*ਪੀ.ਐਮ.ਸ਼੍ਰੀ. ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਫਫੜੇ ਭਾਈ ਕੇ ਮਾਨਸਾ ਵਿੱਚ ਸੈਸ਼ਨ 2026-27 ਲਈ ਜਮਾਤ ਛੇਵੀਂ ਵਿੱਚ ਦਾਖਲੇ ਲਈ  ਮਿਤੀ 13 ਦਸੰਬਰ 2025 ਨੂੰ ਹੋਣ ਵਾਲੀ  ਦਾਖ਼ਲਾ ਪ੍ਰੀਖਿਆ ਲਈ, ਦਾਖਲਾ ਫਾਰਮ ਭਰਨ ਦੀ ਅੰਤਿਮ ਮਿਤੀ 29 ਜੁਲਾਈ 2025  ਹੈ*

0
52
Oplus_131072

ਮਾਨਸਾ, 04 ਜੂਨ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਪੀ.ਐਮ.ਸ਼੍ਰੀ. ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਫਫੜੇ ਭਾਈ ਕੇ ਮਾਨਸਾ ਵਿੱਚ ਸੈਸ਼ਨ 2026-27 ਲਈ ਜਮਾਤ ਛੇਵੀਂ ਵਿੱਚ ਦਾਖਲੇ ਲਈ  ਮਿਤੀ 13 ਦਸੰਬਰ 2025 ਨੂੰ ਹੋਣ ਵਾਲੀ  ਦਾਖ਼ਲਾ ਪ੍ਰੀਖਿਆ ਲਈ, ਦਾਖਲਾ ਫਾਰਮ ਭਰਨ ਦੀ ਅੰਤਿਮ ਮਿਤੀ 29 ਜੁਲਾਈ 2025  ਹੈ । ਇਹ ਦਾਖਲਾ ਫਾਰਮ ਨਵੋਦਿਆ ਵਿਦਿਆਲਿਆ ਸਮਿਤੀ ਦੀ ਵੈੱਬਸਾਈਟ (https://navodaya.gov.in) ਤੇ ਜਾ ਕੇ ਮੁਫ਼ਤ ਭਰੇ ਜਾ ਸਕਦੇ ਹਨ l ਫਾਰਮ ਭਰਨ ਸਮੇਂ ਵਿਦਿਆਰਥੀ ਦੀ ਫੋਟੋ, ਅਧਾਰ ਕਾਰਡ, ਰਿਹਾਇਸ਼ ਦਾ ਪ੍ਰਮਾਣ ਪੱਤਰ, ਬੱਚੇ ਦੇ ਹਸਤਾਖਰ ਅਤੇ ਮਾਤਾ / ਪਿਤਾ ਦੇ ਹਸਤਾਖਰ ਅੱਪਲੋਡ ਹੋਣਗੇ l ਪ੍ਰਾਪਤ ਜਾਣਕਾਰੀ ਅਨੁਸਾਰ ਜਮਾਤ ਛੇਵੀਂ ਲਈ ਫਾਰਮ ਭਰਨ ਦਾ ਚਾਹਵਾਨ  ਵਿਦਿਆਰਥੀ  ਜ਼ਿਲ੍ਹਾ  ਮਾਨਸਾ  ਦਾ ਪੱਕਾ ਵਸਨੀਕ ਹੋਵੇ ਅਤੇ ਮਾਨਸਾ  ਜ਼ਿਲ੍ਹੇ ਦੇ ਨਾਲ਼  ਸਬੰਧਤ  ਕਿਸੇ ਸਰਕਾਰੀ ਜਾਂ ਸਰਕਾਰੀ ਮਾਨਤਾ ਪ੍ਰਾਪਤ ਸਕੂਲ ਵਿਚ  ਸਾਲ  2025-26 ਦੌਰਾਨ ਜਮਾਤ ਪੰਜਵੀਂ ਵਿਚ ਪੜ੍ਹਦਾ ਹੋਵੇ ਅਤੇ ਉਸਨੇ ਤੀਜੀ ਜਮਾਤ 2023-24, ਚੌਥੀ ਜਮਾਤ 2024-25  ਦੌਰਾਨ ਪੂਰਾ ਸੈਸ਼ਨ ਲਗਾ ਕੇ ਸਰਕਾਰੀ ਜਾਂ ਸਰਕਾਰੀ ਮਾਨਤਾ ਪ੍ਰਾਪਤ ਸਕੂਲ ਤੋੰ ਪਾਸ ਕੀਤੀ ਹੋਵੇ l ਉਸ ਦੀ ਉਮਰ ਹੱਦ 01.05.2014 ਤੋਂ 31.07.2016 ਦੇ ਵਿਚਕਾਰ ( ਦੋਨੋਂ ਮਿਤੀਆਂ ਸ਼ਾਮਲ) ਹੋਣੀ ਚਾਹੀਦੀ ਹੈ ।  ਔਨਲਾਈਨ ਫਾਰਮ ਲਈ ਵੈਬਸਾਈਟ  http :// navodaya. gov. in ਤੇ ਅਪਲਾਈ ਕੀਤਾ ਜਾ ਸਕਦਾ ਹੈ l ਇਹ ਜਾਣਕਾਰੀ ਪ੍ਰਿੰਸੀਪਲ ਸ਼੍ਰੀਮਤੀ ਕੁਸੁਮ ਗੁਪਤਾ ਜੀ ਦੁਆਰਾ ਦਿੱਤੀ ਗਈ l ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 9478547460 ਤੇ ਦਫਤਰ ਦੇ ਸਮੇਂ ਸੰਪਰਕ ਕੀਤਾ ਜਾ ਸਕਦਾ ਹੈ l

LEAVE A REPLY

Please enter your comment!
Please enter your name here