

ਲੁਧਿਆਣਾ—ਅਲਾਇੰਸ ਏਅਰ ਦਾ ਜਹਾਜ਼ ਉਡਾਨ ਭਰਨ ਤੋਂ ਬਾਅਦ ਹੀ ਰਨਵੇ ਤੋਂ ਵਾਪਸ ਮੁੜ ਆਇਆ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਦੇ ਇਕ ਟਾਇਰ ਦੀ ਹਵਾ ਨਿਕਲ ਗਈ ਸੀ, ਜਿਸ ਕਾਰਨ ਜਹਾਜ਼ ਨੂੰ ਵਾਪਸ ਮੁੜਨਾ ਪਿਆ। ਇਹ ਜਹਾਜ਼ ਦਿੱਲੀ ਤੋਂ ਲੁਧਿਆਣਾ ਜਾ ਰਿਹਾ ਸੀ, ਜਿਸ ਦੌਰਾਨ ਉਸ ਦੇ ਟਾਇਰ ਦੀ ਹਵਾ ਨਿਕਲ ਗਈ। ਇਸ ਜਹਾਜ਼ ‘ਚ 58 ਯਾਤਰੀ ਸਵਾਰ ਸਨ, ਜੋ ਸੁਰੱਖਿਅਤ ਹਨ। ਏਅਰ ਟ੍ਰੈਫਿਕ ਕੰਟਰੋਲ ਨਾਲ ਸੰਪਰਕ ਕਰਨ ਤੋਂ ਬਾਅਦ ਜਹਾਜ਼ ਨੂੰ ਦਿੱਲੀ ਉਤਾਰਿਆ ਗਿਆ।
EDITED BY : SARA YAHA | | Last Updated : 7:32 pm 13 September 2018























