*ਨਸ਼ਿਆ ਖਿਲਾਫ ਤਲਾਸ਼ੀ ਅਭਿਆਨ ਤਹਿਤ ਬਿਨ੍ਹਾਂ ਨੰਬਰਾਂ ਵਾਲੇ ਸ਼ੱਕੀ 3 ਮੋਟਰ ਸਾਈਕਲ ਅਤੇ 2 ਗ੍ਰਾਮ ਹੀਰੋਇਨ ਬਰਾਮਦ*

0
76

ਬੁਢਲਾਡਾ 14 ਮਾਰਚ (ਸਾਰਾ ਯਹਾਂ/ਮਹਿਤਾ ਅਮਨ) ਅੱਜ ਬੁਢਲਾਡਾ ਵਿਖੇ ਜ਼ਿਲਾ ਪੁਲਿਸ ਵੱਲੋਂ ਨਸ਼ਿਆਂ ਵਿWੱਧ ਤਹਿਤ ਬੁਢਲਾਡਾ ਦੀ ਪੁਰਾਣੀ ਗੈਸ ਏਜੰਸੀ ਰੋਡ ਵਿਖੇ ਤਲਾਸ਼ੀ ਅਭਿਆਨ  ਸ਼ੁਰੂ ਕੀਤਾ ਗਿਆ। ਜਿੱਥੇ ਸਰਚ ਆਪ੍ਰੇਸ਼ਨ ਦੀ ਅਗਵਾਈ ਡੀ ਐਸ ਪੀ ਬੁਢਲਾਡਾ ਗਮਦੂਰ ਸਿੰਘ ਚਹਿਲ ਨੇ ਕੀਤੀ। ਇਸ ਮੌਕੇ ਵੱਖ ਵੱਖ ਘਰਾਂ ਦੀ ਤਲਾਸ਼ੀ ਲਈ ਗਈ ਅਤੇ ਬਿਨਾਂ ਨੰਬਰ ਪਲੇਟ ਸ਼ੱਕੀ 3 ਮੋਟਰਸਾਈਕਲ ਵੀ ਕਬਜ਼ੇ ਵਿੱਚ ਲਏ ਗਏ। ਇਸ ਦੌਰਾਨ ਅਹਿਮਦਪੁਰ ਕਲੋਨੀ ਨਜਦੀਕ ਪਵਨ ਕੁਮਾਰ ਨਾਂਅ ਦੇ ਵਿਅਕਤੀ ਤੋਂ 2 ਗ੍ਰਾਮ ਹੀਰੋਇਨ ਬਰਾਮਦ ਕਰਦਿਆਂ ਕਾਬੂ ਕਰ ਲਿਆ ਗਿਆ।  ਪੁਲਿਸ ਵੱਲੋਂ ਅੱਜ ਤੜਕਸਾਰ ਸਾਰੇ ਵਾਰਡ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰਦਿਆਂ ਜੰਗੀ ਪੱਧਰ ਤੇ ਸਰਚ ਅਭਿਆਨ ਵਿੱਡਿਆ ਗਿਆ। ਇਸ ਮੌਕੇ ਤੇ ਐਸ.ਐਚ.ਓ. ਸਿਟੀ ਭੁਪਿੰਦਰਜੀਤ ਸਿੰਘ ਨੇ ਨਸ਼ਾ ਤਸਕਰਾ ਨੂੰ ਤਾੜਨਾ ਕਰਦਿਆਂ ਕਿਹਾ ਕਿ ਇਹ ਹੁਣ ਆਰ ਪਾਰ ਦੀ ਲੜਾਈ ਹੈ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਐਸ.ਐਸ.ਪੀ. ਮਾਨਸਾ ਭਾਗੀਰਥ ਸਿੰਘ ਮੀਨਾ ਦੀ ਅਗਵਾਈ ਹੇਠ ਜਿਲ੍ਹੇ ਨੂੰ ਨਸ਼ਾ ਮੁਕਤ ਬਨਾਉਣ ਲਈ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ। 

LEAVE A REPLY

Please enter your comment!
Please enter your name here