*ਮਾਨਸਾ ਜ਼ਿਲ੍ਹੇ ਦੇ ਭੀਖੀ ਦੇ ਨੇੜਲੇ ਪਿੰਡ ਵਿੱਚ ਗੁਆਂਢੀ ਮੁੰਡੇ ਵੱਲੋਂ ਚਾਰ ਸਾਲਾਂ ਬੱਚੀ ਨਾਲ  ਕੀਤਾ ਗਿਆ ਬਲਾਤਕਾਰ*

0
310

ਮਾਨਸਾ, 14 ਮਾਰਚ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਮਾਨਸਾ ਜ਼ਿਲ੍ਹੇ ਦੇ ਭੀਖੀ ਨੇੜਲੇ ਪਿੰਡ ਵਿੱਚ ਹੋਏ ਚਾਰ ਸਾਲਾ ਬੱਚੀ ਨਾਲ ਬਲਾਤਕਾਰ ਦੀ ਘਟਨਾ ਨੇ ਕੇਵਲ ਝੰਜੋੜਿਆ ਹੀ ਨਹੀਂ ਬਲਕਿ ਸ਼ਰਮਸਾਰ ਵੀ ਕੀਤਾ ਹੈ। ਮਾਨਸਾ ਦੇ ਨੇੜਲੇ ਪਿੰਡ ਕਿਸ਼ਨਗੜ੍ਹ ਫਰਵਾਹੀਂ ਵਿੱਚ ਚਾਰ ਸਾਲਾਂ ਦੀ ਮਾਸੂਮ ਬੱਚੀ ਨਾਲ ਅਰਸ਼ਦੀਪ ਨਾਮ ਦੇ ਗੁਆਂਢੀ ਦੇ ਮੁੰਡੇ ਵੱਲੋਂ ਬਲਾਤਕਾਰ ਕੀਤਾ ਗਿਆ।
ਲੜਕੀ ਦਾ ਮੈਡੀਕਲ ਮਾਨਸਾ ਦੇ ਸਰਕਾਰੀ ਸਿਵਲ ਹਸਪਤਾਲ ਵਿੱਚ ਕਰਵਾਇਆ ਗਿਆ ਹੈ। ਪੁਲਿਸ ਥਾਣਾ ਭੀਖੀ ਦੇ ਮੁਤਾਬਿਕ ਦੋਸੀ਼ ਪੀੜਤ ਲੜਕੀ ਦਾ ਗਵਾਂਢੀ ਹੀ ਦੱਸਿਆ ਜਾ ਰਿਹਾ ਹੈ । ਉਹ ਬੱਚੀ ਨੂੰ ਬਹਾਨੇ ਨਾਲ ਆਪਣੇ ਘਰ ਲੈ ਗਿਆ ਸੀ ਅਤੇ ਉਸ ਨਾਲ ਉਸ ਨੇ ਗਲਤ ਕੰਮ ਕੀਤਾ ਹੈ। ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸਾਸ਼ਨ ਦੋਸੀ਼ ਨੂੰ ਸਖਤ ਤੋਂ ਸਖਤ ਸਜਾ ਦੀ ਮੰਗ ਕੀਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ  ਮਾਸੂਮ ਬੱਚੀ ਦੀ ਮਾਂ ਅਤੇ ਪਿਤਾ ਨੇ ਦੱਸਿਆ ਕਿ ਇਹ ਬੱਚੀ ਜਦੋਂ ਗਿਆਰਾਂ ਦਿਨਾਂ ਦੀ ਸੀ ਨੂੰ ਮੈਂ ਗੋਦ ਲਿਆ ਹੋਇਆ ਹੈ। ਦੋਸੀ਼ ਅਰਸ਼ਦੀਪ ਜੋ ਕਿ ਸਾਡਾ ਗੁਆਂਢੀ ਹੈ ਨੇ ਬੱਚੀ ਨੂੰ ਕੁਲਚਾ ਖਵਾਉਣ ਦੇ ਬਹਾਨੇ ਆਪਣੇ ਘਰ ਲੈ ਗਿਆ ਅਤੇ ਬੱਚੀ ਨਾਲ ਬਲਾਤਕਾਰ ਕੀਤਾ ਗਿਆ।

LEAVE A REPLY

Please enter your comment!
Please enter your name here