

23 ਮਾਰਚ (ਸਾਰਾ ਯਹਾਂ/ਮੁੱਖ ਸੰਪਾਦਕ) – ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਥੇ ਜਗਾ ਜਗਾ ਸਹੀਦੇ ਆਜਮ ਸ੍.ਭਗਤ ਨੂੰ ਸਰਧਾਂਜਲੀ ਅਰਪਿਤ ਕੀਤੀ ਗਈ ,ਓਥੇ ਹੀ ਮਾਨਸਾ ਸਹਿਰ ਅੰਦਰ ਵਾਰਡ ਨੰ 25 ਵਿੱਚ ਸਥਾਪਿਤ ਰਾਜਗੁਰੂ,ਸੁਖਦੇਵ ਸਿੰਘ ,ਭਗਤ ਸਿੰਘ ਦੇ ਬੁੱਤਾਂ ਨੂੰ ਸਰਧਾ ਦੇ ਫੁੱਲ ਭੇਟ ਕੀਤੇ ਗਏ I ਆਗੂਆਂ ਸੰਬੰਧਨ ਕਰਦਿਆਂ ਕਿਹਾ ਕਿ ਭਗਤ ਸਿੰਘ ਦੇ ਸੁਪਨਿਆਂ ਦਾ ਰਾਜ ਸਿਰਜਣ ਲਈ ਸਾਨੂੰ ਏਕੇ ਦੀ ਮਜਬੂਤੀ ਬਣਾਉਣ ‘ਤੇ ਹੋਰ ਜਿਆਦਾ ਜੋਰ ਦੇਣਾ ਪਵੇਗਾ I ਉਨਾਂ ਕਿਹਾ ਕਿ ਸਮੂਹਿਕ ਏਕਤਾ ਹੀ ਕਾਰਪੋਰੇਟ ਸਿਸਟਮ ਨੂੰ ਪਿੱਛੇ ਧੱਕ ਕੇ ਆਮ ਮਿਹਨਤਕਸ਼ ਲੋਕਾਂ ਦੀ ਗੱਲ ਕਰੇਗੀ,ਇਹੀ ਮਨੋਰਥ ਤਹਿਤ ਦੇਸ ਨੂੰ ਆਜਾਦ ਕਰਵਾਉਣ ਵਾਲੇ ਸਾਡੇ ਸ਼ਹੀਦਾਂ ਦਾ ਸੀ I ਜਿਸ ਤੇ ਪਹਿਰਾ ਦੇਣ ਲੲਈ ਐਸ.ਕੇ.ਐਮ ਵਚਨਵੱਧ ਹੈ I ਇਸ ਸਮੇਂ ਮੈਡੀਕਲ ਪਰੈਕਟੀਸਨਰ ਐਸੋਸੀਏਸ਼ਨ ਦੇ ਆਗੂ ਧੰਨਾ ਮੱਲ ਗੋਇਲ,ਪੰਜਾਬ ਕਿਸਾਨ ਯੂਨੀਅਨ ਦੇ ਗੁਰਨਾਮ ਸਿੰਘ ਭੀਖੀ,ਗੁਰਜੰਟ ਸਿੰਘ ਮਾਨਸਾ,ਡਕੌਂਦਾ ਦੇ ਮੱਖਣ ਸਿੰਘ ਭੈਣੀ,ਮੋਰਚੇ ਦੇ ਪਰੈਸ ਸਕੱਤਰ ਨਰਿੰਦਰ ਕੌਰ ਬੁਰਜ ਹਮੀਰਾ,ਕਰਾਂਤੀਕਾਰੀ ਕਿਸਾਨ ਯੂਨੀਅਨ ਦੇ ਭਜਨ ਸਿੰਘ ਘੁੰਮਣ,ਡਕੌਂਦਾ ਬੁਰਜ ਗਿੱਲ ਦੇ ਰਾਜ ਸਿੰਘ ਅਕਲੀਆ,ਬੀ.ਕੇ.ਯੂ ਕਾਦੀਆਂ ਦੇ ਮਲਕੀਤ ਸਿੰਘ,ਬੀ.ਕੇ.ਯੂ ਮਾਨਸਾ ਦੇ ਉੱਗਰ ਸਿੰਘ,ਜਮਹੂਰੀ ਕਿਸਾਨ ਸਭਾ ਦੇ ਆਗੂ ਮੇਜਰ ਸਿੰਘ ਦੂਲੋਵਾਲ,ਮੁਸਲਿਮ ਫਰੰਟ ਦੇ ਆਗੂ ਰਵੀ ਕੁਮਾਰ,ਬਿਜਲੀ ਬੋਰਡ ਰਿਟਾਇਰਡ ਮੁਲਾਜਮ ਆਗੂ ਮਨਿੰਦਰ ਸਿੰਘ ਜਵਾਹਰਕੇ ਤੋਂ ਇਲਾਵਾ ਡਾਕਟਰ ਗੁਰਨਾਮ ਸਿੰਘ,ਰਣਬੀਰ ਸਿੰਘ,ਬਲਵਿੰਦਰ ਸਿੰਘ,ਪ੍ਰਗਟ ਸਿੰਘ,ਜੁਗਰਾਜ ਸਿੰਘ,ਸੁਖਚਰਨ ਦਾਨੇਵਾਲੀਆ,ਅਮਰੀਕ ਸਿੰਘ,ਜਗਤਾਰ ਸਿੰਘ ਸਹਾਰਨਾ,ਜਗਦੇਵ ਭੂਪਾਲ, ਤਰਸੇਮ ਸਿੰਘ ਅਕਲੀਆ,ਸੁਖਵਿੰਦਰ ਸਿੰਘ ਸੱਦਾ ਸਿੰਘ ਵਾਲਾ,ਕਰਨੈਲ ਸਿੰਘ ਹਾਜਿਰ ਸਨ I























