ਪੁਲਵਾਮਾ ਹਮਲੇ ਮਗਰੋਂ ਦੇਸ਼ ‘ਚ ਫੈਲਾਈ ਜਾ ਰਹੀ ਨਫਰਤ, ਮਦਦ ਦੇ ਨਾਂ ‘ਤੇ ਠੱਗੀ

0
27

ਨਵੀਂ ਦਿੱਲੀ: ਪੂਰੇ ਦੇਸ਼ ਵਿੱਚ ਪੁਲਵਾਮਾ ਹਮਲਾ ਛਾਇਆ ਹੋਇਆ ਹੈ। ਅਜਿਹੇ ਵਿੱਚ ਕੁਝ ਲੋਕਾਂ ਵੱਲੋਂ ਸ਼ਹੀਦਾਂ ਦੀਆਂ ਤਸਵੀਰਾਂ ਨਫਰਤ ਫੈਲਾਉਣ ਲਈ ਵਰਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਸ਼ਹੀਦਾਂ ਦੇ ਪਰਿਵਾਰਾਂ ਦੀ ਮਦਦ ਦੇ ਨਾਂ ‘ਤੇ ਠੱਗੀ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ।

CRPF??
@crpfindia
ADVISORY: It has been noticed that on social media some miscreants are trying to circulate fake pictures of body parts of our Martyrs to invoke hatred while we stand united. Please DO NOT circulate/share/like such photographs or posts. Report such content at webpro@crpf.gov.in

ਇਸ ਬਾਰੇ ਸੀਆਰਪੀਐਫ ਨੇ ਦੇਸ਼ ਦੇ ਲੋਕਾਂ ਨੂੰ ਸਲਾਹ ਜਾਰੀ ਕੀਤੀ ਹੈ। ਸੀਆਰਪੀਐਫ ਨੇ ਸਲਾਹ ਜਾਰੀ ਕਰਦਿਆਂ ਕਿਹਾ ਕਿ ਨੋਟਿਸ ਵਿੱਚ ਆਇਆ ਹੈ ਕਿ ਕੁਝ ਲੋਕ ਸ਼ਹੀਦ ਜਵਾਨਾਂ ਦੀਆਂ ਲਾਸ਼ਾਂ ਦੇ ਹਿੱਸਿਆਂ ਦੀਆਂ ਝੂਠੀਆਂ ਤਸਵੀਰਾਂ ਦਾ ਇਸਤੇਮਾਲ ਕਰਕੇ ਨਫਰਤ ਫੈਲਾ ਰਹੇ ਹਨ। ਇਸ ਤੋਂ ਸਾਵਧਾਨ ਰਹਿਣ ਦੀ ਲੋੜ ਹੈ।

ਸੀਆਰਪੀਐਫ ਨੇ ਕਿਹਾ ਹੈ ਕਿ ਅਜਿਹੀ ਬਿਪਤਾ ਦੀ ਘੜੀ ਵਿੱਚ ਦੇਸ਼ ਨੇ ਇੱਕਜੁਟ ਰਹਿਣਾ ਹੈ। ਇਸ ਲਈ ਨਫਰਤ ਫੈਲਾਉਣ ਵਾਲੀ ਕੋਈ ਵੀ ਤਸਵੀਰ ਜਾਂ ਪੋਸਟ ਸ਼ੇਅਰ ਨਾ ਕੀਤੀ ਜਾਵੇ। ਇਸ ਬਾਰੇ webpro@crpf.gov.in ‘ਤੇ ਇਸ ਤਰ੍ਹਾਂ ਦੀ ਪੋਸਟ ਦੀ ਸ਼ਿਕਾਇਤ ਕਰ ਸਕਦੇ ਹੋ।

गृहमंत्री कार्यालय, HMO India

@HMOIndia

It is advised that people desirous of supporting families of martyrs of CAPFs should only contribute through the website – http://bharatkeveer.gov.in 

ਇਸ ਤੋਂ ਇਲਾਵਾ ਮਦਦ ਦੇ ਨਾਂ ‘ਤੇ ਲੋਕਾਂ ਨੂੰ ਠੱਗਣ ਲਈ ਕਈ ਕੰਪਨੀਆਂ ਬਣਨ ਦੀ ਗੱਲ ਸਾਹਮਣੇ ਆਈ ਹੈ। ਇਨ੍ਹਾਂ ਕੰਪਨੀਆਂ ਨੇ ਫਰਜ਼ੀ ਅਕਾਊਂਟ ਬਣਾ ਲਏ ਹਨ। ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਸ਼ਹੀਦਾਂ ਦੇ ਪਰਿਵਾਰਾਂ ਦੀ ਮਦਦ ਲਈ ਉਨ੍ਹਾਂ ਦੀ ਅਧਿਕਾਰਤ ਵੈਬਸਾਈਟ bharatkeveer.gov.in ‘ਤੇ ਸਿੱਧੀ ਸਹਾਇਤਾ ਦਿੱਤੀ ਜਾ ਸਕਦੀ ਹੈ।


 

LEAVE A REPLY

Please enter your comment!
Please enter your name here