ਜਲਦ ਹੀ ਵਾਪਸ ਆ ਰਹੀ ਭਾਰਤੀਆਂ ਦੀ ਚਹੇਤੀ ਕਾਰ, ਕੀਮਤ 3.5 ਲੱਖ

0
3

ਨਵੀਂ ਦਿੱਲੀ (ਸਾਰਾ ਯਹਾ) : ਹੁਡੰਈ ਦੀ ਕਾਫੀ ਪਸੰਦ ਕੀਤੀ ਜਾਣ ਵਾਲੀ ਕਾਰ ਸੈਂਟਰੋ ਇੱਕ ਵਾਰ ਫਿਰ ਭਾਰਤ ‘ਚ ਵਾਪਸੀ ਲਈ ਤਿਆਰ ਹੈ। ਕਿਆਸਰਾਈਆਂ ਨੇ ਕਿ ਇਹ ਸਤੰਬਰ 2018 ‘ਚ ਲਾਂਚ ਹੋ ਸਕਦੀ ਹੈ। ਨਵੀਂ ਸੈਂਟਰੋਂ ਦੀ ਕੀਮਤ ਸਾਢੇ ਤਿੰਨ ਲੱਖ ਤੋਂ ਸ਼ੁਰੂ ਹੋਣ ਦਾ ਅੰਦਾਜ਼ਾ ਹੈ।

ਸਤੰਬਰ ਮਹੀਨੇ ‘ਚ ਹੁੰਡਈ ਸੈਂਟਰੋ ਦੇ 20 ਸਾਲ ਮੁਕੰਮਲ ਹੋ ਜਾਣਗੇ। ਪੁਰਾਣੀ ਸੈਂਟਰੋ ਨੂੰ ਭਾਰਤ ‘ਚ 23 ਸਤੰਬਰ, 1998 ਨੂੰ ਲਾਂਚ ਕੀਤਾ ਗਿਆ ਸੀ। ਭਾਰਤ ‘ਚ ਇਹ ਹੁੰਡਈ ਦੀ ਪਹਿਲੀ ਪੇਸ਼ਕਸ਼ ਸੀ।

ਪੁਰਾਣੀ ਸੈਂਟਰੋ ਦਾ ਡਿਜ਼ਾਇਨ ਕਾਫੀ ਪਸੰਦ ਕੀਤਾ ਗਿਆ ਸੀ। ਉੱਚੀ ਹੋਣ ਕਾਰਨ ਸਾਈਜ਼ ਭਾਵੇਂ ਛੋਟਾ ਸੀ ਪਰ ਅੰਦਰੋਂ ਕਾਫੀ ਖੁੱਲ੍ਹੀ ਸੀ। ਨਵੀਂ ਸੈਂਟਰੋਂ ਦਾ ਡਿਜ਼ਾਇਨ ਲਗਪਗ ਪਹਿਲਾਂ ਜਿਹਾ ਹੋਣ ਦੀ ਸੰਭਾਵਨਾ ਹੈ।

ਚਰਚਾ ਹੈ ਕਿ ਨਵੀਂ ਸੈਂਟਰੋ ‘ਚ ਕਈ ਸ਼ਾਨਦਾਰ ਫੀਚਰ ਹੋਣਗੇ ਜਿਵੇਂ ਐਂਡਰਾਇਡ ਆਟੋ ਤੇ ਐਪਲ ਕਾਰਪਲੇਅ ਸੁਪੋਰਟ ਕਰਨ ਵਾਲਾ ਟਚਸਕ੍ਰੀਨ ਇਫੋਂਟੇਂਮੇਂਟ ਸਿਸਟਮ, ਡਿਊਲ ਫਰੰਟ ਏਅਰਬੈਗ, ਏਬੀਐਸ ਤੇ ਈਬੀਡੀ ਸਣੇ ਕਈ ਫੀਚਰ ਸ਼ਾਮਿਲ ਹੋਣਗੇ। ਨਵੀਂ ਸੈਂਟਰੋ ਦਾ ਮੁਕਾਬਲਾ ਮਾਰੂਤੀ ਸੇਲੇਰੀਓ ਤੇ ਟਾਟਾ ਟਿਗੋਰ ਨਾਲ ਹੋਵੇਗਾ।

ਹੁੰਡਈ ਨੇ ਕੁਝ ਸਮਾਂ ਪਹਿਲਾਂ ਹੀ ਜਾਣਕਾਰੀ ਦਿੱਤੀ ਸੀ ਕਿ ਨਵੀਂ ਸੈਂਟਰੋ ਆਈ10 ਦੇ ਮੁਕਾਬਲੇ ਜ਼ਿਆਦਾ ਉੱਚੀ ਤੇ ਜ਼ਿਆਦਾ ਚੌੜੀ ਹੋਵੇਗੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸੈਂਟਰੋ ਨੂੰ ਹੁੰਡਈ ਦੀ ਇਆਨ ਦੀ ਜਗ੍ਹਾ ਲਿਆਂਦਾ ਜਾ ਰਿਹਾ ਹੈ। ਇਹ ਵੀ ਚਰਚਾ ਹੈ ਕਿ ਇਸ ‘ਚ ਆਟੋਮੈਟੇਡ ਮੈਨੂਅਲ ਟ੍ਰਾਂਸਮਿਸ਼ਨ ਦਾ ਵਿਕਲਪ ਵੀ ਦਿੱਤਾ ਜਾ ਸਕਦਾ ਹੈ। ਇਸ ਦੀ ਮਾਈਲੇਜ 25 ਕਿਲੋਮੀਟਰ ਪ੍ਰਤੀ ਲੀਟਰ ਦੇ ਕਰੀਬ ਹੋ ਸਕਦੀ ਹੈ।


EDITED BY : SARA YAHA | | Last Updated :6:59  pm 12 JULY 2018

LEAVE A REPLY

Please enter your comment!
Please enter your name here