

ਬੁਢਲਾਡਾ 14 ਮਾਰਚ (ਸਾਰਾ ਯਹਾਂ/ਮਹਿਤਾ ਅਮਨ) ਸਥਾਨਕ ਬਰਫਾਨੀ ਆਸ਼ਰਮ ਨੂੰ ਜਾਣ ਵਾਲੇ ਰਾਸਤੇ ਵਿੱਚ ਸਿੰਚਾਈ ਵਿਭਾਗ ਵੱਲੋਂ ਪਾਈਆਂ ਜਾ ਰਹੀਆਂ ਅੰਡਰ ਗਰਾਊਂਡ ਪਾਇਪਾਂ ਪਾਉਣ ਦੀ ਧੀਮੀ ਚਾਲ ਕਾਰਨ ਉਥੋਂ ਲੰਘਣ ਵਾਲੇ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਇਪਾਂ ਪਾਉਣ ਕਾਰਨ ਪੂਰਾ ਰਸਤਾ ਪਿਛਲੇ 15 ਦਿਨਾਂ ਤੋਂ ਬੰਦ ਹੋ ਚੁੱਕਾ ਹੈ। ਇਸ ਮੌਕੇ ਬਰਫਾਨੀ ਆਸ਼ਰਮ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਵਾਟਰ ਵਰਕਸ ਵਾਰਡ ਨੰ. 8, ਹਸਪਤਾਲ ਰੋਡ, ਪਿੰਡ ਬੁਢਲਾਡਾ ਅਤੇ ਇਸ ਦੇ ਆਸ ਪਾਸ ਦੇ ਲੋਕਾਂ ਨੂੰ ਗੳਸ਼ਾਲਾ ਨੂੰ ਜਾਣ ਵਾਲਾ ਰਾਸਤਾ ਬੰਦ ਹੋਣ ਕਾਰਨ ਲੰਬੇ ਰਾਸਤੇ ਤੋਂ ਘੁੰਮ ਕੇ ਆਉਣਾ ਪੈਦਾ ਹੈ। ਜਿੱਥੇ ਮੰਦਰ ਜਾਣ ਵਾਲੇ ਬਜੁਰਗ ਔਰਤਾਂ ਨੂੰ ਕਾਫੀ ਮੁਸ਼ਕਿਲਾਂ ਆ ਰਹੀਆਂ ਹਨ। ਉਨ੍ਹਾਂ ਡਿਪਟੀ ਕਮਿਸ਼ਨਰ ਮਾਨਸਾ ਤੋਂ ਮੰਗ ਕੀਤੀ ਗਈ ਹੈ ਕਿ ਸਿੰਚਾਈ ਵਿਭਾਗ ਵੱਲੋਂ ਸ਼ੁਰੂ ਕੀਤਾ ਗਿਆ ਕਾਰਜ ਜਲਦ ਮੁਕੰਮਲ ਕਰਵਾਇਆ ਜਾਵੇ ਅਤੇ ਮੰਦਰ ਅਤੇ ਗਊਸ਼ਾਲਾ ਨੂੰ ਜਾਣ ਵਾਲਾ ਰਾਸਤਾ ਨੂੰ ਸੁਖਾਲਾ ਕੀਤਾ ਜਾਵੇ।























