

ਮਾਨਸਾ 18 ਫਰਵਰੀ (ਬਪਸ): ਕਰੀਬ ਦਸ ਮਹੀਨੇ ਪਹਿਲਾਂ ਸੜਕ ਤੇ ਪਾਏ ਪੱਥਰ ਉੱਪਰ ਪ੍ਰੀਮਿਕਸ ਨਾ ਪੈਣ ਕਾਰਨ ਪ੍ਰਧਾਨ ਮੰਤਰੀ ਯੋਜਨਾ ਸੜਕ ਦੀ ਹਾਲਤ ਅਤਿ ਤਰਸਯੋਗ ਹੋ ਗਈ ਹੈ। ਝੁਨੀਰ ਤੋਂ ਵਾਇਆ ਝੰਡੂਕੇ,ਆਦਮਕੇ ਹੋ ਕੇ ਆਹਲੂਪੁਰ ਜਾਂਦੀ ਇਹ ਸੜਕ ਪਿਛਲੇ ਲੰਬੇ ਸਮੇਂ ਤੋਂ ਆਪਣੇ ਉੱਪਰ ਪ੍ਰੀਮਿਕਸ ਪੈਣ ਦੀ ਉਡੀਕ ਵਿੱਚ ਹੈ।ਇਸ ਸੜਕ ਦੇ ਟੋਟਿਆਂ ਤੇ ਠੇਕੇਦਾਰ ਵੱਲੋਂ ਪਿਛਲੇ ਸਾਲ ਅਪ੍ਰੈਲ ਤੋਂ ਪੱਥਰ ਪਾ ਦਿੱਤਾ ਸੀ ਪਰ ਪ੍ਰਿਮਿਕਸ ਨਹੀਂ ਪਾਇਆ ਗਿਆ। ਪ੍ਰੀਮਿਕਸ ਨਾ ਪੈਣ ਕਰਕੇ ਕੁਝ ਸਮੇਂ ਬਾਅਦ ਸੜਕ ਤੇ ਪਿਆ ਪੱਥਰ ਉੱਖੜ ਗਿਆ। ਅਜਿਹਾ ਹੋਣ ਕਾਰਨ ਇਹ ਸੜਕ ਤੋਂ ਲੰਘਣ ਵਾਲੇ ਰਾਹਗੀਰ ਲਈ ਪਹਿਲਾਂ ਤੋਂ ਵੀ ਦੁੱਖਦਾਈ ਸਾਬਤ ਹੋਣ ਲੱਗ ਪਈ ਹੈ।ਠੇਕੇਦਾਰ ਵੱਲੋਂ ਪਾਇਆ ਪੱਥਰ ਥਾਂ-ਥਾਂ ਤੋਂ ਪੱਟਿਆ ਗਿਆ ਹੈ।ਇਸ ਸੜਕ ਦੇ ਠੇਕੇਦਾਰ ਅਮਿਤ ਕੁਮਾਰ ਬੰਟੀ ਕਹਿਣਾ ਹੈ ਕਿ ਇਸਦੀ ਮੁਰੰਮਤ ਦਾ ਸਮਾਂ ਮਈ ਵਿੱਚ ਪੂਰਾ ਹੋਵੇਗਾ।ਓੁਧਰ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਠੇਕੇਦਾਰ ਕੋਲ ਐਨਾਂ ਸਮਾਂ ਸੀ ਤਾਂ ਉਨ੍ਹਾਂ ਸੜਕ ਤੇ ਪ੍ਰੀਮਿਕਸ ਤੈਅ ਸੀਮਾ ਦੇ ਨਜਦੀਕ ਹੀ ਪਾਉਣਾ ਸੀ ਤਾਂ ਉਸਨੇ ਸੜਕ ਤੇ ਪੱਥਰ ਇੱਕ ਸਾਲ ਪਹਿਲਾਂ ਪਾਕੇ ਰਾਹਗੀਰਾ ਦੀ ਪ੍ਰੇਸ਼ਾਨੀ ਚ ਵਾਧਾ ਕਰਨ ਦਾ ਕੋਈ ਹੱਕ ਨਹੀਂ। ਇਸ ਸੜਕ ਤੋਂ ਰੋਜ਼ਾਨਾ ਲੰਘਣ ਵਾਲੇ ਜੱਗਾ ਸਿੰਘ ਆਦਮਕੇ, ਰਾਮ ਸਿੰਘ ਡਾਰਇਵਰ, ਸ਼ਿੰਦਰ ਸਿੰਘ, ਬਿੰਦਰ ਸਿੰਘ ਅਤੇ ਸਾਧਾ ਸਿੰਘ ਆਦਿ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਇਸ ਸੜਕ ਦੀ ਜਲਦੀ ਤੋਂ ਜਲਦੀ ਮੁਰੰਮਤ ਕਰਵਾ ਕੇ ਇਸ ਸੜਕ ਤੋਂ ਲੰਘਣ ਵਾਲੇ ਲੋਕਾਂ ਨੂੰ ਉਹਨੀਂ ਦੀ ਪ੍ਰਸ਼ਾਨੀ ਤੋਂ ਨਿਯਾਤ ਦਵਾਈ ਜਾਵੇ।























