

ਮੋਗਾ 3 ਜੂਨ (ਸਾਰਾ ਯਹਾਂ/ਮੁੱਖ ਸੰਪਾਦਕ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ. 295 ਦੀ ਸਥਾਪਨਾ ਦੀ 29ਵੀਂ ਵਰੇਗੰਢ ਨੂੰ ਸਮਰਪਿਤ ਸੂਬਾ ਪੱਧਰੀ ਵਿਸ਼ੇਸ਼ ਮੀਟਿੰਗ ਦਾ ਆਯੋਜਨ ਗਿੱਲ ਪੈਲੇਸ ਮੋਗਾ ਵਿਖੇ ਕੀਤਾ ਗਿਆ। ਜਿਸ ਵਿੱਚ ਐਸੋਸੀਏਸ਼ਨ ਦੇ ਇਤਹਾਸ ਅਤੇ ਭਵਿੱਖੀ ਚਣੌਤੀਆਂ ਦਾ ਸਾਹਮਣਾ ਕਰਨ ਲਈ ਵਿਚਾਰ ਚਰਚਾ ਕੀਤੀ ਗਈ। ਸੂਬਾ ਪ੍ਰਧਾਨ ਵੈਦ ਧੰਨਾ ਮੱਲ ਗੋਇਲ ਮਾਨਸਾ, ਸੂਬਾ ਜਨਰਲ ਸਕੱਤਰ ਡਾ.ਗੁਰਮੇਲ ਸਿੰਘ ਮਾਛੀਕੇ, ਵਿੱਤ ਸਕੱਤਰ ਡਾ. ਰਾਕੇਸ਼ ਮਹਿਤਾ ਫਿਰੋਜ਼ਪੁਰ ਅਤੇ ਸੂਬਾ ਸਰਪ੍ਰਸਤ ਡਾ. ਸੁਰਜੀਤ ਸਿੰਘ ਲੁਧਿਆਣਾ ਦੀ ਪ੍ਰਧਾਨਗੀ ਹੇਠ ਗਿੱਲ ਪੈਲੇਸ ਮੋਗਾ ਵਿਖੇ ਹੋਈ ਵਿਚਾਰ ਚਰਚਾ ਜਿਸ ਵਿੱਚ ਸੂਬਾ ਆਗੂਆਂ ਸੀਨੀਅਰ ਮੀਤ ਪ੍ਰਧਾਨ ਡਾ. ਅਵਤਾਰ ਸਿੰਘ ਬਟਾਲਾ, ਡਾ.ਸੀ ਆਰ ਸ਼ੰਕਰ ਫਾਜਲਿਕਾ ਅਤੇ ਡਾ.ਜਸਵਿੰਦਰ ਸਿੰਘ ਖੀਵਾ ਫਰੀਦਕੋਟ , ਲੀਗਲ ਅਡਵਾਈਜ਼ਰ ਡਾ.ਜਸਵਿੰਦਰ ਸਿੰਘ ਭੋਗਲ ਜਲੰਧਰ, ਵਾਇਸ ਪ੍ਰਧਾਨ ਡਾ. ਦਿਲਦਾਰ ਸਿੰਘ ਚਾਹਲ ਨਵਾਂ ਸਹਿਰ , ਪ੍ਰੈਸ ਸਕੱਤਰ ਡਾ.ਚਮਕੌਰ ਸਿੰਘ ਲੁਧਿਆਣਾ, ਮੀਤ ਪ੍ਰਧਾਨ ਡਾ. ਗੁਲਜੀਤ ਸਿੰਘ, ਵਾਇਸ ਪ੍ਰਧਾਨ ਡਾ.ਅਰਜਿੰਦਰ ਸਿੰਘ ਕੋਹਾਲੀ ਅੰਮਿ੍ਤਸਰ, ਸਹਾਇਕ ਸਕੱਤਰ ਡਾ.ਰਣਜੀਤ ਸਿੰਘ ਸੋਹੀ ਬਰਨਾਲਾ, ਡਾ. ਸੁਖਚੈਨ ਸਿੰਘ ਬੋਪਾਰਾਏ ਤਰਨ ਤਾਰਨ , ਡਾ. ਪੰਕਜ ਅੱਗਰਵਾਲ ਪਟਿਆਲਾ , ਡਾ.ਮਨਜੀਤ ਸਿੰਘ ਫਤਿਹਗੜ੍ਹ ਸਾਹਿਬ , ਡਾ. ਅਵਤਾਰ ਸਿੰਘ ਸ਼ਾਹਪੁਰ ਕਲਾਂ ਸੰਗਰੂਰ, ਡਾ.ਟਹਿਲ ਸਿੰਘ ਮੋਹਾਲੀ , ਸੱਤਪਾਲ ਰਿਸ਼ੀ ਮਾਨਸਾ, ਡਾ. ਮਨਪ੍ਰੀਤ ਸਿੰਘ ਬੁਰਜ ਡੱਲਾ ਬਠਿੰਡਾ, ਡਾ.ਮਹਿੰਦਰ ਸਿੰਘ ਖੋਖਰ ਮੁਕਤਸਰ ਸਾਹਿਬ , ਡਾ. ਗੋਦਾਵਰ ਰਾਮ ਹੁਸ਼ਿਆਰਪੁਰ, ਫ਼ਤਹਿਗੜ੍ਹ ਸਾਹਿਬ ਡਾ.ਮਨਜੀਤ ਸਿੰਘ ਆਦਿ ਆਗੂ ਸ਼ਾਮਿਲ ਹੋਏ । ਮੀਟਿੰਗ ਦੀ ਸ਼ੁਰੂਆਤ ਸੂਬਾ ਪ੍ਰਧਾਨ ਵੈਦ ਧੰਨਾ ਮੱਲ ਗੋਇਲ ਵੱਲੋਂ ਆਏ ਹੋਏ ਸਮੂਹ ਸਾਥੀਆਂ ਦਾ ਸਵਾਗਤ ਕਰਦਿਆਂ ਜਥੇਬੰਦਕ ਪਰਿਵਾਰ ਵਿੱਚ ਵਿਛੋੜਾ ਦੇ ਗਏ ਸਾਥੀਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਐਸੋਸੀਏਸ਼ਨ ਦਾ ਝੰਡਾ ਅਕਾਸ਼ ਗੁਜਾਉਂ ਨਾਹਰਿਆਂ ਨਾਲ ਲਹਿਰਾਇਆ ਗਿਆ। ਜਥੇਬੰਦੀ ਦੇ ਇਤਿਹਾਸ ਅਤੇ ਸਥਾਪਨਾ ਸਬੰਧੀ ਵਿਸਤਾਰ ਪੂਰਵਕ ਵਿਚਾਰ ਚਰਚਾ ਕੀਤੀ ਗਈ। ਪਿਛਲੇ ਦਿਨੀਂ ਐਸੋਸੀਏਸ਼ਨ ਦੇ ਪਰਿਵਾਰ ਵਿੱਚ ਹੋਏ ਵਾਧੇ ਜ਼ਿਲ੍ਹਾ ਫਰੀਦਕੋਟ , ਸ੍ਰੀ ਮੁਕਤਸਰ ਸਾਹਿਬ ਅਤੇ ਜ਼ਿਲ੍ਹਾ ਲੁਧਿਆਣਾ ਦੇ ਬਲਾਕ ਅਹਿਮਦਗੜ੍ਹ ਅਤੇ ਜ਼ਿਲ੍ਹਾ ਮੋਗਾ ਬਲਾਕ ਸਮਾਲਸਰ ਦੇ ਸ਼ਾਮਲ ਹੋਏ ਸਾਥੀਆਂ ਦਾ ਨਿੱਘਾ ਸਵਾਗਤ ਵੀ ਗਿਆ। ਸੂਬਾ ਜਨਰਲ ਸਕੱਤਰ ਡਾ. ਗੁਰਮੇਲ ਸਿੰਘ ਮਾਛੀਕੇ ਵੱਲੋਂ ਸਰਗਰਮੀਆਂ ਦੀ ਰਿਪੋਰਟ ਅਤੇ ਜ਼ਿਲ੍ਹਾ ਆਗੂਆਂ ਵੱਲੋਂ ਜ਼ਿਲ੍ਹਾ ਪੱਧਰੀ ਸਰਗਰਮੀਆਂ ਅਤੇ ਸਮੱਸਿਆਂਵਾਂ ਸਾਂਝੀਆਂ ਕੀਤੀਆਂ ਗਈਆਂ। ਜਿਸ ਤੇ ਖੁਲ੍ਹ ਕੇ ਵਿਚਾਰ ਵਟਾਂਦਰਾ ਕਰਦਿਆਂ ਮਹਿਸੂਸ ਕੀਤਾ ਗਿਆ ਕਿ ਜਥੇਬੰਦਕ ਸਮੱਸਿਆਵਾਂ ਅਤੇ ਢਾਂਚੇ ਨੂੰ ਮਜ਼ਬੂਤ ਕਰਨ ਲਈ ਜਥੇਬੰਦਕ ਸਿੱਖਿਆ ਬਹੁਤ ਜ਼ਰੂਰੀ ਹੈ। ਆਗੂਆਂ ਵੱਲੋਂ ਜਥੇਬੰਦੀ ਦੇ ਇਤਿਹਾਸ ਬਾਰੇ ਚਾਨਣਾ ਪਾਉਂਦਿਆਂ ਸੂਬਾ ਸਰਪ੍ਰਸਤ ਡਾ. ਸੁਰਜੀਤ ਸਿੰਘ ਨੇ ਦੱਸਿਆ ਕਿ 29 ਸਾਲ ਪਹਿਲਾਂ ਸੂਬੇ ਭਰ ਅੰਦਰ ਮੈਡੀਕਲ ਪ੍ਰੈਕਟੀਸ਼ਨਰਾਂ ਦੀਆਂ ਛੋਟੀਆਂ ਵੱਡੀਆਂ ਵੱਖ ਵੱਖ ਨਾਂ ਦੀਆਂ ਕਈ ਜਥੇਬੰਦੀਆਂ ਕੰਮ ਕਰਦੀਆਂ ਸਨ। ਜਿਨਾਂ ਨੂੰ ਮਾਰਚ 1996 ਵਿੱਚ ਇੱਕ ਝੰਡੇ ਹੇਠ ਇਕੱਠੇ ਕਰਕੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦਾ ਗਠਨ ਕੀਤਾ ਗਿਆ ਸੀ। ਜਿਸ ਦੀ ਰਜਿਸਟਰੇਸ਼ਨ 30 ਮਈ 1997 ਨੂੰ ਹੋਈ ਸੀ। ਪੰਜਾਬ ਦੇ ਮੈਡੀਕਲ ਪ੍ਰੈਕਟੀਸ਼ਨਰਾਂ ਦੇ ਇਤਿਹਾਸ ਅੰਦਰ ਤਜਰਬੇਕਾਰ ਡਾਕਟਰਾਂ ਦੀ ਰਜਿਸਟ੍ਰੇਸ਼ਨ ਖਾਤਰ ਜਥੇਬੰਦੀ ਵੱਲੋਂ ਪਹਿਲੀ ਵਾਰ ਬੱਝਵੇਂ ਜਨਤਕ ਸੰਘਰਸ਼ ਦੀ ਸ਼ੁਰੂਆਤ ਕੀਤੀ ਗਈ। 29 ਸਾਲਾਂ ਦੇ ਸ਼ਾਨਾਮੱਤੇ ਇਤਿਹਾਸ ਅੰਦਰ ਆਈਆਂ ਤਮਾਮ ਚੁਣੌਤੀਆਂ ਨੂੰ ਖਿੜੇ ਮੱਥੇ ਪ੍ਰਵਾਨ ਕਰਦਿਆ ਡਟ ਕੇ ਸੰਘਰਸ਼ ਲੜਿਆ ਗਿਆ। ਜਿਸ ਸਦਕਾ ਕਲੀਨਕਾਂ ਨੂੰ ਬੰਦ ਕਰਾਉਣ ਲਈ ਹੁੰਦੇ ਰਹੇ ਹਮਲਿਆਂ ਨੂੰ ਪਛਾੜਨ ਵਿੱਚ ਜਿੱਤ ਪ੍ਰਾਪਤ ਕੀਤੀ ਹੈ। ਸਮੇਂ ਸਮੇਂ ਆਈਆਂ ਸਮੱਸਿਆਵਾਂ, ਭਾਵੇਂ ਉਹ ਫਲੋਰ ਦੇ ਐਡਵੋਕੇਟ ਵੱਲੋਂ ਪਾਈ ਆਰ ਟੀ ਆਈ ਦੀ ਹੋਵੇ , ਮੁਹਾਲੀ ਦੇ ਭਗਵਾਨਪੁਰਾ ਦੇ ਸਰਪੰਚ ਵੱਲੋਂ ਕੀਤੀ ਸਿਕਾਇਤ ਹੋਵੇ , ਡੇਰਾ ਬਸੀ ਦੇ ਵਿਧਾਇਕ ਵੱਲੋਂ ਵਰਤੀ ਭੱਦੀ ਸ਼ਬਦਾਵਲੀ ਹੋਵੇ ਜਾਂ ਇਸੇਤਰ੍ਹਾਂ ਦੀ ਕਈ ਹੋਰ ਸਮੱਸਿਆਂਵਾਂ ਨੂੰ ਜ਼ਾਬਤੇ ਵਿੱਚ ਰਹਿੰਦਿਆਂ, ਸਹਿਣਸ਼ੀਲਤਾ ਅਤੇ ਵਿਉਂਤਬੰਦੀ ਨਾਲ ਜੇਤੂ ਹੱਲ ਕੱਢਿਆ ਗਿਆ। ਵੈਦ ਧੰਨਾ ਮੱਲ ਗੋਇਲ ਨੇ ਦੱਸਿਆ ਕਿ 26 ਨਵੰਬਰ 2024 ਨੂੰ ਮਾਨਯੋਗ ਸਿਹਤ ਮੰਤਰੀ ਦੀ ਰਹਿਨੁਮਾਈ ਹੇਠ ਸੂਬਾ ਕਮੇਟੀ ਦੇ ਵਫਦ ਨਾਲ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨਾਲ ਚੰਡੀਗੜ੍ਹ ਵਿਖੇ ਪੈਨਲ ਮੀਟਿੰਗ ਹੋਈ ਜਿਸ ਵਿੱਚ ਸ਼ਾਰਟ ਟਰਮ ਕੋਰਸ ਕਰਵਾਉਣ ਲਈ ਸਿਹਤ ਵਿਭਾਗ ਨੂੰ ਆਦੇਸ਼ ਕੀਤੇ ਗਏ ਸਨ। ਪਰ ਛੇ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਇਸ ਸਮਾਜਿਕ ਮਸਲੇ ਸਬੰਧੀ ਠੋਸ ਯਤਨ ਨਹੀਂ ਹੋ ਰਹੇ। ਭਵਿੱਖੀ ਚਣੌਤੀਆਂ ਸਬੰਧੀ ਕਿਹਾ ਕਿ ਜਿਸ ਤਰ੍ਹਾਂ ਹਰ ਅੱਜ ਹਰ ਵਰਗ ਸਿਹਤ, ਸਿਖਿਆ, ਰੁਜ਼ਗਾਰ ਅਤੇ ਉਜ਼ਰਤਾਂ ਲੈਣ ਲਈ ਮਹਿੰਗਾਈ ਅਤੇ ਹੱਕ ਮੰਗਦੇ ਲੋਕਾਂ ਨਾਲ ਹੋ ਰਹੀ ਧੱਕੇ ਸ਼ਾਹੀ ਖਿਲਾਫ ਅਤੇ ਕਾਰਪੋਰੇਟ ਪੱਖੀ ਕਾਨੂੰਨੀ ਬਦਲਾਵਾਂ , ਜਾਤਾਂ ਧਰਮਾਂ ਦੇ ਨਾਂ ਹੇਠ ਪਾਈਆਂ ਜਾ ਰਹੀਆਂ ਵੰਡੀਆਂ, ਨਸ਼ੇ ਅਤੇ ਦਹਿਸ਼ਤਗਰਦੀ ਆਦਿ ਅਨੇਕਾਂ ਭਵਿੱਖੀ ਚਣੌਤੀਆਂ ਹਨ ਜਿਨ੍ਹਾਂ ਖਿਲਾਫ ਚੇਤਨ ਹੋਣ ਅਤੇ ਭਰਾਤਰੀ ਸਾਂਝ ਨੂੰ ਮਜ਼ਬੂਤ ਕਰਦਿਆਂ ਸਾਂਝੇ ਸੰਘਰਸ਼ਾਂ ਵਿੱਚ ਸ਼ਾਮਲ ਹੋਣ ਦੀ ਵੱਡੀ ਲੋੜ ਹੈ। ਐਸੋਸੀਏਸ਼ਨ ਦੀ ਸਥਾਪਨਾ ਦੇ 29ਵੇਂ ਵਰੇ ਪੰਜਾਬ ਵਿੱਚ ਜੋਨ ਪੱਧਰੀ ਜਥੇਬੰਦਕ ਕਨਵੈਨਸ਼ਨਾਂ ਕਰਕੇ ਭਾਈਚਾਰਕ ਸਾਂਝ ਨੂੰ ਮਜਬੂਤ ਕਰਦਿਆਂ ਕੇਡਰ ਨੂੰ ਜਥੇਬੰਦਕ ਸਿੱਖਿਆ ਅਤੇ ਭਵਿੱਖੀ ਚਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਹੋਣ ਦਾ ਸੱਦਾ ਦਿੱਤਾ ਗਿਆ। ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਪਰਦਾਫਾਸ਼ ਅਤੇ ਮੈਡੀਕਲ ਪ੍ਰੈਕਟੀਸ਼ਨਰਾਂ ਦੀਆਂ ਮੰਗਾਂ ਪ੍ਰਤੀ ਅਪਣਾਈ ਬੇਰੁੱਖੀ ਖਿਲਾਫ ਚੇਤਾਵਨੀ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਖਮਿਆਜ਼ਾ ਭੁਗਤਨਾ ਪਵੇਗਾ। ਆਗੂਆਂ ਨੂੰ ਬਲਾਕਾਂ ਅਤੇ ਜਿਲ੍ਹਾ ਪੱਧਰੀ ਜਥੇਬੰਦਕ ਕਨਵੈਨਸ਼ਨਾਂ ਕਰਕੇ ਅਗਲੇ ਸੰਘਰਸ਼ ਦੀ ਤਿਆਰੀ ਕਰਨ ਦਾ ਸੱਦਾ ਦਿੱਤਾ। ਅਖੀਰ ਵਿੱਚ ਫਾਉਂਡਰ ਪ੍ਰਧਾਨ ਡਾ. ਸੁਰਜੀਤ ਸਿੰਘ ਲੁਧਿਆਣਾ ਨੂੰ ਸਨਮਾਨਿਤ ਕੀਤਾ ਗਿਆ ਅਤੇ 9 ਮੈਂਬਰੀ ਕੋਰ ਕਮੇਟੀ ਦਾ ਗਠਨ ਵੀ ਕੀਤਾ ਅਤੇ ਪਹੁੰਚੇ ਸਮੂਹ ਆਗੂਆਂ ਸਾਥੀਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਪਹੁੰਚੇ ਆਗੂਆਂ ਵਿੱਚ ਜ਼ਿਲ੍ਹਾ ਫ਼ਰੀਦਕੋਟ ਤੋਂ ਪ੍ਰਧਾਨ ਡਾ.ਅਮ੍ਰਿਤਵੀਰ ਸਿੰਘ ਸਿੱਧੂ, ਡਾ.ਜਰਨੈਲ ਸਿੰਘ ਡੋਡ ਅਤੇ ਡਾ. ਜਲੰਧਰ ਸਿੰਘ , ਸ੍ਰੀ ਮੁਕਤਸਰ ਸਾਹਿਬ ਦੇ ਆਗੂ ਡਾ. ਮਹਿੰਦਰ ਸਿੰਘ ਖੋਖਰ ਅਤੇ ਡਾ. ਰਜਿੰਦਰ ਸਿੰਘ ਔਲਖ, ਮਾਨਸਾ ਤੋਂ ਡਾ. ਸੱਤਪਾਲ ਰਿਸ਼ੀ ਜ਼ਿਲ੍ਹਾ ਪ੍ਰਧਾਨ ਮਾਨਸਾ, ਅਮ੍ਰਿਤਸਰ ਤੋਂ ਡਾ.ਮੁਖਤਾਰ ਸਿੰਘ ਚੇਤਨਪੁਰਾ, ਡਾ.ਗੁਰਪ੍ਰਤਾਪ ਸਿੰਘ ਕੁੱਕੜ , ਡਾ ਸਤਪਿੰਦਰ ਸਿੰਘ, ਮੋਗਾ ਡਾ. ਜਸਬੀਰ ਸਿੰਘ ਸਹਿਗਲ ਡਾ.ਸਵਰਨ ਸਿੰਘ, ਡਾ.ਸੁਖਪਾਲ ਸਿੰਘ, ਅਤੇ ਡਾ.ਬਲਜਿੰਦਰ ਸਿੰਘ ਰੌਲੀ ਮੋਗਾ , ਨਵਾਂ ਸ਼ਹਿਰ ਤੋਂ ਡਾ.ਧਰਮਪਾਲ ਔੜ ਅਤੇ ਡਾ.ਅਮਰ ਨਾਥ ਪਟਿਆਲਾ ਤੋਂ ਡਾ.ਆਨੰਦ ਵਾਲੀਆ ਰਾਜਪੁਰਾ, ਫਿਰੋਜ਼ਪੁਰ ਤੋਂ ਡਾ.ਸਤਵੀਰ ਸਿੰਘ ਮਿਰਜੇ ਕੇ ਅਤੇ ਡਾ. ਮਨਪ੍ਰੀਤ ਸਿੰਘ, ਫਾਜ਼ਿਲਕਾ ਤੋਂ ਰਾਜ ਕਿਸ਼ਨ ਜੋਸ਼ਨ, ਡਾ.ਰਵਿੰਦਰ ਸ਼ਰਮਾ ਅਤੇ ਡਾ.ਤਿਲਕ ਰਾਜ ਕੰਬੋਜ ਅਤੇ ਡਾ.ਪ੍ਰਸੋਤਮ ਸ਼ਰਮਾ , ਤਰਨਤਾਰਨ ਤੋਂ ਡਾ. ਗੁਰਜੀਤ ਸਿੰਘ ਦੁਬਲੀ, ਫ਼ਤਹਿਗੜ੍ਹ ਸਾਹਿਬ ਤੋਂ ਡਾ. ਟੋਨੀ ਗੌਤਮ ਅਤੇ ਡਾ.ਹਰਪ੍ਰੀਤ ਸਿੰਘ, ਜਲੰਧਰ ਤੋਂ ਡਾ. ਪ੍ਰਤਾਪ ਸਿੰਘ ਸੋਢੀ ਅਤੇ ਡਾ.ਨਰਿੰਦਰ ਕੁਮਾਰ, ਬਰਨਾਲਾ ਤੋਂ ਡਾ.ਜੱਗਾ ਸਿੰਘ ਮੌੜ ਡਾ.ਕੇਸਰ ਖਾਨ ਅਤੇ ਡਾ.ਦਰਸ਼ਨ ਸਿੰਘ ਢਿੱਲਵਾਂ , ਮੋਹਾਲੀ ਤੋਂ ਡਾ. ਸੰਦੀਪ ਸਿੰਘ ਅਤੇ ਡਾ ਹਰਬੰਸ ਸਿੰਘ, ਗੁਰਦਾਸਪੁਰ ਡਾ. ਪਿਆਰਾ ਸਿੰਘ ਹੰਭੋਵਾਲ ਅਤੇ ਡਾ. ਸਤਨਾਮ ਸਿੰਘ ਕੰਡੀਲਾ, ਰਾਏਕੋਟ ਤੋਂ ਡਾ.ਪ੍ਰਮਿੰਦਰ ਸਿੰਘ ਜੱਸੀ, ਹੁਸ਼ਿਆਰਪੁਰ ਤੋਂ ਡਾ. ਸੁਰਜੀਤ ਰਾਮ ਵੀ ਹਾਜ਼ਰ ਸਨ।























