ਗੈਂਗਸਟਰ ਦਿਲਪ੍ਰੀਤ ਘੁੰਮਦਾ ਸੀ ਮੌਲ, ਦੇਖਦਾ ਸੀ ਫ਼ਿਲਮਾਂ ਪਰ ਚੰਡੀਗੜ੍ਹ ਪੁਲਿਸ ਰਹੀ ਬੇਖ਼ਬਰ

0
2

ਚੰਡੀਗੜ੍ਹ (ਸਾਰਾ ਯਹਾ ): ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ ਉਰਫ਼ ਬਾਬਾ ਦੇ ਗ੍ਰਿਫ਼ਤਾਰ ਹੋਣ ਤੋਂ ਬਾਅਦ ਇਹ ਖੁਲਾਸਾ ਹੋਇਆ ਹੈ ਕਿ ਉਹ ਚੰਡੀਗੜ੍ਹ ਸ਼ਹਿਰ ਵਿੱਚ ਖੁੱਲ੍ਹਆਮ ਘੁੰਮਦਾ ਸੀ। ਚੰਡੀਗੜ੍ਹ ਪੁਲਿਸ ਨੂੰ ਕਾਫੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦ ਇਸ ਗੱਲ ਦਾ ਖੁਲਾਸਾ ਹੋਇਆ ਕਿ ਗੈਂਗਸਟਰ ਦਿਲਪ੍ਰੀਤ ਸਿੰਘ ਇਲਾਂਤੇ ਮੌਲ ਤੇ ਚੰਡੀਗੜ੍ਹ ਦੀਆਂ ਹੋਰ ਪ੍ਰਮੁੱਖ ਥਾਵਾਂ ‘ਤੇ ਸ਼ਰ੍ਹੇਆਮ ਘੁੰਮਦਾ ਰਹਿੰਦਾ ਸੀ।

ਦਿਲਪ੍ਰੀਤ ਆਪਣੀ ਪ੍ਰੇਮਿਕਾ ਰੁਪਿੰਦਰ ਕੌਰ ਨਾਲ ਵਿਆਹ ਤੋਂ ਬਗ਼ੈਰ ਗ੍ਰਹਿਸਥ ਜੀਵਨ ਵਿੱਚ ਰਹਿੰਦਾ ਹੋਇਆ ਤਾਜ਼ਾ ਫ਼ਿਲਮਾਂ ਦਾ ਆਨੰਦ ਵੀ ਲਗਾਤਾਰ ਮਾਣਦਾ ਰਹਿੰਦਾ ਸੀ। ਏਆਈਜੀ ਵਰਿੰਦਰ ਪਾਲ ਸਿੰਘ ਮੁਤਾਬਕ ਦਿਲਪ੍ਰੀਤ ਨੇ ਪਿਛਲੇ ਦਿਨੀਂ ‘ਸੰਜੂ’, ‘ਰੇਸ 3’ ਵਰਗੀਆਂ ਫ਼ਿਲਮਾਂ ਚੰਡੀਗੜ੍ਹ ਦੇ ਸਿਨਮਿਆਂ ਵਿੱਚ ਦੇਖੀਆਂ ਸਨ।

ਯੂਟੀ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਦਾ ਮੰਨਣਾ ਸੀ ਕਿ ਦਿਲਪ੍ਰੀਤ ਰੂਪੋਸ਼ ਹੈ ਤੇ ਕਈ ਵਾਰ ਹਿਮਾਚਲ ਪ੍ਰਦੇਸ਼ ਦੇ ਬੱਦੀ ਵਿੱਚ ਵਿਖਾਈ ਦਿੱਤਾ ਹੈ। ਹੁਣ ਉਨ੍ਹਾਂ ਅਧਿਕਾਰੀਆਂ ਨੂੰ ਜਵਾਬ ਦੇਣਾ ਔਖਾ ਹੋ ਜਾਣਾ ਹੈ ਜਦ ਦਿਲਪ੍ਰੀਤ ਉਨ੍ਹਾਂ ਦੇ ਸਾਹਮਣੇ ਹੀ ਸੈਕਟਰ 38 ਦੇ ਘਰ ਵਿੱਚ ਲੰਮੇ ਸਮੇਂ ਤੋਂ ਰਹਿੰਦਾ ਆ ਰਿਹਾ ਸੀ। ਹੈਰਾਨੀ ਵਾਲੀ ਗੱਲ ਇਹ ਹੈ ਕਿ ਪਿਛਲੇ ਸਾਲ ਹੁਸ਼ਿਆਰਪੁਰ ਦੇ ਇੱਕ ਸਰਪੰਚ ਦਾ ਕਤਲ ਵੀ ਸੈਕਟਰ 38 ਦੇ ਗੁਰਦੁਆਰੇ ਨੇੜੇ ਹੋਇਆ ਸੀ। ਉਸ ਥਾਂ ਦੇ ਨਜ਼ਦੀਕ ਹੀ ਦਿਲਪ੍ਰੀਤ ਨੇ ਆਪਣਾ ਅੱਡਾ ਬਣਾਇਆ ਹੋਇਆ ਸੀ। ਸਰਪੰਚ ਦੇ ਕਤਲ ਦਾ ਇਲਜ਼ਾਮ ਵੀ ਦਿਲਪ੍ਰੀਤ ਸਿਰ ਹੈ।

ਦਿਲਪ੍ਰੀਤ ਸਿੰਘ ਢਾਹਾਂ ਉਰਫ਼ ਬਾਬਾ ਨੂੰ ਸੋਮਵਾਰ ਨੂੰ ਪੰਜਾਬ ਪੁਲਿਸ ਤੇ ਚੰਡੀਗੜ੍ਹ ਪੁਲਿਸ ਨੇ ਸੋਮਵਾਰ ਨੂੰ ਚੰਡੀਗੜ੍ਹ ਦੇ ਸੈਕਟਰ 43 ਵਾਲੇ ਬੱਸ ਸਟੈਂਡ ਤੋਂ ਕਾਬੂ ਕੀਤਾ ਸੀ। ਦਿਲਪ੍ਰੀਤ ਉੱਪਰ ਕਤਲ, ਫਿਰੌਤੀ, ਡਕੈਤੀ ਤੇ ਲੁੱਟ-ਖੋਹ ਦੇ ਕੁੱਲ 30 ਮਾਮਲੇ ਦਰਜ ਹਨ। ਦਿਲਪ੍ਰੀਤ ਨੂੰ ਪੁਲਿਸ ਦੀਆਂ ਟੀਮਾਂ ਨੇ ਗੋਲ਼ੀ ਮਾਰ ਕੇ ਕਾਬੂ ਕੀਤਾ ਸੀ। ਫਿਲਹਾਲ ਉਹ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।


EDITED BY : SARA YAHA | | Last Updated :6:53 pm 12 JULY 2018

LEAVE A REPLY

Please enter your comment!
Please enter your name here