ਪਰਿਵਾਰ ਦੇ 11 ਮੈਂਬਰਾਂ ਦੀ ਮੌਤਾਂ ਦਾ ਭੇਦ ਪੋਸਟਮਾਰਟਮ ਤੋਂ ਬਾਅਦ ਹੋਰ ਗੁੰਝਲਦਾਰ

0
3

ਨਵੀਂ ਦਿੱਲੀ (ਸਾਰਾ ਯਹਾ): ਦਿੱਲੀ ਦੇ ਬੁਰਾੜੀ ਇਲਾਕੇ ‘ਚ 11 ਲੋਕਾਂ ਦੀ ਮੌਤ ਦੀ ਪੋਸਟਮਾਰਟਮ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਇਹ ਵਰਤਾਰਾ ਹੋਰ ਗੁੰਝਲਦਾਰ ਬਣਦਾ ਜਾਪ ਰਿਹਾ ਹੈ। ਪੋਸਟ ਮਾਰਟਮ ਦੀ ਰਿਪੋਰਟ ‘ਚ ਹੱਤਿਆ ਦਾ ਕੋਈ ਜ਼ਿਕਰ ਨਹੀਂ। ਅੱਜ ਪਰਿਵਾਰ ਦੀ ਮੁਖੀ ਨਾਰਾਇਣੀ ਦੇਵੀ ਦੀ ਵੀ ਪੋਸਟ ਮਾਰਟਮ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਕਿ ਉਸ ਦੀ ਮੌਤ ਵੀ ਲਮਕਣ ਨਾਲ ਹੋਈ ਹੈ।

ਜ਼ਿਕਰੋਯਗ ਹੈ ਕਿ ਬੁਰਾੜੀ ਦੇ ਇੱਕ ਪਰਿਵਾਰ ਦੇ 11 ਜੀਆਂ ‘ਚੋਂ 10 ਦੇ ਸਰੀਰ ਲਮਕੇ ਹੋਏ ਸਨ ਜਦਕਿ ਪਰਿਵਾਰ ਦੀ ਮੁਖੀ ਨਰਾਇਣੀ ਦੇਵੀ ਦਾ ਮ੍ਰਿਤਕ ਸਰੀਰ ਘਰ ਦੇ ਅੰਦਰ ਕਮਰੇ ‘ਚ ਬੈੱਡ ‘ਤੇ ਮਿਲਿਆ ਸੀ। ਇਸ ਤੋਂ ਬਾਅਦ ਸ਼ੱਕ ਜਤਾਇਆ ਜਾ ਰਿਹਾ ਸੀ ਕਿ ਉਸ ਦੀ ਹੱਤਿਆ ਕੀਤੀ ਗਈ ਹੈ ਪਰ ਪੋਸਟ ਮਾਰਟਮ ਦੀ ਰਿਪੋਰਟ ਤੋਂ ਬਾਅਦ ਇਹ ਪਤਾ ਲੱਗਾ ਕਿ ਉਸ ਦੀ ਮੌਤ ਵੀ ਫਾਹਾ ਲੈਣ ਨਾਲ ਹੋਈ ਸੀ।

ਇਸ ਤੋਂ ਬਾਅਦ ਹੁਣ ਤੱਕ ਦਾ ਨਤੀਜਾ ਇਹ ਹੈ ਕਿ ਪਰਿਵਾਰ ਦੇ ਸਾਰੇ 11 ਜੀਆਂ ਦੀ ਮੌਤ ਲਮਕਣ ਨਾਲ ਹੋਈ ਹੈ। ਇਸ ਤੋਂ ਪਹਿਲਾਂ ਇਨ੍ਹਾਂ ਮੌਤਾਂ ‘ਚ ਕਿਸੇ ਤਾਂਤਰਿਕ ਦੀ ਭੂਮਿਕਾ ਦਾ ਵੀ ਖਦਸ਼ਾ ਜਤਾਇਆ ਗਿਆ ਸੀ ਪਰ ਪੁਲਿਸ ਨੇ ਤਾਂਤਿਰਕ ਦੀ ਭੂਮਿਕਾ ਤੋਂ ਇਨਕਾਰ ਕੀਤਾ ਸੀ।

ਇਹ ਵੀ ਕਿਹਾ ਜਾ ਰਿਹਾ ਹੈ ਕਿ ਦਿੱਲੀ ਪੁਲਿਸ ਇਸ ਕੇਸ ‘ਚ ਸਾਈਕਲੋਜੀਕਲ ਅਟਾਪਸੀ ਯਾਨੀ ਮਨੋਵਿਗਿਆਨਕ ਪੋਸਟਮਾਰਟਮ ਕਰਵਾ ਸਕਦੀ ਹੈ। ਸਾਈਕਲੋਜੀਕਲ ਅਟਾਪਸੀ ਆਤਮ ਹੱਤਿਆ ਦੇ ਮਾਮਲੇ ‘ਚ ਕੀਤੀ ਜਾਂਦੀ ਹੈ ਕਿ ਆਤਮਹੱਤਿਆ ਕਰਨ ਵਾਲੇ ਵਿਅਕਤੀ ਦੇ ਦਿਮਾਗ ਅੰਦਰਲੇ ਤੱਥਾਂ ਦਾ ਪਤਾ ਲਾਇਆ ਜਾਂਦਾ ਹੈ।


EDITED BY : SARA YAHA | | Last Updated :6:53 pm 12 JULY 2018

LEAVE A REPLY

Please enter your comment!
Please enter your name here