ਮਿਸ਼ਨ ਫ਼ਤਹਿਵੀਰ: NDRF ਦੇ ਹੱਥ ਖੜ੍ਹੇ, ਫੌਜ ਦੇ ਹੱਥ ਕਮਾਨ, ਕੈਪਟਨ ਨੇ ਮੰਗੀ ਰਿਪੋਰਟ

0
13

ਸੰਗਰੂਰ: ਬੋਰਵੈੱਲ ਵਿੱਚ ਫਸੇ ਫ਼ਤਹਿਵੀਰ ਨੂੰ ਬਾਹਰ ਕੱਢਣ ਦਾ ਬਚਾਅ ਕਾਰਜ ਲੋੜ ਤੋਂ ਵੱਧ ਸਮਾਂ ਲੈ ਰਿਹਾ ਹੈ। ਬੱਚੇ ਨੂੰ ਬੋਰਵੈੱਲ ਵਿੱਚੋਂ ਬਾਹਰ ਕੱਢਣ ਲਈ ਅਸਫਲ ਰਹੀ NDRF ਟੀਮ ਨੇ ਆਪਣੇ ਹੱਥ ਖੜ੍ਹੇ ਕਰ ਲਏ ਹਨ। ਇਸ ਲਈ ਹੁਣ ਫੌਜ ਨੂੰ ਬੁਲਾਇਆ ਗਿਆ ਹੈ ਤੇ ਫੌਜ ਨੇ ਮੋਰਚਾ ਸਾਂਭ ਲਿਆ ਹੈ। ਉੱਧਰ ਕੈਪਟਨ ਅਮਰਿੰਦਰ ਸਿੰਘ ਨੇ 5 ਦਿਨਾਂ ਬਾਅਦ ਇੱਕ ਤੋਂ ਬਾਅਦ ਇੱਕ ਟਵੀਟ ਕੀਤੇ ਹਨ।

ਕੈਪਟਨ ਨੇ ਇਸ ਮਾਮਲੇ ਸਬੰਧੀ ਟਵੀਟ ਕੀਤਾ ਹੈ ਕਿ ਉਹ ਐਨਡੀਆਰਐਫ, ਸਥਾਨਕ ਪ੍ਰਸ਼ਾਸਨ ਤੇ ਬਾਹਰਲੇ ਮਾਹਰਾਂ ਵੱਲੋਂ ਲਗਾਤਾਰ ਬਚਾਅ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮੰਤਰੀ ਵਿਜੇਇੰਦਰ ਸਿੰਗਲਾ ਤੇ ਡਿਪਟੀ ਕਮਿਸ਼ਨਰ ਵੀ ਬਚਾਅ ਕਾਰਜ ‘ਤੇ ਨਜ਼ਰ ਰੱਖ ਰਹੇ ਹਨ। ਉਹ ਫ਼ਤਹਿਵੀਰ ਦੇ ਪਰਿਵਾਰ ਦੇ ਨਾਲ ਖੜ੍ਹੇ ਹਨ ਤੇ ਬੱਚੇ ਦੀ ਭਲਾਈ ਲਈ ਦੁਆ ਕਰਦੇ ਹਨ।

Capt.Amarinder Singh@capt_amarinder

Constantly monitoring the rescue operations by @NDRFHQ, local administration & outside experts, which has reached the required depth & are locating Fatehveer. @VijayIndrSingla & Sangrur DC are overseeing the rescue ops. We stand with his family & pray for his well being.7022:25 PM – Jun 10, 2019Twitter Ads info and privacy404 people are talking about this

ਇਸ ਤੋਂ ਬਾਅਦ ਕੈਪਟਨ ਨੇ ਟਵੀਟ ਰਾਹੀਂ ਜਾਣਕਾਰੀ ਦਿੱਤੀ ਕਿ ਉਨ੍ਹਾਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਡੀਸੀਜ਼ ਨੂੰ ਹੁਕਮ ਜਾਰੀ ਕਰ ਦਿੱਤੇ ਹਨ। ਉਨ੍ਹਾਂ 24 ਘੰਟਿਆ ਦੇ ਅੰਦਰ ਮਾਮਲੇ ਦੀ ਰਿਪੋਰਟ ਮੰਗੀ ਹੈ। ਇਸ ਤੋਂ ਇਲਾਵਾ ਉਨ੍ਹਾਂ ਐਲਾਨ ਕੀਤਾ ਹੈ ਕਿ ਕਿਤੇ ਵੀ ਜੇ ਕੋਈ ਖੁੱਲ੍ਹੇ ਬੋਰਵੈਲ ਮੌਜੂਦ ਹਨ, ਉਨ੍ਹਾਂ ਨੂੰ ਤੁਰੰਤ ਬੰਦ ਕਰਵਾਇਆ ਜਾਵੇ।

Capt.Amarinder Singh@capt_amarinder

Have directed all DCs to ensure that no such open borewell exists in any of the districts & have asked them to submit a report within 24 hours. You can call on our helpline number 0172-2740397 if you have information about any such open borewells in your area.9033:55 PM – Jun 10, 2019Twitter Ads info and privacy328 people are talking about this

LEAVE A REPLY

Please enter your comment!
Please enter your name here