*ਕਿਸਾਨਾਂ ਤੇ ਕਾਰਵਾਈ ਕਰਕੇ ਭਗਵੰਤ ਮਾਨ ਨੇ ਬੀ ਜੇ ਪੀ ਨਾਲ ਯਾਰੀ ਨਿਭਾਈ ……ਗੁਰਪ੍ਰੀਤ ਵਿੱਕੀ*

0
48

ਮਾਨਸਾ ਮਾਰਚ 23 (ਸਾਰਾ ਯਹਾਂ/ਮੁੱਖ ਸੰਪਾਦਕ) ਬੀਤੇ ਦਿਨੀ ਖਨੌਰੀ ਬਾਡਰ ਤੇ ਪਿਛਲੇ ਲੰਬੇ ਸਮੇਂ ਤੋਂ ਲੱਗੇ ਕਿਸਾਨੀ ਧਰਨੇ ਨੂੰ ਜਬਰੀ ਚੁਕਵਾਉਣ ਨੂੰ ਲੈ ਕੇ ਮਾਨਸਾ ਕਾਂਗਰਸ ਕਮੇਟੀ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਐਡਵੋਕੇਟ ਗੁਰਪ੍ਰੀਤ ਸਿੰਘ ਵਿੱਕੀ ਨੇ ਪੰਜਾਬ ਸਰਕਾਰ ਨੂੰ ਕਰੜੇ ਹੱਥੀਂ ਲੈਂਦੇ ਕਿਹਾ ਕਿ ਕਿਸਾਨਾਂ ਦੇ ਧਰਨੇ ਨੂੰ ਜਾਲਮਾਨਾ ਤਰੀਕੇ ਨਾਲ ਚੁਕਵਾਉਣ ਤੇ ਕਿਸਾਨਾਂ ਨਾਲ ਮੀਟਿੰਗ ਦੇ ਨਾਮ ਤੇ ਧੋਖਾ ਕਰਨਾ ਇਹ ਸਾਬਤ ਕਰਦਾ ਹੈ ਕਿ ਭਗਵੰਤ ਮਾਨ ਨੇ ਕਿਸਾਨਾਂ ਦੀ ਮੁੱਢ ਤੋਂ ਦੁਸ਼ਮਣ ਪਾਰਟੀ ਬੀਜੇਪੀ ਨਾਲ ਆਪਣੇ ਰਿਸਤੇ ਹੋਰ ਗੂੜੇ ਕੀਤੇ ਹਨ ਤੇ ਅਮਿਤ ਸ਼ਾਹ ਨਾਲ ਯਾਰੀ ਨਿਭਾਈ ਹੈ ਕਿਉਂਕਿ ਜਿਸ ਤਰ੍ਹਾਂ ਕਿਸਾਨ ਆਗੂਆਂ ਨੂੰ ਮੀਟਿੰਗ ਦੇ ਧੋਖੇ ਵਿਚ ਰੱਖ ਕੇ ਗ੍ਰਿਫਤਾਰ ਕੀਤਾ ਗਿਆ ਤੇ ਬਾਅਦ ਵਿਚ ਧਰਨੇ ਵਾਲੀ ਜਗ੍ਹਾ ਤੇ ਬਲਡੋਜਰ ਚੱਲਿਆ ਇਹ ਸਬ ਗਿਣੀ ਮਿਥੀ ਸਾਜਸ਼ ਦਾ ਹੀ ਹਿੱਸਾ ਹੈ ਉਹਨਾਂ ਕਿਹਾ ਕਿ ਧਰਨੇ ਉਪਰ ਮਜੂਦ ਕਿਸਾਨਾਂ ਦੇ ਸਾਮਾਨ ਤੇ ਮਸੀਨਰੀ ਨੂੰ ਲੁਟਿਆ ਜਾ ਰਿਹਾ ਹੈ ਅਜੇਹੀ ਸ਼ਰਮਨਾਕ ਘਟਨਾ ਨੂੰ ਅੰਜਾਮ ਦੇਣ ਵਿੱਚ ਆਮ ਆਦਮੀ ਪਾਰਟੀ ਦੇ ਐਮ ਐਲ ਏ ਦੇ ਨਜਦੀਕੀ ਰਿਸਤੇਦਾਰਾਂ ਦੇ ਵੀ ਨਾਮ ਸਾਮਣੇ ਆਏ ਹਨਵਿੱਕੀ ਨੇ ਆਪ ਸਰਕਾਰ ਦੇ ਮੰਤਰੀ ਤੇ ਵਿਧਾਇਕਾਂ ਤੇ ਕਿਸਾਨਾਂ ਨੂੰ ਗੁਮਰਾਹ ਕਰਨ ਦਾ ਦੋਸ ਲਾਉਂਦੇ ਕਿਹਾ ਕਿ ਸਰਕਾਰ ਦੇ ਸਾਰੇ ਨੁਮਾਈਂਦੇ ਅੱਜ ਪੰਜਾਬ ਦੇ ਕਿਸਾਨਾਂ ਨਾਲ ਹੋਣ ਦਾ ਦਾਵਾ ਕਰ ਰਹੇ ਹਨ ਪਰੰਤੂ ਜੇਕਰ ਆਪ ਸਰਕਾਰ ਕਿਸਾਨਾਂ ਪ੍ਰਤੀ ਏਨੀ ਫ਼ਿਕਰਮੰਦ ਹੈ ਤਾਂ ਉਹਨਾਂ ਨੇ ਕਿਸਾਨ ਆਗੂਆਂ ਨੂੰ ਆਪਣੇ ਭਰੋਸੇ ਵਿੱਚ ਲੈ ਕੇ ਧਰਨਾ ਚੁਕਾਉਣ ਦੀ ਅਪੀਲ ਕਰਨੀ ਸੀ ਨਾ ਕਿ ਉਹਨਾਂ ਨੂੰ ਧੋਖਾ ਦੇਣਾ ਸੀ ਵਿੱਕੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਕਿਸਾਨ ਤੇ ਪੰਜਾਬ ਵਿਰੋਧੀ ਚਿਹਰਾ ਲੋਕਾਂ ਸਾਮਣੇ ਆ ਗਿਆ ਹੈ ਤੇ ਪੰਜਾਬ ਦੇ ਲੋਕ ਇਹਨਾਂ ਨੂੰ ਸਬਕ ਸਿਖਾਉਣ ਲਈ ਤਿਆਰ ਹਨ

LEAVE A REPLY

Please enter your comment!
Please enter your name here